ਜਲੰਧਰ, 6 ਨਵੰਬਰ (ਡਾ.ਜਤਿੰਦਰ ਸਾਬੀ)-ਹਾਕੀ ਇੰਡੀਆ ਦੇ 7 ਨਵੰਬਰ ਨੂੰ 100 ਸਾਲ ਪੂਰੇ ਹੋਣ ਜਾ ਰਹੇ ਹਨ | ਭਾਰਤੀ ਹਾਕੀ ਦੇ ਸੁਨਿਹਰੇ ਸਫਰ ਨੂੰ ਯਾਦ ਕਰਨ ਲਈ ਤੇ ਖਿਡਾਰੀਆਂ 'ਚ ਹਾਕੀ ਪ੍ਰਤੀ ਉਤਸ਼ਾਹ ਵਧਾਉਣ ਲਈ ਹਾਕੀ ਪੰਜਾਬ ਵਲੋਂ ਪੰਜਾਬ ਭਰ 'ਚ ਹਰ ਜ਼ਿਲ੍ਹੇ 'ਚ ਹਾਕੀ ਮੈਚ 7 ਨਵੰਬਰ ਨੂੰ ਕਰਵਾਏ ਜਾਣਗੇ | ਇਸ ਤੋਂ ਇਲਾਵਾ ਸੁਰਜੀਤ ਹਾਕੀ ਸੁਸਾਇਟੀ ਵਲੋਂ ਵੀ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ 'ਚ ਹਾਕੀ ਦੇ ਮੈਚ ਵੀ ਕਰਵਾਏ ਜਾਣਗੇ |