ਜਲੰਧਰ, 6 ਨਵੰਬਰ (ਸ਼ਿਵ)-ਸੰਤ ਸਮਾਜ ਦੀ ਅਗਵਾਈ, ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ ਅਤੇ ਲੋਕਾਂ ਦੇ ਸਹਿਯੋਗ ਨਾਲ ਸਿੱਧ ਸ਼ਕਤੀਪੀਠ ਸ੍ਰੀ ਦੇਵੀ ਤਾਲਾਬ ਮੰਦਰ ਵਿਚ 7 ਨਵੰਬਰ ਨੂੰ ਕਾਰ ਸੇਵਾ ਆਰੰਭ ਹੋਵੇਗੀ | ਸ੍ਰੀ ਦੇਵੀ ਤਾਲਾਬ ਮੰਦਰ ਪ੍ਰਬੰਧਕ ਕਮੇਟੀ ਦੇ ਸਕੱਤਰ ਸ੍ਰੀ ਰਾਜੇਸ਼ ਵਿਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 7 ਨਵੰਬਰ ਨੂੰ ਜਗਤਗੁਰੂ ਮਹਾਂ ਬ੍ਰਹਮ ਰਿਸ਼ੀ ਕੁਮਾਰ ਸਵਾਮੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋ ਕੇ ਆਪਣੇ ਕਰ-ਕਮਲਾਂ ਨਾਲ ਮੰਦਰ ਦੇ ਸਰੋਵਰ ਦੀ ਕਾਰ ਸੇਵਾ ਦਾ ਸ਼ੁਭਆਰੰਭ ਕਰਨਗੇ | ਕਾਰ ਸੇਵਾ ਦੁਪਹਿਰ ਬਾਅਦ ਸ਼ੁਰੂ ਹੋਵੇਗੀ ਤੇ ਇਸ ਤੋਂ ਪਹਿਲਾਂ ਪ੍ਰਸਿੱਧ ਗਾਇਕ ਮਾਸਟਰ ਵਰੁਨ ਮਦਾਨ ਮਹਾਂ ਮਾਈ ਦਾ ਗੁਣਗਾਨ ਕਰਨਗੇ | ਅੱਜ ਸ਼ੁਰੂ ਹੋਣ ਵਾਲੀ ਇਸ ਕਾਰ ਸੇਵਾ ਲਈ ਪੁਲਿਸ ਪ੍ਰਸ਼ਾਸਨ ਵਲੋਂ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਅਤੇ ਡੀ. ਸੀ. ਪੀ. ਸ੍ਰੀ ਨਰੇਸ਼ ਡੋਗਰਾ ਨੇ ਸ੍ਰੀ ਦੇਵੀ ਤਾਲਾਬ ਮੰਦਰ ਵਿਚ ਪੁੱਜ ਕੇ ਕਾਰ ਸੇਵਾ ਵਾਲੀ ਥਾਂ ਦਾ ਜਾਇਜ਼ਾ ਲਿਆ |