22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਸੱਤਿਅਮ ਇੰਸਟੀਟਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਵਿਜੀਲੈਂਸ ਜਾਗਰੂਕਤਾ ਸੈਮੀਨਾਰ

ਅਜੀਤ ਡੈਸਕ 07-11-2025
ਨਕੋਦਰ, 6 ਨਵੰਬਰ (ਗੁਰਵਿੰਦਰ ਸਿੰਘ)-ਸੱਤਿਅਮ ਇੰਸਟੀਟਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਵਿਜੀਲੈਂਸ ਜਾਗਰੂਕਤਾ ਹਫ਼ਤੇ ਦੇ ਸੰਦਰਭ ਵਿੱਚ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ¢ ਇਸ ਸਾਲ ਦੀ ਥੀਮ ਸਾਡੀ ਸਾਂਝੀ ਜ਼ਿੰਮੇਵਾਰੀ” ਰੱਖੀ ਗਈ, ਜਿਸ ਦਾ ਮਕਸਦ ਵਿਦਿਆਰਥੀਆਂ ਵਿਚ ਭਿ੍ਸ਼ਟਾਚਾਰ ਖ਼ਿਲਾਫ਼ ਜਾਗਰੂਕਤਾ ਅਤੇ ਜ਼ਿੰਮੇਵਾਰੀ ਦਾ ਭਾਵ ਜਗਾਉਣਾ ਸੀ¢ ਸੈਮੀਨਾਰ ਵਿੱਚ ਵਿਸ਼ੇਸ਼ ਰੂਪ ਨਾਲ ਡੀ.ਐਸ.ਪੀ. ਅਸ਼ਨੀ ਕੁਮਾਰ (ਜਲੰਧਰ ਯੂਨਿਟ ਵਿਜੀਲੈਂਸ), ਇੰਸਪੈਕਟਰ ਅਗਨੀਹੋਤਰੀ ਏ.ਐਸ.ਆਈ. ਅਤੇ ਹੈੱਡ ਕਾਂਸਟੇਬਲ (ਵਿਜੀਲੈਂਸ ਡਿਪਾਰਟਮੈਂਟ) ਸਮੇਤ ਉਨ੍ਹਾਂ ਦੀ ਟੀਮ ਨੇ ਹਿੱਸਾ ਲਿਆ¢ ਉਨ੍ਹਾਂ ਵਿਦਿਆਰਥੀਆਂ ਨੂੰ ਸਮਝਾਇਆ ਕਿ ਕਿਵੇਂ ਹਰ ਨਾਗਰਿਕ ਦੀ ਭੂਮਿਕਾ ਭਿ੍ਸ਼ਟਾਚਾਰ ਮੁਕਤ ਸਮਾਜ ਦੀ ਸਥਾਪਨਾ ਵਿੱਚ ਮਹੱਤਵਪੂਰਨ ਹੈ¢ ਵਿਜੀਲੈਂਸ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਐਂਟੀ-ਕੁਰੱਪਸ਼ਨ ਹੈਲਪ ਲਾਈਨ ਨੰਬਰ ਅਤੇ ਆਧਿਕਾਰਕ ਈਮੇਲ ਆਈਡੀ ਬਾਰੇ ਜਾਣਕਾਰੀ ਦਿੱਤੀ¢ ਡੀ.ਐਸ.ਪੀ. ਅਸ਼ਨੀ ਕੁਮਾਰ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਚÏਕਸੀ ਨੂੰ ਸਿਰਫ਼ ਇਕ ਸਰਕਾਰੀ ਮੁਹਿੰਮ ਨਾ ਸਮਝਣ, ਸਗੋਂ ਆਪਣੀ ਨੈਤਿਕ ਜ਼ਿੰਮੇਵਾਰੀ ਵਜੋਂ ਨਿਭਾਉਣ, ਸਰਕਾਰ ਦੀ ਇੱਛਾ ਹੈ ਕਿ ਨÏਜਵਾਨ ਪੀੜ੍ਹੀ ਇਸ ਜਾਗਰੂਕਤਾ ਅਭਿਆਨ ਵਿੱਚ ਵੱਧ ਚੜ੍ਹ ਕੇ ਹਿੱਸਾ ਲਵੇ ਅਤੇ ਭਵਿੱਖ ਵਿੱਚ ਇਮਾਨਦਾਰੀ ਤੇ ਨੈਤਿਕਤਾ ਦੇ ਮੁੱਲਾਂ ਨੂੰ ਅੱਗੇ ਵਧਾਏ¢ ਇਸ ਮÏਕੇ ਚੇਅਰਮੈਨ ਸ੍ਰੀ ਵਿਪਨ ਸ਼ਰਮਾ, ਚੇਅਰਪਰਸਨ ਸ਼੍ਰੀਮਤੀ ਜਯੋਤੀ ਸ਼ਰਮਾ, ਐਮ.ਡੀ. ਸ਼੍ਰੀ ਸ਼ਿਵਮ ਸ਼ਰਮਾ, ਪਿ੍ੰਸੀਪਲ ਰਾਸ਼ਿਦ ਹਾਮਿਦ, ਪਾਰਸ ਚੱਡਾ, ਪੰਕਜ ਸ਼ਰਮਾ ਅਤੇ ਸਮੂਹ ਸਟਾਫ ਮੈਂਬਰਾਂ ਨੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੀ ਪ੍ਰਸੰਸਾ ਕੀਤੀ¢
ਪਿਛਲੀ ਖ਼ਬਰ ਕਾਂਗਰਸ ਪਾਰਟੀ ਨੇ ਦਲਿਤ ਸਮਾਜ ਨੂੰ ਵੋਟਾਂ ਦੀ ਰਣਨੀਤੀ ਲਈ ਹੀ ਇਸਤੇਮਾਲ ਕੀਤਾ-ਮਾਹਲ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸ਼ਾਹਕੋਟ ਵਿਖੇ ਪ੍ਰਕਾਸ਼ ਪੁਰਬ ਮੌਕੇ ਸਜਾਏ ਰਾਤ ਦੇ ਦੀਵਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।