22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਸੈਨੇਟਰੀ ਸਟੋਰ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ

ਅਜੀਤ ਡੈਸਕ 25-11-2025
ਜੰਡਿਆਲਾ ਮੰਜਕੀ, 24 ਨਵੰਬਰ (ਸੁਰਜੀਤ ਸਿੰਘ ਜੰਡਿਆਲਾ)-ਨੂਰਮਹਿਲ ਨੇੜਲੇ ਪਿੰਡ ਕੰਦੋਲਾ ਕਲਾਂ 'ਚ ਮਾਂ ਚਿੰਤਪੁਰਨੀ ਮਾਰਬਲ ਐਂਡ ਸੈਨੇਟਰੀ ਸਟੋਰ ਨੂੰ ਬਿਜਲੀ ਦੀਆਂ ਤਾਰਾਂ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ | ਸਟੋਰ ਮਾਲਕ ਦੇ ਦੱਸਣ ਮੁਤਾਬਿਕ ਰਾਤ ਸਮੇਂ ਜਦੋਂ ਦੁਕਾਨ ਨੂੰ ਅੱਗ ਲੱਗੀ ਤਾਂ ਸਾਹਮਣੇ ਘਰ ਰਹਿ ਰਹੇ ਕੇਵਲ ਸਿੰਘ ਨੇ ਮੈਨੂੰ ਸੂਚਿਤ ਕੀਤਾ | ਸਟੋਰ ਮਾਲਕ ਜਗਦੇਵ ਉਰਫ਼ ਜੱਗੀ ਪੁੱਤਰ ਸ਼ਿਵ ਨਾਥ ਨੇ ਸੂਚਨਾ ਮਿਲਦਿਆਂ ਹੀ ਤੁਰੰਤ ਆਣ ਕੇ ਸਟੋਰ ਦਾ ਸ਼ਟਰ ਖੋਲਿ੍ਹਆ | ਉਸ ਨੇ ਦੱਸਿਆ ਕਿ ਅੱਗ ਨੂੰ ਕਾਬੂ ਕਰਨ ਲਈ ਫਾਇਰ ਬਿ੍ਗੇਡ ਦੇ ਦਫਤਰਾਂ ਨੂੰ ਫੋਨ ਕੀਤੇ ਗਏ ਪ੍ਰੰਤੂ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ | ਦੁਕਾਨਦਾਰ ਨੇ ਦੱਸਿਆ ਕਿ ਮੈਂ ਤਕਰੀਬਨ ਅੱਧਾ ਦਰਜਨ ਦੇ ਕਰੀਬ ਫੋਨ ਕੀਤੇ ਪ੍ਰੰਤੂ ਕਿਸੇ ਨੇ ਫੋਨ ਨਹੀਂ ਸੁਣਿਆ | ਆਖਰ ਆਸ ਪਾਸ ਦੇ ਲੋਕਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ | ਮਾਲਕ ਜੱਗੀ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਅੰਦਾਜ਼ਨ ਉਸ ਦਾ ਦਸ ਤੋਂ ਬਾਰਾਂ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ |
ਪਿਛਲੀ ਖ਼ਬਰ 2 ਤੋਂ 4 ਦਸੰਬਰ ਤੱਕ ਕੰਮ ਬੰਦ ਕਰ ਕੇ ਦਫ਼ਤਰਾਂ ਅੱਗੇ ਧਰਨੇ-ਪ੍ਰਦਰਸ਼ਨ ਕਰਨ ਦਾ ਐਲਾਨ ਫ਼ਰਦ ਕੇਂਦਰ ਕੰਪਿਊਟਰ ਆਪ੍ਰੇਟ... ਅਗਲੀ ਖ਼ਬਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸੰਤ ਅਵਤਾਰ ਸਿੰਘ ਮੈਮੋਰੀਅਲ ਸਕੂਲ/ਕਾਲਜ 'ਚ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।