ਇਹ ਸੋਹਣੀ ਸੁਨੱਖੀ ਕੁੜੀ ਜੰਮ-ਪਲ ਤਾਂ ਚੰਡੀਗੜ੍ਹ ਸ਼ਹਿਰ ਦੀ ਸੀ। ਪੜ੍ਹ-ਲਿਖ ਕੇ ਜਵਾਨ ਹੋਈ ਤਾਂ ਇਸ ਦਾ ਰਿਸ਼ਤਾ ਇਕ ਪਿੰਡ ਦੇ ਮੁੰਡੇ ਨਾਲ ਹੋ ਗਿਆ। ਉਸ ਦੇ ਪਿਤਾ ਦਾ ਆੜੀ ਸੀ ਜਿਹੜਾ ਇਸ ਕੁੜੀ ਦਾ ਸਹੁਰਾ ਬਣਿਆ। ਉਸ ਦੇ ਮੰਗਣ 'ਤੇ ਉਸ ਦਾ ਬਾਪ ਨਾਂਹ ਨਹੀਂ ਕਰ ਸਕਿਆ। ਹੁਣ ਇਕ ਕੁੜੀ ਪੇਂਡੂ ਮਾਹੌਲ ਵਿਚ ਰਹਿ ਰਹੀ ਸੀ। ਇਕ ਦਿਨ ਉਸ ਦੀ ਸੱਸ ਨੇ ਪੱਠੇ ਕੁਤਰ ਕੇ ਇਕ ਟੋਕਰੀ ਵਿਚ ਪਾਏ ਅਤੇ ਇਸ ਕੁੜੀ ਨੂੰ ਕਿਹਾ, 'ਲੈ ਪੁੱਤ ਆਹ ਪੱਠੇ ਲੈ ਜਾਹ, ਉਸ ਮੱਝ ਦੀ ਖੁਰਲੀ ਵਿਚ ਪਾ ਆ', ਇਹ ਕੁੜੀ ਪੱਠਿਆਂ ਵਾਲੀ ਟੋਕਰੀ ਚੁੱਕ ਕੇ ਘਰ ਦੇ ਖੁੱਲ੍ਹੇ ਵਿਹੜੇ ਦੇ ਅਖ਼ੀਰ ਵਿਚ ਬੱਝੀ ਮੱਝ ਕੋਲ ਪਹੁੰਚ ਗਈ। ਮੱਝ ਜੁਗਾਲੀ ਕਰਦੀ ਪਈ ਸੀ। ਉਸ ਦੇ ਮੂੰਹ ਵਿਚੋਂ ਪਤਲੀ ਝੱਗ ਵਗਦੀ ਨਜ਼ਰ ਆ ਰਹੀ ਸੀ। ਉਸ ਨੇ ਪੱਠੇ ਪਾਏ ਤਾਂ ਮੱਝ ਨੇ ਨਹੀਂ ਖਾਧੇ। ਉਹ ਪੱਠੇ ਵਾਲੀ ਟੋਕਰੀ ਲੈ ਕੇ ਵਾਪਸ ਆਈ ਤਾਂ ਉਸ ਆਪਣੀ ਸੱਸ ਨੂੰ ਦੱਸਿਆ, 'ਮੰਮੀ ਮੱਝ ਟੁੱਥਪੇਸਟ ਕਰਦੀ ਪਈ ਸੀ ਇਸ ਲਈ ਉਸ ਨੇ ਪੱਠੇ ਨਹੀਂ ਖਾਧੇ।'
-ਜੇਠੀ ਨਗਰ, ਮਾਲੇਰਕੋਟਲਾ ਰੋਡ ਖੰਨਾ-141401. ਪੰਜਾਬ।
ਮੋਬਾਈਲ : 94170-91668