ਭੀਖੀ, 22 ਜੂਨ (ਬਲਕਾਰ ਸਿੰਘ ਸਹੋਤਾ)- ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਚੱਲ ਰਹੇ ਐਨ.ਸੀ.ਸੀ ਕੈਂਪ ਦੌਰਾਨ ਕੈਡਿਟਾਂ ਵਲੋਂ ਕੌਮਾਂਤਰੀ ਯੋਗ ਦਿਵਸ ਉਤਸ਼ਾਹ ਪੂਰਵਕ ਮਨਾਇਆ ਗਿਆ | ਯੋਗ ਇੰਸਟਰਕਟਰਾਂ ਵਲੋਂ ਯੋਗ ਦੇ ਵੱਖ-ਵੱਖ ਆਸਣਾਂ ਤੋਂ ਇਲਾਵਾ ਧਿਆਨ ਮੁਦਰਾਵਾਂ ਅਤੇ ਹੋਰ ਗਤੀਵਿਧੀਆਂ ਵੀ ਕਰਵਾਈਆਂ ਗਈਆਂ | ਬੁਲਾਰਿਆਂ ਨੇ ਕਿਹਾ ਕਿ ਯੋਗ ਭਾਰਤੀ ਪ੍ਰਾਚੀਨ ਸਿੱਖਿਆ ਪ੍ਰਣਾਲੀ ਦਾ ਅਹਿਮ ਅੰਗ ਹੈ | ਉਨ੍ਹਾਂ ਕਿਹਾ ਕਿ ਨਿਰੋਗ ਅਤੇ ਸਿਹਤਮੰਦ ਜਿਊਣ ਲਈ ਯੋਗ ਅਹਿਮ ਪ੍ਰਣਾਲੀ ਹੈ | ਇਸ ਮੌਕੇ ਪਿ੍ੰਸੀਪਲ ਡਾ. ਗਗਨਦੀਪ ਪਰਾਸ਼ਰ, ਕਮਾਂਡਿੰਗ ਅਫ਼ਸਰ ਕੈਪਟਨ ਇਸ਼ਰਾਜ ਸਿੰਘ, ਤੇਜਿੰਦਰ ਪਾਲ ਜਿੰਦਲ, ਪ੍ਰਸ਼ੋਤਮ ਮੱਤੀ, ਡਾ. ਮੱਖਣ ਲਾਲ, ਅੰਮਿ੍ਤ ਲਾਲ, ਰਜਿੰਦਰ ਰਾਜੀ, ਗੋਬਿੰਦਰਾਮ ਸ਼ਰਮਾ, ਤੁਸ਼ਾਰ ਕੁਮਾਰ, ਸੋਮ ਨਾਥ ਸ਼ਰਮਾ ਆਦਿ ਹਾਜ਼ਰ ਸਨ |