28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਕੌਮਾਂਤਰੀ ਯੋਗ ਦਿਵਸ 'ਤੇ ਸੀ.ਐਮ. ਦੀ ਯੋਗਸ਼ਾਲਾ ਵਿਚੋਂ ਨਿਦਾਰਦ ਰਹੀ ਭੀਖੀ ਦੀ ਨਗਰ ਪੰਚਾਇਤ

ਅਜੀਤ ਡੈਸਕ 23-06-2025

ਭੀਖੀ, 22 ਜੂਨ (ਬਲਕਾਰ ਸਿੰਘ ਸਹੋਤਾ)- ਸਥਾਨਕ ਲਾਲਾ ਦੌਲਤ ਮੱਲ ਮਿਉਂਸਪਲ ਪਾਰਕ ਵਿਚ ਕੌਮਾਂਤਰੀ ਯੋਗਾ ਦਿਵਸ ਤੇ ਆਮ ਆਦਮੀ ਪਾਰਟੀ ਵਲੰਟੀਅਰ ਵਲੋਂ ਕਰਵਾਈ ਸੀ.ਐਮ. ਦੀ ਯੋਗਸ਼ਾਲਾ ਤਹਿਤ ਕੈਂਪ ਵਿਚੋਂ ਪਾਰਟੀ ਦੇ ਨਗਰ ਪੰਚਾਇਤ ਪ੍ਰਧਾਨ ਸਮੇਤ ਕਈ ਕੌਂਸਲਰ ਅਤੇ ਅਹੁਦੇਦਾਰ ਕੈਂਪ ਤੋਂ ਦੂਰ ਰਹੇ | ਕੈਂਪ ਦੇ ਆਯੋਜਿਤ ਵਲੰਟੀਅਰਾਂ ਨੇ ਜਿੱਥੇ ਹਿੰਦੂ ਜਥੇਬੰਦੀਆਂ ਦੇ ਸਹਿਯੋਗ ਨਾਲ ਪਿਛਲੇ ਕਈ ਸਾਲਾਂ ਤੋਂ ਮਨਾਏ ਜਾਂਦੇ ਯੋਗ ਦਿਵਸ ਅਤੇ ਦੋ ਸਾਲਾਂ ਤੋਂ ਚੱਲ ਰਹੀਆਂ ਨਿਰੰਤਰ ਯੋਗ ਕਲਾਸ ਵਾਲਿਆਂ ਨਾਲ ਫਾਨਾ ਲਿਆ ਹੈ ਉੱਥੇ ਆਮ ਆਦਮੀ ਪਾਰਟੀ ਦੀ ਅੰਦਰੂਨੀ ਫੁੱਟ ਵੀ ਜਨਤਕ ਹੋਈ ਹੈ | ਨਗਰ ਪੰਚਾਇਤ ਵਲੋਂ ਯੋਗ ਦਿਵਸ ਇਕ ਮੰਚ 'ਤੇ ਕਰਵਾਉਣ ਦੇ ਯਤਨ ਵੀ ਕੀਤੇ ਗਏ ਅਤੇ ਇਸ ਨੂੰ ਲੈ ਕੇ ਪੰਤਾਜ਼ਲੀ ਯੋਗਪੀਠ ਵਾਲਿਆਂ ਨੂੰ ਕੋਈ ਇਤਰਾਜ਼ ਵੀ ਨਹੀਂ ਸੀ ਪ੍ਰੰਤੂ ਕੁਝ ਆਮ ਆਦਮੀ ਵਲੰਟੀਅਰਾਂ ਵਲੋਂ ਨਿੱਜੀ ਹਿਊਮੇ ਕਾਰਨ ਵੱਖਰਾ ਪੰਡਾਲ ਸਜਾ ਲਿਆ | ਜ਼ਿਕਰਯੋਗ ਹੈ ਕਿ ਇਹ ਵਲੰਟੀਅਰ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ, ਨਗਰ ਪੰਚਾਇਤ ਅਤੇ ਨਗਰ ਕੌਂਸਲਰਾਂ ਨੂੰ ਅੱਖੋਂ ਪਰੋਖੇ ਕਰਕੇ ਆਮ ਆਦਮੀ ਪਾਰਟੀ ਦੀ ਕਿਸੇ ਵਿਸ਼ੇਸ਼ ਹਸਤੀ ਨੂੰ ਬੁਲਾ ਰਹੇ ਸਨ, ਜਿਸ ਦੇ ਚੱਲਦੇ ਵਿਧਾਇਕ ਹਿਮਾਤੀਆਂ ਅਤੇ ਆਪ ਕੌਂਸਲਰਾਂ ਵਲੋਂ ਸੀ.ਐਮ ਦੀ ਯੋਗਸ਼ਾਲਾ ਤੋਂ ਪਾਸਾ ਵੱਟ ਲਿਆ, ਜੋ ਕਿ ਇਲਾਕੇ ਵਿਚ ਚਰਚਾ ਦਾ ਵਿਸ਼ਾ ਹੈ |

ਪਿਛਲੀ ਖ਼ਬਰ ਬ੍ਰਹਮਾ ਕੁਮਾਰੀਜ਼ ਆਸ਼ਰਮ 'ਚ ਯੋਗ ਦਿਵਸ ਮਨਾਇਆ ਅਗਲੀ ਖ਼ਬਰ ਐਨ.ਸੀ.ਸੀ. ਕੈਡਿਟਾਂ ਨੇ ਕੌਮਾਂਤਰੀ ਯੋਗ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।