12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸੱਜਣ ਸਿੰਘ ਚੀਮਾ ਨੇ ਆਰਜ਼ੀ ਬੰਨ੍ਹ ਨੂੰ ਮਜ਼ਬੂਤ ਕਰ ਰਹੇ ਕਿਸਾਨਾਂ ਦਾ ਹਾਲ ਜਾਣਿਆ

ਅਜੀਤ ਡੈਸਕ 01-09-2025
ਫੱਤੂਢੀਂਗਾ, 31 ਅਗਸਤ (ਬਲਜੀਤ ਸਿੰਘ)- ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਇੰਪਰੂਵਮੈਂਟ ਟਰੱਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਨੇ ਦਰਿਆ ਬਿਆਸ ਦੇ ਕੰਡੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਲੈ ਕੇ ਜੰਮੂ ਕਟੜਾ ਐਕਸਪੈ੍ਰੱਸ ਵੇਅ ਤੱਕ ਲੱਗੇ ਆਰਜ਼ੀ ਬੰਨ੍ਹ ਨੂੰ ਮਜ਼ਬੂਤ ਕਰ ਰਹੇ ਕਿਸਾਨਾਂ ਦੀ ਸਾਰ ਲਈ ਤੇ ਵੱਡੀ ਗਿਣਤੀ 'ਚ ਖੇਤਰ ਨੂੰ ਬਚਾਉਣ ਲਈ ਸੇਵਾ ਵਿਚ ਲੱਗੇ ਡੇਰਾ ਬਾਬਾ ਸ੍ਰੀ ਚੰਦ ਜੀ ਮਹਿਮਦਵਾਲ ਦੇ ਮੁੱਖ ਸੇਵਾਦਾਰ ਸੰਤ ਬਾਬਾ ਜੈ ਸਿੰਘ ਦੀ ਸ਼ਲਾਘਾ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਬੀਤੇ ਦਿਨ ਜਦ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਲਤਾਨਪੁਰ ਲੋਧੀ ਹੜ੍ਹ ਪ੍ਰਭਾਵਿਤ ਏਰੀਏ ਦਾ ਦੌਰਾ ਕੀਤਾ ਤਾਂ ਉਨ੍ਹਾਂ ਨੇ ਬਿਆਸ ਦਰਿਆ 'ਚੋਂ ਮਿੱਟੀ ਚੁੱਕ ਕੇ ਡੂੰਘਾ ਕਰਨ ਲਈ ਕਿਹਾ ਗਿਆ ਹੈ ਤੇ ਉਮੀਦ ਹੈ ਕਿ ਉਹ ਕੀਤਾ ਵਾਅਦਾ ਪੂਰਾ ਕਰਨਗੇ | ਇਸ ਮੌਕੇ ਉਨ੍ਹਾਂ ਨੇ ਧੁੱਸੀ ਬੰਨ੍ਹ 'ਤੇ ਲੱਗੇ ਟਰੈਕਟਰਾਂ ਲਈ 600 ਲੀਟਰ ਡੀਜ਼ਲ ਦੇਣ ਦਾ ਐਲਾਨ ਕੀਤਾ | ਇਸ ਮੌਕੇ ਸੰਤ ਬਾਬਾ ਜੈ ਸਿੰਘ, ਬਲਾਕ ਪ੍ਰਧਾਨ ਬਿਕਰਮ ਸਿੰਘ ਉੱਚਾ ਸਰਪੰਚ, ਸਰਪੰਚ ਦਵਿੰਦਰ ਸਿੰਘ ਮੁੰਡੀ, ਸਰਪੰਚ ਕਿ੍ਸ਼ਨ ਸਿੰਘ, ਸੁਖਵਿੰਦਰ ਸਿੰਘ ਨੰਬਰਦਾਰ, ਰਜਿੰਦਰ ਸਿੰਘ, ਗੁਰਚਰਨ ਸਿੰਘ ਸਾਬਕਾ ਸਰਪੰਚ, ਸ਼ਿੰਗਾਰਾ ਸਿੰਘ ਸਰਪੰਚ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪ੍ਰਸ਼ਾਸਨ ਵਲੋਂ ਬਰਸਾਤ ਨਾਲ ਪ੍ਰਭਾਵਿਤ ਪਿੰਡਾਂ ਦਾ ਜਾਇਜ਼ਾ ਅਗਲੀ ਖ਼ਬਰ ਕੁਦਰਤ ਦੀ ਕਰੋਪੀ ਨੂੰ ਝੱਲਣ ਲਈ ਲੋਕ ਇਕ ਦੂਜੇ ਦੀ ਮਦਦ ਕਰਨ-ਪਿਆਰਾ ਸਿੰਘ ਜੈਨਪੁਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।