14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਈਆਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ <br/>

ਅਜੀਤ ਡੈਸਕ 17-10-2025
ਕਪੂਰਥਲਾ, 16 ਅਕਤੂਬਰ (ਸਡਾਨਾ)-ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਮਮਤਾ ਬਜਾਜ ਦੀ ਅਗਵਾਈ ਹੇਠ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਬਲਾਕ ਪ੍ਰਾਇਮਰੀ ਖੇਡਾਂ ਕਪੂਰਥਲਾ-2 ਉਤਸ਼ਾਹ ਨਾਲ ਕਰਵਾਈਆਂ ਗਈਆਂ | ਇਨ੍ਹਾਂ ਖੇਡਾਂ ਦਾ ਰਸਮੀ ਉਦਘਾਟਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਲਵਿੰਦਰ ਸਿੰਘ ਬੱਟੂ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੰਜੀਵ ਕੁਮਾਰ ਹਾਂਡਾ ਨੇ ਕੀਤਾ | ਸਮਾਗਮ ਦੌਰਾਨ ਵਿਦਿਆਰਥੀਆਂ ਦੇ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ, ਜਿਸ ਤਹਿਤ ਯੋਗਾ ਲੜਕੀਆਂ ਦੇ ਮੁਕਾਬਲੇ ਵਿਚ ਢੱਪਈ ਸਕੂਲ ਨੇ ਪਹਿਲਾ ਤੇ ਵਡਾਲਾ ਕਲਾਂ ਨੇ ਦੂਸਰਾ ਸਥਾਨ, ਲੜਕਿਆਂ ਦੇ ਯੋਗਾ ਮੁਕਾਬਲੇ ਵਿਚ ਢੱਪਈ ਪਹਿਲੇ ਸਥਾਨ 'ਤੇ ਰਿਹਾ | ਰਿਦਮਿਕ ਯੋਗਾ ਲੜਕੀਆਂ ਵਿਚ ਖੁਸ਼ਬੂ ਢੱਪਈ ਨੇ ਪਹਿਲਾ, ਕਿਰਤ ਕੌਰ ਨੂਰਪੁਰ ਲੁਬਾਣਾ ਨੇ ਦੂਸਰਾ ਸਥਾਨ ਤੇ ਕਿਸ਼ਨੂੰ ਮੁਸ਼ਕਵੇਦ ਨੇ ਤੀਸਰਾ ਸਥਾਨ ਲਿਆ | ਇਸੇ ਤਰ੍ਹਾਂ ਰਿਦਮਿਕ ਯੋਗਾ ਲੜਕਿਆਂ ਦੇ ਮੁਕਾਬਲੇ ਵਿਚ ਹੁਸੈਨ ਥਾਪਰ ਢੱਪਈ ਨੇ ਪਹਿਲਾ ਸਥਾਨ ਹਾਸਲ ਕੀਤਾ | ਜਿਮਨਾਸਟਿਕ ਲੜਕਿਆਂ ਦੇ ਮੁਕਾਬਲੇ ਵਿਚ ਗੁਰਦੀਪ ਸਿੰਘ ਢੱਪਈ ਸਕੂਲ ਨੇ ਪਹਿਲਾ, ਵਡਾਲਾ ਸਕੂਲ ਨੇ ਦੂਸਰਾ ਤੇ ਮੁਸ਼ਕਵੇਦ ਨੇ ਤੀਸਰਾ ਸਥਾਨ ਲਿਆ | ਲੜਕੀਆਂ ਦੇ ਮੁਕਾਬਲੇ ਵਿਚ ਢੱਪਈ ਪਹਿਲੇ, ਵਡਾਲਾ ਦੂਸਰੇ ਤੇ ਨੂਰਪੁਰ ਲੁਬਾਣਾ ਤੀਸਰੇ ਸਥਾਨ 'ਤੇ ਰਹੇ | ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਦੇ ਮੁਕਾਬਲੇ ਵਿਚ ਵਡਾਲਾ ਕਲਾਂ ਪਹਿਲੇ ਤੇ ਢੱਪਈ ਦੂਸਰੇ ਸਥਾਨ 'ਤੇ ਰਿਹਾ | ਖੋ-ਖੋ ਲੜਕਿਆਂ ਦੇ ਮੁਕਾਬਲੇ ਵਿਚ ਵਡਾਲਾ ਕਲਾਂ ਪਹਿਲੇ ਤੇ ਢੱਪਈ ਦੂਸਰੇ ਸਥਾਨ 'ਤੇ ਰਿਹਾ | ਖੋ ਖੋ ਦੇ ਲੜਕੀਆਂ ਦੇ ਮੁਕਾਬਲੇ ਵਿਚ ਵਡਾਲਾ ਕਲਾਂ ਨੇ ਪਹਿਲਾ ਤੇ ਨੂਰਪੁਰ ਲੁਬਾਣਾ ਸਕੂਲ ਨੇ ਦੂਸਰਾ ਸਥਾਨ ਹਾਸਲ ਕੀਤਾ | ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਸਟੇਜ਼ ਸਕੱਤਰ ਦੇ ਫਰਜ਼ ਗੁਰਮੁੱਖ ਸਿੰਘ ਸਟੇਟ ਐਵਾਰਡੀ ਨੇ ਨਿਭਾਏ | ਇਸ ਮੌਕੇ ਹਰਪ੍ਰੀਤ ਸਿੰਘ, ਬਲਬੀਰ ਸਿੰਘ, ਬਲਵਿੰਦਰ ਕੁਮਾਰ, ਜਸਵਿੰਦਰ ਸਿੰਘ, ਪ੍ਰਵੀਨ ਕੁਮਾਰ, ਜਸਵਿੰਦਰ ਕੁਮਾਰ, ਸਤਵੰਤ ਕੌਰ, ਪਿ੍ਆ ਦਰਸ਼ਨੀ, ਨਿੰਮੀ ਰਾਣੀ, ਨੀਲਮ ਰਾਣੀ, ਦਲਜੀਤ ਸਿੰਘ, ਲਕਸ਼ਦੀਪ ਸ਼ਰਮਾ ਜ਼ਿਲ੍ਹਾ ਖੇਡ ਕੁਆਰਡੀਨੇਟਰ, ਪੰਕਜ ਮਰਵਾਹਾ, ਭਾਗ ਸਿੰਘ, ਬਲਵਿੰਦਰ ਭੰਡਾਲ, ਵਿਵੇਕ ਕੁਮਾਰ, ਅਮਰਜੀਤ ਸਿੰਘ, ਕਰਮਜੀਤ ਗਿੱਲ, ਪਵਨ ਕੁਮਾਰ ਜੋਸ਼ੀ, ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ, ਸਤਵਿੰਦਰ ਕੌਰ, ਪਲਵਿੰਦਰ ਕੌਰ, ਪਰਮਜੀਤ ਕੌਰ, ਦਵਿੰਦਰ ਸਿੰਘ, ਹਰਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ 69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਬਾਸਕਟਬਾਲ ਚੈਂਪੀਅਨਸ਼ਿਪ ਦੇ ਦੂਸਰੇ ਦਿਨ ਹੋਏ ਰੋਚਕ ਮੁਕਾਬਲੇ ਅਗਲੀ ਖ਼ਬਰ ਹੁਣ ਤੱਕ 1,43,763 ਮੀਟਿ੍ਕ ਟਨ ਹੋਈ ਝੋਨੇ ਦੀ ਖ਼ਰੀਦ, 337 ਕਰੋੜ ਰੁਪਏ ਦੀ ਅਦਾਇਗੀ ਬਣਾਈ ਯਕੀਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।