09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਆਟੋ ਰਿਕਸ਼ਾ ਚਾਲਕ ਦੇ ਹੋਏ ਕਤਲ ਦੇ ਮਾਮਲੇ 'ਚ ਪੁਲਿਸ ਵਲੋਂ 3 ਵਿਅਕਤੀ ਗਿ੍ਫ਼ਤਾਰ

ਅਜੀਤ ਡੈਸਕ 22-11-2025
ਫਗਵਾੜਾ, 21 ਨਵੰਬਰ (ਹਰਜੋਤ ਸਿੰਘ ਚਾਨਾ)- ਇਥੋਂ ਦੇ ਬਾਬਾ ਗਧੀਆ ਵਿਖੇ ਇੱਕ ਆਟੋ ਰਿਕਸ਼ਾ ਚਾਲਕ ਦੇ ਹੋਏ ਕਤਲ ਦੀ ਗੁੱਥਲੀ ਸੁਲਝਾਉਂਦਿਆਂ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਐਸ.ਪੀ. ਮਾਧਵੀ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਲਦੀਪ ਧੰਨਵਾਰ ਵਾਸੀ ਨਜ਼ਦੀਕ ਪ੍ਰਾਇਮਰੀ ਸਕੂਲ ਸੁਖਚੈਨ ਨਗਰ ਜੋ ਈ-ਰਿਕਸ਼ਾ ਚਲਾਉਂਦਾ ਸੀ ਤੇ 27 ਅਕਤੂਬਰ ਨੂੰ ਉਸਦਾ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ | ਜਿਸ ਸਬੰਧ 'ਚ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਇੰਸਪੈਕਟਰ ਊਸ਼ਾ ਰਾਣੀ ਦੀ ਅਗਵਾਈ 'ਚ ਟੀਮ ਦਾ ਗਠਨ ਕੀਤਾ ਸੀ | ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਹਰਮਨ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਨਸੀਰਾਬਾਦ, ਇੰਸ਼ਵਿੰਦਰ ਕੌਲ ਉਰਫ਼ ਬਾਬਾ ਉਰਫ਼ ਈਸ਼ੂ ਪੁੱਤਰ ਪਰਮਜੀਤ ਵਾਸੀ ਉੱਚਾ ਪਿੰਡ ਤੇ ਅਮਨ ਪੁੱਤਰ ਕਰਨੈਲ ਵਾਸੀ ਜੇਠਪੁਰ ਖਿਲਾਫ਼ ਕੇਸ ਦਰਜ ਕੀਤਾ ਹੈ | ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ 27 ਅਕਤੂਬਰ ਨੂੰ ਉਨ੍ਹਾਂ ਪਿੰਡ ਭੁੱਲਾਰਾਈ ਸ਼ਰਾਬ ਦੇ ਠੇਕੇ ਤੋਂ ਸ਼ਰਾਬ ਦੀ ਬੋਤਲ ਲਈ ਸੀ ਤੇ ਉਹ ਦਾਣਾ ਮੰਡੀ 'ਚ ਬੈਠ ਕੇ ਸ਼ਰਾਬ ਪੀ ਰਹੇ ਸਨ ਜਿਨ੍ਹਾਂ ਦੇ ਨਜ਼ਦੀਕ ਤੋਂ ਈ-ਰਿਕਸ਼ਾ ਚਾਲਕ ਨਿਕਲਿਆ ਤਾਂ ਇਨ੍ਹਾਂ ਨੇ ਉਸ ਪਾਸੋਂ ਲੁੱਟ ਦੀ ਨੀਅਤ ਨਾਲ ਉਸਨੂੰ ਸੁਵਿਧਾ ਕੇਂਦਰ ਨਜ਼ਦੀਕ ਰੋਕ ਲਿਆ, ਜਿਸ ਤੇ ਈ-ਰਿਕਸ਼ਾ ਚਾਲਕ ਦੀ ਇਨ੍ਹਾਂ ਤਿੰਨ ਦੋਸ਼ੀਆਂ ਨਾਲ ਹੱਥੋਪਾਈ ਪਾਈ ਤਾਂ ਇਸ ਹੱਥੋਪਾਈ ਦੌਰਾਨ ਇੰਸ਼ਵਿੰਦਰ ਨੇ ਇੱਕ ਕਾਲੇ ਰੰਗ ਦੇ ਦੇਸੀ ਪਿਸਟਲ 30 ਬੋਰ ਨਾਲ ਦੋ ਫ਼ਾਇਰ ਕੀਤੇ ਜਿਸ ਕਾਰਨ ਕੁਲਦੀਪ ਧੰਨਵਾਰ ਜ਼ਖਮੀ ਹੋ ਗਿਆ ਸੀ ਤੇ ਉਹ ਤਿੰਨੋਂ ਜਣੇ ਬਿਨਾਂ ਮੋਟਰਸਾਈਕਲ ਪਰ ਸਵਾਰ ਹੋ ਕੇ ਹਰਮਨ ਦੇ ਘਰ ਪਿੰਡ ਨਸੀਰਾਬਾਦ ਚਲੇ ਗਏ | ਐਸਐਚਓ ਨੇ ਦੱਸਿਆ ਕਿ ਉਕਤ ਵਿਅਕਤੀ ਜੋ ਲੁੱਟਾਂ ਖੋਹਾਂ ਕਰਨ ਦੇ ਆਦੀ ਹਨ ਤੇ ਇਨ੍ਹਾਂ ਖਿਲਾਫ਼ ਪਹਿਲਾ ਵੀ ਕੇਸ ਦਰਜ ਹਨ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਅਦਾਲਤ 'ਚ ਪੇਸ਼ ਕਰਨ ਮਗਰੋਂ ਦੋ ਦਿਨ ਦਾ ਪੁਲੀਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਸੱਪ ਵਲੋਂ ਡੱਸੇ ਜਾਣ ਕਾਰਨ ਇਕ ਲੜਕੀ ਜ਼ਖਮੀ ਅਗਲੀ ਖ਼ਬਰ ਪ੍ਰਵੀਨ ਪੁਰੀ ਨੂੰ ਸੈਂਕੜੇ ਸੇਜਲ ਅੱਖਾਂ ਵਲੋਂ ਅੰਤਿਮ ਵਿਦਾਇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।