09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸੱਪ ਵਲੋਂ ਡੱਸੇ ਜਾਣ ਕਾਰਨ ਇਕ ਲੜਕੀ ਜ਼ਖਮੀ

ਅਜੀਤ ਡੈਸਕ 22-11-2025
ਕਪੂਰਥਲਾ, 21 ਨਵੰਬਰ (ਅਮਨਜੋਤ ਸਿੰਘ ਵਾਲੀਆ)-ਪਿੰਡ ਲੱਖਣ ਕੇ ਪੱਡੇ ਵਿਖੇ ਇਕ ਲੜਕੀ ਘਰੇਲੂ ਸਮਾਨ ਲੈਣ ਲਈ ਦੁਕਾਨ 'ਤੇ ਗਈ ਤਾਂ ਉੱਥੇ ਇਕ ਸੱਪ ਨੇ ਅਚਾਨਕ ਉਸਦੇ ਪੈਰ 'ਤੇ ਡੱਸ ਲਿਆ | ਜਿਸਦੀ ਹਾਲਤ ਖ਼ਰਾਬ ਹੁੰਦੀ ਦੇਖ ਉਸਨੂੰ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ | ਜੇਰੇ ਇਲਾਜ ਸੁਨੈਆ ਰਾਣੀ ਪੁੱਤਰੀ ਅੰਗਰੇਜ਼ ਨੇ ਦੱਸਿਆ ਕਿ ਉਹ ਦੁਕਾਨ 'ਤੇ ਸਮਾਨ ਲੈਣ ਗਈ ਸੀ ਤਾਂ ਦੁਕਾਨ ਦੇ ਨੇੜੇ ਹੀ ਬਿਜਲੀ ਦੇ ਮੀਟਰਾਂ ਦਾ ਬਕਸਾ ਲੱਗਾ ਸੀ ਜਿਸ ਵਿਚੋਂ ਇਕ ਸੱਪ ਨੇ ਨਿਕਲ ਕੇ ਉਸਦੇ ਪੈਰ 'ਤੇ ਡੱਸ ਲਿਆ | ਉਸਦਾ ਇਲਾਜ ਸਿਵਲ ਹਸਪਤਾਲ ਵਿਚ ਡਾ. ਕਮਲਜੀਤ ਵਲੋਂ ਕੀਤਾ ਜਾ ਰਿਹਾ ਹੈ |
ਪਿਛਲੀ ਖ਼ਬਰ ਵਿਅਕਤੀ ਨੂੰ ਰੋਕ ਕੇ ਕੁੱਟਮਾਰ ਕਰਨ ਸੰਬੰਧੀ ਅੱਧੀ ਦਰਜਨ ਖਿਲਾਫ਼ ਕੇਸ ਦਰਜ ਅਗਲੀ ਖ਼ਬਰ ਆਟੋ ਰਿਕਸ਼ਾ ਚਾਲਕ ਦੇ ਹੋਏ ਕਤਲ ਦੇ ਮਾਮਲੇ 'ਚ ਪੁਲਿਸ ਵਲੋਂ 3 ਵਿਅਕਤੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।