23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦੁੱਧ ਤੇ ਬਿਸਕੁਟਾਂ ਦਾ ਲੰਗਰ ਲਗਾਇਆ

ਅਜੀਤ ਡੈਸਕ 26-12-2025
ਨਡਾਲਾ, 25 ਦਸੰਬਰ (ਰਘਬਿੰਦਰ ਸਿੰਘ)-ਇੱਥੇ ਨਡਾਲਾ ਵਿਖੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਵਾਰਡ ਨੰਬਰ 3-4 ਵਿਖੇ ਦੁੱਧ ਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਸੰਦੀਪ ਕੁਮਾਰ ਯੂਥ ਕੋਆਰਡੀਨੇਟਰ ਨਡਾਲਾ ਨੇ ਦੱਸਿਆ ਕਿ ਇਸ ਮਕਸਦ ਲਈ ਦਲਵਿੰਦਰ ਸਿੰਘ ਜਰਮਨੀ ਐਸ.ਸੀ. ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਤੇ ਬਾਦਲ ਕੁਮਾਰ ਮੀਤ ਪ੍ਰਧਾਨ ਜ਼ਿਲ੍ਹਾ ਯੂਥ ਵਿੰਗ ਦਾ ਵਿਸ਼ੇਸ਼ ਤੌਰ 'ਤੇ ਸਹਿਯੋਗ ਰਿਹਾ | ਇਸ ਦੌਰਾਨ ਰਾਹਗੀਰਾਂ ਨੂੰ ਰੋਕ ਰੋਕ ਕੇ ਗਰਮਾ ਗਰਮ ਦੁੱਧ ਤੇ ਬਿਸਕੁਟਾਂ ਦੇ ਲੰਗਰ ਛਕਾਏ ਗਏ | ਇਸ ਮੌਕੇ ਲਖਵਿੰਦਰ ਲਹੌਰੀਆ ਟਰਾਂਸਪੋਰਟ ਵਿੰਗ ਪ੍ਰਧਾਨ, ਸੋਨੰੂ ਸਵਾਲੀ, ਸੰਨੀ ਨਡਾਲਾ ਬਲਾਕ ਪ੍ਰਧਾਨ, ਕੁਲਵਿੰਦਰ ਸਿੰਘ ਰੰਧਾਵਾ, ਬਲਵੀਰ ਸਿੰਘ ਮੱਟੂ, ਗੁਲਜਾਰ ਸਿੰਘ, ਕਾਲਾ, ਪਿ੍ੰਸ ਨਡਾਲਾ, ਛਵੀ ਕੁਮਾਰ, ਨਵਦੀਪ ਲਾਡੀ, ਰਾਜਵਿੰਦਰ, ਜੀਤੀ, ਮਹਿੰਦਰ ਸਿੰਘ, ਸੁਲੱਖਣ ਸਿੰਘ, ਕਰਮ ਸਿੰਘ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬੀ ਕਲਾ ਤੇ ਸਾਹਿਤ ਕੇਂਦਰ ਵਲੋਂ ਬਰਮਿੰਘਮ ਦੇ ਵੱਡੇ ਕਾਰੋਬਾਰੀ ਪਲਵਿੰਦਰ ਸਿੰਘ (ਪਾਲੀ) ਉੱਪਲ 'ਮਾਣ ਪੰਜਾਬ ਦਾ' ਐਵ... ਅਗਲੀ ਖ਼ਬਰ ਹਾਈ ਸਕੂਲ ਖਲਵਾੜਾ ਵਿਖੇ ਵਿਦਿਆਰਥੀਆਂ ਦੀ 'ਕਚਰੇ ਤੋਂ ਕਮਾਈ' ਵਿਸ਼ੇ 'ਤੇ ਵਰਕਸ਼ਾਪ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।