06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਹੁਣ ਆਰ.ਟੀ.ਆਈ. ਕਾਨੂੰਨ ਦੇ ਕਤਲ ਦੀ ਵਾਰੀ-ਖੜਗੇ

ਅਜੀਤ ਡੈਸਕ 31-01-2026
ਨਵੀਂ ਦਿੱਲੀ, 30 ਜਨਵਰੀ (ਪੀ.ਟੀ.ਆਈ.)-ਆਰਥਿਕ ਸਰਵੇਖਣ ਵਿਚ ਆਰ.ਟੀ.ਆਈ. ਕਾਨੂੰਨ ਦੀ ਮੁੜ ਜਾਂਚ ਕਰਨ ਦੀ ਮੰਗ ਕੀਤੇ ਜਾਣ ਤੋਂ ਇਕ ਦਿਨ ਬਾਅਦ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਸ਼ੁੱਕਰਵਾਰ ਨੂੰ ਪੁੱਛਿਆ ਕਿ ਕੀ ਮਨਰੇਗਾ ਦੀ ਹੱਤਿਆ ਤੋਂ ਬਾਅਦ ਹੁਣ ਆਰ.ਟੀ.ਆਈ. ਕਾਨੂੰਨ ਦੀ ਹੱਤਿਆ ਕਰਨ ਦੀ ਵਾਰੀ ਹੈ | ਆਪਣੇ ਸੋਸ਼ਲ ਮੀਡੀਆ ਮੰਚ 'ਤੇ ਪਾਈ ਇਕ ਪੋਸਟ ਵਿਚ ਖੜਗੇ ਨੇ ਕੇਂਦਰ ਸਰਕਾਰ 'ਤੇ ਆਰ.ਟੀ.ਆਈ. ਐਕਟ ਨੂੰ ਯੋਜਨਾਬੱਧ ਢੰਗ ਨਾਲ ਕਮਜ਼ੋਰ ਕਰਨ ਅਤੇ ਸੱਚਾਈ ਦੀ ਭਾਲ ਕਰਨ ਵਾਲਿਆਂ ਨੂੰ ਸਜ਼ਾ ਦੇਣ ਵਾਲੇ ਦਹਿਸ਼ਤ ਦਾ ਮਾਹÏਲ ਪੈਦਾ ਕਰਨ ਦਾ ਦੋਸ਼ ਲਗਾਇਆ ਹੈ | ਉਨ੍ਹਾਂ ਦੱਸਿਆ ਕਿ 2014 ਤੋਂ ਹੁਣ ਤੱਕ 100 ਤੋਂ ਵੱਧ ਆਰ.ਟੀ.ਆਈ. ਕਾਰਕੁੰਨਾਂ ਦੀ ਹੱਤਿਆ ਕਰ ਦਿੱਤੀ ਗਈ ਹੈ | ਆਰਥਿਕ ਸਰਵੇਖਣ ਵਿਚ ਸੂਚਨਾ ਅਧਿਕਾਰ ਕਾਨੂੰਨ ਦੇ 'ਮੁੜ-ਮੁਲਾਂਕਣ' ਦੀ ਮੰਗ ਕੀਤੀ ਗਈ ਹੈ | ਇਸ ਜਾਣਕਾਰੀ ਨੂੰ ਰੋਕਣ ਲਈ 'ਮੰਤਰਾਲੇ ਦੇ ਵੀਟੋ' ਦਾ ਸੁਝਾਅ ਵੀ ਦਿੰਦਾ ਹੈ ਅਤੇ ਨÏਕਰਸ਼ਾਹਾਂ ਦੇ ਜਨਤਕ ਸੇਵਾ ਰਿਕਾਰਡਾਂ, ਤਬਾਦਲਿਆਂ ਅਤੇ ਸਟਾਫ ਰਿਪੋਰਟਾਂ ਨੂੰ ਜਨਤਕ ਜਾਂਚ ਤੋਂ ਬਚਾਉਣ ਦੀ ਸੰਭਾਵਨਾ ਦੀ ਪੜਚੋਲ ਕਰਦਾ ਹੈ¢

ਪਿਛਲੀ ਖ਼ਬਰ ਰਾਹੁਲ ਗਾਂਧੀ ਨੇ 'ਗਮਛਾ' ਨਾ ਪਾ ਕੇ ਉੱਤਰ ਪੂਰਬ ਸੱਭਿਆਚਾਰ ਦਾ ਅਪਮਾਨ ਕੀਤਾ-ਸ਼ਾਹ ਅਗਲੀ ਖ਼ਬਰ ਅਮਰੀਕਾ ਨੇ ਭਾਰਤੀ ਆਗੂਆਂ ਵਲੋਂ ਦਿੱਤੇ ਤੋਹਫ਼ਿਆਂ ਦੀ ਸੂਚੀ ਕੀਤੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।