22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਭਾਰਤ ਨਾਲ ਵਪਾਰ ਸਮਝੌਤਾ ਇਕ 'ਇਤਿਹਾਸਕ' ਕਦਮ-ਟਰੰਪ <br/>

ਅਜੀਤ ਡੈਸਕ 13-02-2026
ਨਿਊਯਾਰਕ/ਵਾਸ਼ਿੰਗਟਨ, 12 ਫਰਵਰੀ (ਪੀ.ਟੀ.ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨਾਲ ਵਪਾਰ ਸਮਝÏਤੇ ਨੂੰ 'ਇਤਿਹਾਸਕ' ਦੱਸਿਆ ਹੈ ਅਤੇ ਕਿਹਾ ਹੈ ਕਿ ਅਮਰੀਕਾ ਭਾਰਤ ਅਤੇ ਉਨ੍ਹਾਂ ਹੋਰ ਦੇਸ਼ਾਂ ਨੂੰ ਆਪਣੇ ਕੋਲੇ ਦੀ ਬਰਾਮਦ ਵਿੱਚ ਕਾਫ਼ੀ ਵਾਧਾ ਕਰੇਗਾ ਜਿਨ੍ਹਾਂ ਨਾਲ ਇਸ ਦੇ ਵਪਾਰਕ ਸਮਝÏਤੇ ਹਨ¢ ਟਰੰਪ ਨੇ ਬੁੱਧਵਾਰ ਨੂੰ ਚੈਂਪੀਅਨਜ਼ ਆਫ਼ ਕੋਲ ਨਾਮਕ ਇੱਕ ਸਮਾਗਮ ਦÏਰਾਨ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ, ਅਸੀਂ ਜਪਾਨ, ਕੋਰੀਆ, ਭਾਰਤ ਅਤੇ ਹੋਰਾਂ ਨਾਲ ਇਤਿਹਾਸਕ ਵਪਾਰਕ ਸਮਝੌਤਿਆਂ 'ਤੇ ਦਸਤਖਤ ਕੀਤੇ ਹਨ ਤਾਂ ਜੋ ਸਾਡੇ ਕੋਲੇ ਦੀ ਬਰਾਮਦ ਵਿੱਚ ਕਾਫ਼ੀ ਵਾਧਾ ਹੋ ਸਕੇ | ਪਿਛਲੇ ਹਫ਼ਤੇ, ਅਮਰੀਕਾ ਅਤੇ ਭਾਰਤ ਨੇ ਐਲਾਨ ਕੀਤਾ ਸੀ ਕਿ ਉਹ ਵਪਾਰ 'ਤੇ ਇੱਕ ਅੰਤਰਿਮ ਸਮਝÏਤੇ ਲਈ ਇੱਕ ਰੂਪ-ਰੇਖਾ 'ਤੇ ਪਹੁੰਚ ਗਏ ਹਨ, ਜਿਸ ਦੇ ਤਹਿਤ ਨਵੀਂ ਦਿੱਲੀ ਅਗਲੇ ਪੰਜ ਸਾਲਾਂ ਵਿੱਚ ਸਾਰੇ ਅਮਰੀਕੀ ਉਦਯੋਗਿਕ ਸਾਮਾਨ, ਭੋਜਨ ਅਤੇ ਖੇਤੀਬਾੜੀ ਉਤਪਾਦਾਂ ਦੀ ਇੱਕ ਸ਼੍ਰੇਣੀ 'ਤੇ ਟੈਰਿਫ ਨੂੰ ਖਤਮ ਜਾਂ ਘਟਾਏਗੀ ਅਤੇ 500 ਬਿਲੀਅਨ ਡਾਲਰ ਦੇ ਅਮਰੀਕੀ ਉਤਪਾਦਾਂ ਦੀ ਖ਼ਰੀਦ ਕਰੇਗੀ¢

ਪਿਛਲੀ ਖ਼ਬਰ ਲਾਲ ਕਿਲ੍ਹਾ ਅੱਤਵਾਦੀ ਹਮਲਾ ਮਾਮਲਾ ਜੈਸ਼-ਏ-ਮੁਹੰਮਦ ਹਮਲੇ 'ਚ ਸਿੱਧੇ ਤੌਰ 'ਤੇ ਸ਼ਾਮਿਲ <br/> ਅਗਲੀ ਖ਼ਬਰ ਭਾਜਪਾ ਸੰਸਦ ਮੈਂਬਰ ਵਲੋਂ ਰਾਹੁਲ ਗਾਂਧੀ ਦੀ ਸੰਸਦ ਮੈਂਬਰਸ਼ਿਪ ਰੱਦ ਕਰਨ ਲਈ ਨੋਟਿਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।