22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਲਾਲ ਕਿਲ੍ਹਾ ਅੱਤਵਾਦੀ ਹਮਲਾ ਮਾਮਲਾ ਜੈਸ਼-ਏ-ਮੁਹੰਮਦ ਹਮਲੇ 'ਚ ਸਿੱਧੇ ਤੌਰ 'ਤੇ ਸ਼ਾਮਿਲ <br/>

ਅਜੀਤ ਡੈਸਕ 13-02-2026
ਅੰਮਿ੍ਤਸਰ, 12 ਫਰਵਰੀ (ਸੁਰਿੰਦਰ ਕੋਛੜ)-ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) ਦੀ 1267 ਪਾਬੰਦੀਆਂ ਨਿਗਰਾਨੀ ਕਮੇਟੀ ਦੀ ਨਵੀਂ ਰਿਪੋਰਟ 'ਚ ਸਪੱਸ਼ਟ ਖ਼ੁਲਾਸਾ ਕੀਤਾ ਗਿਆ ਹੈ ਕਿ ਪਾਕਿਸਤਾਨ ਆਧਾਰਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਿੱਲੀ ਦੇ ਇਤਿਹਾਸਕ ਲਾਲ ਕਿਲ੍ਹੇ 'ਤੇ ਹੋਏ ਅੱਤਵਾਦੀ ਹਮਲੇ ਵਿਚ ਸਿੱਧੇ ਤੌਰ 'ਤੇ ਸ਼ਾਮਿਲ ਸੀ | ਇਸ ਨੂੰ ਭਾਰਤ ਲਈ ਇਕ ਵੱਡੀ ਕੂਟਨੀਤਕ ਜਿੱਤ ਮੰਨਿਆ ਜਾ ਰਿਹਾ ਹੈ, ਕਿਉਂਕਿ ਪਾਕਿ ਲੰਬੇ ਸਮੇਂ ਤੋਂ ਦਾਅਵਾ ਕਰਦਾ ਆ ਰਿਹਾ ਹੈ ਕਿ ਉਸ ਦੀ ਜ਼ਮੀਨ ਤੋਂ ਕੰਮ ਕਰਨ ਵਾਲੇ ਅੱਤਵਾਦੀ ਸੰਗਠਨਾਂ ਨੂੰ ਬੇਅਸਰ ਕਰ ਦਿੱਤਾ ਗਿਆ ਹੈ | ਉਕਤ ਰਿਪੋਰਟ 'ਤੇ ਪਾਕਿ ਨੇ ਇਤਰਾਜ਼ ਜਤਾਉਂਦਿਆਂ ਜੈਸ਼-ਏ-ਮੁਹੰਮਦ ਨੂੰ ਹਮਲੇ ਲਈ ਜ਼ਿੰਮੇਵਾਰ ਦੱਸੇ ਜਾਣ ਦਾ ਵਿਰੋਧ ਕੀਤਾ | ਪਾਕਿ ਨੇ ਦਾਅਵਾ ਕੀਤਾ ਕਿ ਇਸ ਸੰਗਠਨ ਨੂੰ ਹੁਣ ਖ਼ਤਮ ਕਰ ਦਿੱਤਾ ਗਿਆ ਹੈ | ਹਾਲਾਂਕਿ, ਦੂਜੇ ਦੇਸ਼ਾਂ ਨੇ ਭਾਰਤ ਦੇ ਰੁਖ਼ ਦਾ ਸਮਰਥਨ ਕੀਤਾ ਅਤੇ ਰਿਪੋਰਟ 'ਚੋਂ ਜੈਸ਼ ਦਾ ਜ਼ਿਕਰ ਨਾ ਹਟਾਉਣ 'ਤੇ ਜ਼ੋਰ ਦਿੱਤਾ | ਉਕਤ ਰਿਪੋਰਟ ਅਨੁਸਾਰ ਜੈਸ਼-ਏ-ਮੁਹੰਮਦ ਨੇ ਨਾ ਸਿਰਫ਼ ਭਾਰਤ 'ਚ ਅੱਤਵਾਦੀ ਹਮਲੇ ਕੀਤੇ ਹਨ, ਸਗੋਂ ਆਪਣੀ ਤਾਕਤ ਅਤੇ ਨੈੱਟਵਰਕ ਦਾ ਵਿਸਥਾਰ ਵੀ ਕਰ ਰਿਹਾ ਹੈ | ਰਿਪੋਰਟ 'ਚ ਕਿਹਾ ਗਿਆ ਹੈ ਕਿ ਸੰਗਠਨ 'ਜਮਾਤ-ਉਲ-ਮੁਮਿਨਤ' ਨਾਮਕ ਮਹਿਲਾ ਵਿੰਗ ਬਣਾਉਣ ਦੀ ਵੀ ਯੋਜਨਾ ਬਣਾ ਰਿਹਾ ਹੈ | ਜੈਸ਼ ਦੇ ਆਗੂ ਮੌਲਾਨਾ ਮਸੂਦ ਅਜ਼ਹਰ ਅਲਵੀ ਨੇ ਰਸਮੀ ਤੌਰ 'ਤੇ ਇਸ ਮਹਿਲਾ ਵਿੰਗ ਦੇ ਗਠਨ ਦਾ ਐਲਾਨ ਕੀਤਾ ਹੈ, ਜਿਸ ਦਾ ਉਦੇਸ਼ ਅੱਤਵਾਦੀ ਹਮਲਿਆਂ ਦਾ ਸਮਰਥਨ ਕਰਨਾ ਹੋਵੇਗਾ | ਜੈਸ਼ ਅਤੇ ਹੋਰ ਸੰਗਠਨਾਂ ਨਾਲ ਜੁੜੀਆਂ ਔਰਤਾਂ ਪਹਿਲਾਂ ਭਰਤੀ ਕਰਨ, ਫ਼ੰਡ ਇਕੱਠਾ ਕਰਨ, ਲੌਜਿਸਟਿਕਸ ਸੁਵਿਧਾਕਰਤਾਵਾਂ ਅਤੇ ਸੰਦੇਸ਼ ਕੋਰੀਅਰ ਵਜੋਂ ਕੰਮ ਕਰ ਚੁੱਕੀਆਂ ਹਨ |

ਪਿਛਲੀ ਖ਼ਬਰ 'ਬਲੋਚਿਸਤਾਨ ਹੁਣ ਪਾਕਿ ਨਾਲ ਨਹੀਂ ਰਹਿ ਸਕਦਾ' <br/> ਅਗਲੀ ਖ਼ਬਰ ਭਾਰਤ ਨਾਲ ਵਪਾਰ ਸਮਝੌਤਾ ਇਕ 'ਇਤਿਹਾਸਕ' ਕਦਮ-ਟਰੰਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।