06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪਹਿਲੀ ਅਪ੍ਰੈਲ ਤੋਂ ਨਕਦੀ ਰਹਿਤ ਹੋਣਗੇ ਟੋਲ ਪਲਾਜ਼ੇ <br/>

ਅਜੀਤ ਡੈਸਕ 21-02-2026

ਸਿਰਫ਼ ਯੂ.ਪੀ.ਆਈ. ਤੇ ਫਾਸਟੈਗ ਰਾਹੀਂ ਹੋਵੇਗੀ ਅਦਾਇਗੀ
ਨਵੀਂ ਦਿੱਲੀ, 20 ਫਰਵਰੀ (ਪੀ.ਟੀ.ਆਈ.)-ਸਰਕਾਰ ਨੇ ਪਹਿਲੀ ਅਪ੍ਰੈਲ ਤੋਂ ਸਾਰੇ ਰਾਸ਼ਟਰੀ ਰਾਜ ਮਾਰਗਾਂ 'ਤੇ ਟੋਲ ਪਲਾਜ਼ਿਆਂ 'ਤੇ ਨਕਦ ਭੁਗਤਾਨ ਪ੍ਰਣਾਲੀ ਨੂੰ ਬੰਦ ਕਰਨ 'ਤੇ ਵਿਚਾਰ ਕਰ ਰਹੀ ਹੈ¢ ਇਸ ਤੋਂ ਬਾਅਦ ਟੋਲ ਪਲਾਜ਼ਿਆਂ 'ਤੇ ਭੁਗਤਾਨ ਸਿਰਫ਼ ਫਾਸਟੈਗ ਜਾਂ ਯੂ. ਪੀ. ਆਈ. ਵਰਗੇ ਡਿਜੀਟਲ ਤਰੀਕਿਆਂ ਰਾਹੀਂ ਹੀ ਸੰਭਵ ਹੋਵੇਗਾ, ਜਦਕਿ ਵਰਤਮਾਨ ਸਮੇਂ ਵਿਚ ਵੈਧ ਫਾਸਟੈਗ ਤੋਂ ਬਿਨਾਂ ਵਾਹਨਾਂ ਤੋਂ ਟੋਲ ਪਲਾਜ਼ਿਆਂ 'ਤੇ ਨਕਦ ਭੁਗਤਾਨ ਲਈ ਦੁੱਗਣੀ ਟੋਲ ਫੀਸ ਲਈ ਜਾਂਦੀ ਹੈ | ਸਰਕਾਰ ਦੇਸ਼ ਭਰ ਦੇ ਰਾਸ਼ਟਰੀ ਰਾਜਮਾਰਗਾਂ 'ਤੇ ਯਾਤਰਾ ਕਰਨ ਵਾਲਿਆਂ ਲਈ ਇਕ ਮਹੱਤਵਪੂਰਨ ਫ਼ੈਸਲਾ ਲੈਣ ਵਾਲੀ ਹੈ | ਸ਼ੁੱਕਰਵਾਰ ਨੂੰ ਸਰਕਾਰ ਨੇ ਐਲਾਨ ਕੀਤਾ ਕਿ 1 ਅਪ੍ਰੈਲ ਤੋਂ ਸਾਰੇ ਰਾਸ਼ਟਰੀ ਰਾਜਮਾਰਗਾਂ ਦੇ ਟੋਲ ਪਲਾਜ਼ਿਆਂ 'ਤੇ ਨਕਦ ਭੁਗਤਾਨ ਪੂਰੀ ਤਰ੍ਹਾਂ ਬੰਦ ਕੀਤਾ ਜਾ ਸਕਦਾ ਹੈ | ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐਨ. ਐਚ. ਏ. ਆਈ.) ਇਸ ਪ੍ਰਸਤਾਵ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ | ਸਰਕਾਰ ਇਹ ਮਹੱਤਵਪੂਰਨ ਫ਼ੈਸਲਾ ਰਾਸ਼ਟਰੀ ਰਾਜਮਾਰਗਾਂ 'ਤੇ ਪੂਰੇ ਟੋਲ ਕੁਲੈਕਸ਼ਨ ਈਕੋਸਿਸਟਮ ਨੂੰ ਡਿਜ਼ੀਟਲ ਕਰਨ ਦੇ ਇਰਾਦੇ ਨਾਲ ਲੈਣ ਦਾ ਇਰਾਦਾ ਰੱਖਦੀ ਹੈ | ਇਸ ਬਦਲਾਅ ਤੋਂ ਬਾਅਦ ਟੋਲ ਪਲਾਜ਼ਿਆਂ 'ਤੇ ਭੁਗਤਾਨ ਸਿਰਫ਼ ਫਾਸਟੈਗ ਜਾਂ ਯੂ. ਪੀ. ਆਈ. ਵਰਗੇ ਡਿਜ਼ੀਟਲ ਤਰੀਕਿਆਂ ਰਾਹੀਂ ਹੀ ਕੀਤੇ ਜਾਣਗੇ | ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਪ੍ਰਸਤਾਵਿਤ ਕਦਮ ਦਾ ਉਦੇਸ਼ ਟੋਲ ਪਲਾਜ਼ਾ ਦੇ ਕੰਮਕਾਜ ਨੂੰ ਵਧੇਰੇ ਕੁਸ਼ਲ ਅਤੇ ਪਾਰਦਰਸ਼ੀ ਬਣਾਉਣਾ ਹੈ¢ ਇਸ ਨਾਲ ਨਾ ਸਿਰਫ਼ ਟੋਲ ਬੂਥਾਂ 'ਤੇ ਭੀੜ ਘੱਟ ਹੋਵੇਗੀ, ਸਗੋਂ ਦੇਸ਼ ਭਰ ਦੇ 1,150 ਤੋਂ ਵੱਧ ਟੋਲ ਪਲਾਜ਼ਿਆਂ 'ਤੇ ਯਾਤਰੀਆਂ ਦਾ ਸਮਾਂ ਵੀ ਬਚੇਗਾ¢

ਪਿਛਲੀ ਖ਼ਬਰ 'ਏ.ਆਈ. ਬ੍ਰੇਨ ਰੇਸ' 'ਚ ਅਮਰੀਕਾ ਸਭ ਤੋਂ ਅੱਗੇ, ਭਾਰਤ ਛੇਵੇਂ ਸਥਾਨ 'ਤੇ ਅਗਲੀ ਖ਼ਬਰ ਇੰਗਲੈਂਡ 'ਚ ਕੰਮ ਨਾ ਮਿਲਣ ਕਰਕੇ ਪਰਿਵਾਰਾਂ ਸਮੇਤ ਆਏ ਲੋਕਾਂ ਦਾ ਰਹਿਣਾ ਤੇ ਵਾਪਸ ਜਾਣਾ ਹੋਇਆ ਮੁਸ਼ਕਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।