06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਭਾਰਤ ਵਲੋਂ ਅਮਰੀਕਾ ਨਾਲ ਪੈਕਸ ਸਿਲਿਕਾ ਸਮਝੌਤੇ 'ਤੇ ਦਸਤਖ਼ਤ

ਅਜੀਤ ਡੈਸਕ 21-02-2026

ਏ.ਆਈ. ਤੇ ਸਪਲਾਈ ਚੇਨ ਸੁਰੱਖਿਆ ਹੋਵੇਗੀ ਮਜ਼ਬੂਤ
ਨਵੀਂ ਦਿੱਲੀ, 20 ਫਰਵਰੀ (ਉਪਮਾ ਡਾਗਾ ਪਾਰਥ)-ਭਾਰਤ ਨੇ ਅਮਰੀਕਾ ਦੀ ਅਗਵਾਈ ਵਾਲੇ ਗੱਠਜੋੜ ਪੈਕਸ ਸਿਲਿਕਾ 'ਚ ਸ਼ਾਮਿਲ ਹੋਣ ਲਈ ਸਮਝੌਤੇ 'ਤੇ ਦਸਤਖ਼ਤ ਕਰ ਦਿੱਤੇ ਹਨ | ਇਹ ਪਹਿਲ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ਅਤੇ ਸਪਲਾਈ ਚੇਨ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਬਣਾਈ ਗਈ ਹੈ | ਇਹ ਸਮਝੌਤਾ ਭਾਰਤ 'ਚ ਅਮਰੀਕੀ ਰਾਜਦੂਤ ਸਰਜੀਓ ਗੋਰ, ਅਮਰੀਕੀ ਮੰਤਰੀ ਜੈਕਬ ਹੇਲਬਰਗ ਅਤੇ ਭਾਰਤ ਦੇ ਸੂਚਨਾ ਅਤੇ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਦੀ ਮੌਜੂਦਗੀ 'ਚ ਹੋਇਆ | ਇਹ ਅਮਰੀਕੀ ਵਿਦੇਸ਼ੀ ਵਿਭਾਗ ਦੀ ਅਹਿਮ ਪਹਿਲ ਹੈ, ਜਿਸ ਦਾ ਮਕਸਦ ਏ.ਆਈ. ਤਕਨੀਕ ਨੂੰ ਸੁਰੱਖਿਅਤ ਤਰੀਕੇ ਨਾਲ ਵਿਕਸਿਤ ਕਰਨਾ, ਅਹਿਮ ਸਾਮਾਨ ਅਤੇ ਵਸੀਲਿਆਂ ਦੀ ਸਪਲਾਈ ਚੇਨ ਨੂੰ ਭਰੋਸੇਮੰਦ ਬਣਾਉਣਾ ਅਤੇ ਸਹਿਯੋਗੀ ਦੇਸ਼ਾਂ ਦਰਮਿਆਨ ਆਰਥਿਕ ਸੁਰੱਖਿਆ ਵਧਾਉਣਾ ਹੈ | ਇਸ ਐਲਾਨ 'ਤੇ ਦਸਤਖ਼ਤ ਕਰਨ ਵਾਲੇ ਦੇਸ਼ਾਂ 'ਚ ਆਸਟ੍ਰੇਲੀਆ, ਜਪਾਨ, ਦੱਖਣੀ ਕੋਰੀਆ, ਬਰਤਾਨੀਆ, ਸੰਯੁਕਤ ਅਰਬ ਅਮੀਰਾਤ, ਸਿੰਗਾਪੁਰ, ਇਜ਼ਰਾਈਲ, ਕਤਰ ਅਤੇ ਗ੍ਰੀਸ ਸ਼ਾਮਿਲ ਹਨ, ਜਦਕਿ ਕੈਨੇਡਾ, ਯੂਰਪੀਅਨ ਸੰਘ, ਨੀਦਰਲੈਂਡ ਅਤੇ ਤਾਈਵਾਨ ਜਿਹੇ ਦੇਸ਼ ਇਸ 'ਚ ਭਾਗੀਦਾਰ ਵਜੋਂ ਜੁੜੇ ਹਨ | ਭਾਰਤ 'ਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਇਸ ਨੂੰ ਆਜ਼ਾਦੀ, ਤਾਕਤ ਅਤੇ ਜਿੱਤ ਦੀ ਚੋਣ ਦੱਸਦਿਆਂ ਕਿਹਾ ਕਿ ਇਹ ਤੈਅ ਕਰੇਗਾ ਕਿ ਭਵਿੱਖ ਦੀ ਤਕ ਨੀਕ ਬੈਂਗਲੁਰੂ ਅਤੇ ਸਿਲੀਕਾਨ ਵੈਲੀ 'ਚ ਬਣੇਗੀ ਜਾਂ ਨਿਗਰਾਨੀ ਵਾਲੇ ਦੇਸ਼ਾਂ 'ਚ | ਟਰੰਪ ਪ੍ਰਸ਼ਾਸਨ 'ਚ ਮੰਤਰੀ ਜੈਕਬ ਹੇਲਬਰਗ ਨੇ ਕਿਹਾ ਕਿ ਆਰਥਿਕ ਸੁਰੱਖਿਆ ਨੂੰ ਰਾਸ਼ਟਰੀ ਸੁਰੱਖਿਆ ਦੱਸਦਿਆਂ ਕਿਹਾ ਕਿ ਇਹ ਪਹਿਲ ਤਕਨੀਕ ਅਤੇ ਸਪਲਾਈ ਚੇਨ ਨੂੰ ਸੁਰੱਖਿਅਤ ਬਣਾਉਂਦੇ ਦੇਸ਼ਾਂ ਦੀ ਤਰੱਕੀ ਵਧਾਏਗੀ | ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਜੇਕਰ ਇਹ ਭਾਵਨਾ 1947 ਤੋਂ ਬਣੀ ਹੁੰਦੀ ਤਾਂ ਅਸੀਂ ਸੋਚ ਸਕਦੇ ਹਾਂ ਕਿ ਭਾਰਤ ਦੀ ਵਿਕਾਸ ਦਰ 'ਚ ਕਿੰਨੀ ਤੇਜ਼ੀ ਆਈ ਹੁੰਦੀ | ਉਨ੍ਹਾਂ ਕਿਹਾ ਕਿ ਹੁਣ ਤੁਹਾਡੀ ਪੀੜ੍ਹੀ ਇਸ ਵਿਕਾਸ ਦਰ ਦਾ ਫ਼ਾਇਦਾ ਉਠਾਏਗੀ |
ਸਾਰੇ ਪ੍ਰਮੁੱਖ ਦੇਸ਼ਾਂ ਨੇ ਏ.ਆਈ ਸੰਮੇਲਨ ਦੇ ਐਲਾਨਨਾਮੇ 'ਤੇ ਕੀਤੇ ਦਸਤਖ਼ਤ-ਵੈਸ਼ਨਵ
ਨਵੀਂ ਦਿੱਲੀ, (ਪੀ.ਟੀ.ਆਈ.)-ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਸਪੇਸ ਵਿਚ ਮਹੱਤਵਪੂਰਨ ਸਾਰੇ ਪ੍ਰਮੁੱਖ ਦੇਸ਼ਾਂ ਨੇ 'ਇੰਡੀਆ ਏ.ਆਈ ਇੰਪੈਕਟ ਸਿਖ਼ਰ ਸੰਮੇਲਨ 2026' ਦੇ ਐਲਾਨਨਾਮੇ 'ਤੇ ਦਸਤਖ਼ਤ ਕੀਤੇ ਹਨ | ਕੇਂਦਰੀ ਮੰਤਰੀ ਨੇ ਦੱਸਿਆ ਕਿ 70 ਤੋਂ ਵੱਧ ਦੇਸ਼ ਪਹਿਲਾਂ ਹੀ ਐਲਾਨਨਾਮੇ 'ਤੇ ਦਸਤਖ਼ਤ ਕਰ ਚੁੱਕੇ ਹਨ ਅਤੇ ਇਹ ਗਿਣਤੀ 80 ਤੋਂ ਪਾਰ ਹੋਣ ਦੀ ਉਮੀਦ ਹੈ | ਉਨ੍ਹਾਂ ਕਿਹਾ ਕਿ ਬਹੁਤ ਸਾਰੇ ਵਿਦੇਸ਼ ਮੰਤਰੀ ਭਾਰਤ ਸਰਕਾਰ ਨਾਲ ਇਸ ਬਾਰੇ ਚਰਚਾ ਕਰ ਰਹੇ ਹਨ ਅਤੇ ਅੰਤਿਮ ਗਿਣਤੀ ਸਨਿਚਰਵਾਰ ਨੂੰ ਸਾਂਝੀ ਕੀਤੀ ਜਾਵੇਗੀ |

ਪਿਛਲੀ ਖ਼ਬਰ ਹਿਮਾਚਲ ਜਾਣਾ ਹੋਵੇਗਾ ਮਹਿੰਗਾ-ਸੂਬਾ ਸਰਕਾਰ ਅਗਲੇ ਵਿੱਤੀ ਸਾਲ ਤੋਂ ਟੋਲ ਫ਼ੀਸ ਵਧਾਏਗੀ ਅਗਲੀ ਖ਼ਬਰ 'ਏ.ਆਈ. ਬ੍ਰੇਨ ਰੇਸ' 'ਚ ਅਮਰੀਕਾ ਸਭ ਤੋਂ ਅੱਗੇ, ਭਾਰਤ ਛੇਵੇਂ ਸਥਾਨ 'ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।