ਤਲ ਅਵੀਵ/ਤਹਿਰਾਨ, 28 ਫਰਵਰੀ (ਏਜੰਸੀਆਂ)-ਖ਼ਬਰਾਂ ਦੀ ਏਜੰਸੀ ਰਾਇਟਰਜ਼ ਅਨੁਸਾਰ ਇਜ਼ਰਾਈਲੀ ਸੈਨਿਕ ਕਾਰਵਾਈ ਨਾਲ ਜੁੜੇ ਦੋ ਸਰੋਤਾਂ ਅਤੇ ਇਕ ਖੇਤਰੀ ਸਰੋਤ ਅਨੁਸਾਰ ਈਰਾਨ ਦੇ ਰੱਖਿਆ ਮੰਤਰੀ ਅਮੀਰ ਨਸੀਰਜ਼ਾਦੇਹ ਅਤੇ ਰੈਵੋਲਿਊਸ਼ਨਰੀ ਗਾਰਡਜ਼ ਕਮਾਂਡਰ ਮੁਹੰਮਦ ਪਾਕਪੁਰ ਇਜ਼ਰਾਈਲੀ ਹਮਲਿਆਂ ਵਿਚ ਮਾਰੇ ਗਏ ਹਨ | ਹਾਲਾਂਕਿ, ਈਰਾਨ ਵਲੋਂ ਅਜੇ ਤੱਕ ਇਨ੍ਹਾਂ ਦਾਅਵਿਆਂ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ ਹੈ | ਕਿਹਾ ਜਾ ਰਿਹਾ ਹੈ ਕਿ ਹਾਲ ਹੀ ਵਿਚ ਹੋਏ ਹਮਲਿਆਂ ਵਿਚ ਈਰਾਨ ਦੀ ਫ਼ੌਜੀ ਲੀਡਰਸ਼ਿਪ ਨਾਲ ਸੰਬੰਧਿਤ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ | ਇਸ ਦਾਅਵੇ ਤੋਂ ਬਾਅਦ ਖੇਤਰ ਵਿਚ ਤਣਾਅ ਹੋਰ ਵਧਣ ਦਾ ਡਰ ਹੈ¢
ਹਮਲੇ 'ਚ ਰੱਖਿਆ ਮੰਤਰੀ ਤੇ ਫ਼ੌਜ ਮੁਖੀ ਮਾਰੇ ਗਏ <br/>
ਅਜੀਤ ਡੈਸਕ
01-03-2026