ਦੁਬਈ, 28 ਫਰਵਰੀ (ਏਜੰਸੀਆਂ)-ਅਮਰੀਕਾ ਤੇ ਇਜ਼ਰਾਈਲ ਵਲੋਂ ਈਰਾਨ 'ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਦੁਨੀਆ ਭਰ ਦੀਆਂ ਏਅਰਲਾਈਨਾਂ ਨੇ ਮੱਧ ਪੂਰਬ ਦੀਆਂ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ | ਇਸ ਕਾਰਨ ਹਵਾਈ ਖੇਤਰ ਵਿਚ ਇਕ ਨਵਾਂ ਸੰਘਰਸ਼ ਸ਼ੁਰੂ ਹੋ ਗਿਆ ਹੈ | ਫਲਾਈਟ-ਟ੍ਰੈਕਿੰਗ ਸਰਵਿਸ ਦੇ ਨਕਸ਼ਿਆਂ ਅਨੁਸਾਰ ਸਨਿਚਰਵਾਰ ਨੂੰ ਈਰਾਨ, ਇਰਾਕ, ਕੁਵੈਤ, ਇਜ਼ਰਾਈਲ ਅਤੇ ਬਹਿਰੀਨ ਦੇ ਉੱਪਰ ਦਾ ਅਸਮਾਨ ਖਾਲੀ ਨਜ਼ਰ ਆਇਆ | ਯੂਰਪੀ ਸੰਘ ਦੇ ਹਵਾਬਾਜ਼ੀ ਰੈਗੂਲੇਟਰ ਨੇ ਆਪਣੀਆਂ ਏਅਰਲਾਈਨਾਂ ਨੂੰ ਪ੍ਰਭਾਵਿਤ ਹਵਾਈ ਖੇਤਰ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ | ਭਾਰਤੀ ਏਅਰਲਾਈਨ ਇੰਡੀਗੋ ਨੇ ਮੱਧ ਪੂਰਬ ਦੀਆਂ ਆਪਣੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ | ਇਸੇ ਤਰ੍ਹਾਂ ਦੁਬਈ ਦੀ ਐਮੀਰੇਟ ਏਅਰਲਾਈਨ ਨੇ ਦੁਬਈ ਤੋਂ ਆਉਣ-ਜਾਣ ਵਾਲੀਆਂ ਆਪਣੀਆਂ ਸਾਰੀਆਂ ਉਡਾਣਾਂ ਨੂੰ ਅਸਥਾਈ ਤÏਰ 'ਤੇ ਰੋਕ ਦਿੱਤਾ ਹੈ | ਏਅਰ ਫਰਾਂਸ ਅਤੇ ਕੇ.ਐਲ.ਐਮ. ਨੇ ਤਲ ਅਵੀਵ ਅਤੇ ਬੈਰੂਤ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ | ਲੁਫਥਾਂਸਾ ਜਰਮਨ ਏਅਰਲਾਈਨ ਨੇ 7 ਮਾਰਚ ਤੱਕ ਤਲ ਅਵੀਵ, ਬੈਰੂਤ ਅਤੇ ਓਮਾਨ ਦੀਆਂ ਉਡਾਣਾਂ ਮੁਲਤਵੀ ਕਰ ਦਿੱਤੀਆਂ ਹਨ ਅਤੇ ਦੁਬਈ ਦੀਆਂ ਸਨਿਚਰਵਾਰ-ਐਤਵਾਰ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ | ਬਿ੍ਟਿਸ਼ ਏਅਰਵੇਜ਼ ਨੇ 3 ਮਾਰਚ ਤੱਕ ਤਲ ਅਵੀਵ ਅਤੇ ਬਹਿਰੀਨ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ | ਕਤਰ ਏਅਰਵੇਜ਼ ਨੇ ਕਤਰ ਦੇ ਹਵਾਈ ਖੇਤਰ ਦੇ ਬੰਦ ਹੋਣ ਕਾਰਨ ਦੋਹਾ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਨੂੰ ਅਸਥਾਈ ਤÏਰ 'ਤੇ ਰੋਕ ਦਿੱਤਾ ਗਿਆ ਹੈ | ਤੁਰਕਿਸ਼ ਏਅਰਲਾਈਨਜ਼ ਤੁਰਕੀ ਨੇ ਕਤਰ, ਕੁਵੈਤ, ਬਹਿਰੀਨ, ਯੂ.ਏ.ਈ. ਅਤੇ ਓਮਾਨ ਦੀਆਂ ਉਡਾਣਾਂ ਅਤੇ ਇਰਾਕ-ਈਰਾਨ ਦੀਆਂ 2 ਮਾਰਚ ਤੱਕ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ | ਵਿਜ਼ ਏਅਰ ਨੇ ਇਜ਼ਰਾਈਲ, ਦੁਬਈ, ਅਬੂਧਾਬੀ ਅਤੇ ਅੰਮਾਨ ਦੀਆਂ ਉਡਾਣਾਂ 7 ਮਾਰਚ ਤੱਕ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤੀਆਂ ਹਨ | ਇਸ ਤੋਂ ਇਲਾਵਾ ਹੋਰ ਕਈ ਕੰਪਨੀਆਂ ਨੇ ਵੀ ਆਪਣੀਆਂ ਉਡਾਣਾਂ ਰੱਦ ਕੀਤੀਆਂ ਹਨ
ਦੁਨੀਆ ਭਰ 'ਚ ਹਵਾਈ ਉਡਾਣਾਂ ਪ੍ਰਭਾਵਿਤ <br/>
ਅਜੀਤ ਡੈਸਕ
01-03-2026