22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਮੋਦੀ ਵਲੋਂ ਯੂ.ਏ.ਈ. ਦੇ ਰਾਸ਼ਟਰਪਤੀ ਨਾਲ ਫ਼ੋਨ 'ਤੇ ਗੱਲਬਾਤ

ਅਜੀਤ ਡੈਸਕ 02-03-2026

ਖਾੜੀ ਦੇਸ਼ 'ਤੇ ਹਮਲਿਆਂ ਦੀ ਕੀਤੀ ਨਿੰਦਾ
ਨਵੀਂ ਦਿੱਲੀ, 1 ਮਾਰਚ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਰਾਤ ਨੂੰ ਯੂ.ਏ.ਈ. ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਗੱਲ ਕੀਤੀ ਤੇ ਖਾੜੀ ਦੇਸ਼ 'ਤੇ ਹਮਲਿਆਂ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਭਾਰਤ ਇਨ੍ਹਾਂ ਮੁਸ਼ਕਿਲ ਸਮਿਆਂ 'ਚ ਯੂ.ਏ.ਈ. ਨਾਲ ਇਕਜੁੱਟਤਾ 'ਚ ਖੜ੍ਹਾ ਹੈ | ਮੋਦੀ ਨੇ ਖਾੜੀ ਦੇਸ਼ 'ਚ ਰਹਿ ਰਹੇ ਭਾਰਤੀ ਭਾਈਚਾਰੇ ਦੀ ਦੇਖਭਾਲ ਕਰਨ ਲਈ ਯੂ.ਏ.ਈ. ਦੇ ਰਾਸ਼ਟਰਪਤੀ ਦਾ ਧੰਨਵਾਦ ਵੀ ਕੀਤਾ ਤੇ ਕਿਹਾ ਕਿ ਨਵੀਂ ਦਿੱਲੀ ਡੀ-ਐਸਕੇਲੇਸ਼ਨ, ਖੇਤਰੀ ਸ਼ਾਂਤੀ, ਸੁਰੱਖਿਆ ਤੇ ਸਥਿਰਤਾ ਦਾ ਸਮਰਥਨ ਕਰਦੀ ਹੈ | ਮੋਦੀ ਨੇ ਐਕਸ 'ਤੇ ਲਿਖਿਆ ਕਿ 'ਯੂ.ਏ.ਈ. ਦੇ ਰਾਸ਼ਟਰਪਤੀ, ਮੇਰੇ ਭਰਾ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਗੱਲ ਕੀਤੀ | ਯੂ.ਏ.ਈ. 'ਤੇ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਤੇ ਇਨ੍ਹਾਂ ਹਮਲਿਆਂ 'ਚ ਹੋਏ ਜਾਨੀ ਨੁਕਸਾਨ 'ਤੇ ਸੋਗ ਪ੍ਰਗਟ ਕੀਤਾ | ਭਾਰਤ ਇਨ੍ਹਾਂ ਮੁਸ਼ਕਲ ਸਮਿਆਂ 'ਚ ਯੂ.ਏ.ਈ. ਨਾਲ ਇਕਜੁੱਟਤਾ 'ਚ ਖੜ੍ਹਾ ਹੈ | ਯੂ.ਏ.ਈ. 'ਚ ਰਹਿ ਰਹੇ ਭਾਰਤੀ ਭਾਈਚਾਰੇ ਦੀ ਦੇਖਭਾਲ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਅਸੀਂ ਤਣਾਅ ਘਟਾਉਣ, ਖੇਤਰੀ ਸ਼ਾਂਤੀ, ਸੁਰੱਖਿਆ ਤੇ ਸਥਿਰਤਾ ਦਾ ਸਮਰਥਨ ਕਰਦੇ ਹਾਂ |

ਪਿਛਲੀ ਖ਼ਬਰ ਖਾਮੇਨੇਈ ਦੀ ਹੱਤਿਆ ਦਾ ਬਦਲਾ ਲੈ ਕੇ ਰਹਾਂਗੇ-ਈਰਾਨ <br/> ਅਗਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਪੱਛਮੀ ਏਸ਼ੀਆ ਦੀ ਸਥਿਤੀ ਤੇ ਫਸੇ ਹੋਏ ਭਾਰਤੀਆਂ ਬਾਰੇ ਚਰਚਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।