22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਸੀ.ਬੀ.ਐੱਸ.ਈ. ਵਲੋਂ ਮੱਧ ਪੂਰਬ 'ਚ ਬੋਰਡ ਪ੍ਰੀਖਿਆਵਾਂ ਮੁਲਤਵੀ

ਅਜੀਤ ਡੈਸਕ 02-03-2026
ਨਵੀਂ ਦਿੱਲੀ, 1 ਮਾਰਚ (ਪੀ.ਟੀ.ਆਈ.) ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ ਬੀ ਐੱਸ ਈ) ਨੇ ਐਤਵਾਰ ਨੂੰ ਈਰਾਨ-ਇਜ਼ਰਾਈਲ ਵਿਵਾਦ ਦੇ ਕਾਰਨ ਮੱਧ ਪੂਰਬ ਖੇਤਰ ਵਿੱਚ 2 ਮਾਰਚ ਨੂੰ ਹੋਣ ਵਾਲੀਆਂ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ¢ ਸੀ. ਬੀ. ਐੱਸ. ਈ. ਪ੍ਰੀਖਿਆ ਕੰਟਰੋਲਰ ਸਨਿਅਮ ਭਾਰਦਵਾਜ ਨੇ ਕਿਹਾ, 'ਮੱਧ ਪੂਰਬ ਦੇ ਕੁਝ ਹਿੱਸਿਆਂ - ਬਹਿਰੀਨ, ਈਰਾਨ, ਕੁਵੈਤ, ਓਮਾਨ, ਕਤਰ, ਸਾਊਦੀ ਅਰਬ ਅਤੇ ਯੂ.ਏ.ਈ. ਵਿੱਚ ਮÏਜੂਦਾ ਸਥਿਤੀ ਦੇ ਕਾਰਨ, ਬੋਰਡ ਨੇ 2 ਮਾਰਚ ਨੂੰ ਹੋਣ ਵਾਲੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ¢' ਭਾਰਦਵਾਜ ਨੇ ਅੱਗੇ ਕਿਹਾ ਕਿ ਨਵੀਆਂ ਤਰੀਕਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ¢ਉਨ੍ਹਾਂ ਅੱਗੇ ਕਿਹਾ, 'ਬੋਰਡ 3 ਮਾਰਚ ਨੂੰ ਸਥਿਤੀ ਦੀ ਸਮੀਖਿਆ ਕਰੇਗਾ ਅਤੇ 5 ਮਾਰਚ ਤੋਂ ਹੋਣ ਵਾਲੀਆਂ ਪ੍ਰੀਖਿਆਵਾਂ ਸੰਬੰਧੀ ਢੁਕਵਾਂ ਫੈਸਲਾ ਲਵੇਗਾ¢'

ਪਿਛਲੀ ਖ਼ਬਰ ਪੰਜਾਬ ਦੇ ਲੋਕ 2027 'ਚ 'ਆਪ' ਨੂੰ 100 ਸੀਟਾਂ ਦੇਣਗੇ-ਭਗਵੰਤ ਮਾਨ <br/> ਅਗਲੀ ਖ਼ਬਰ ਸਿੱਖ ਭਾਈਚਾਰੇ ਦੇ ਸਨਮਾਨ ਤੇ ਨਿਆਂ ਲਈ ਵਚਨਬੱਧ ਹੈ ਸਰਕਾਰ-ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।