ਜਲੰਧਰ, 1 ਮਾਰਚ (ਅ.ਬ.)-'ਆਪ' ਪੰਜਾਬ ਦੇ ਜਨਰਲ ਸਕੱਤਰ ਤੇ ਪੰਜਾਬ ਵਿਰਾਸਤ ਅਤੇ ਸੈਰ-ਸਪਾਟਾ ਪ੍ਰਮੋਸ਼ਨ ਬੋਰਡ ਦੇ ਸਲਾਹਕਾਰ ਦੀਪਕ ਬਾਲੀ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ 'ਚ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਤੇ ਇਕ ਝੂਠੇ ਮਾਮਲੇ 'ਚ ਬਰੀ ਹੋਣ 'ਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ | ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਦੀਪਕ ਬਾਲੀ ਨੇ ਕਿਹਾ ਕਿ ਇਹ ਨਾ ਸਿਰਫ਼ ਅਰਵਿੰਦ ਕੇਜਰੀਵਾਲ ਲਈ ਸਗੋਂ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਸਮੇਤ 23 ਹੋਰਾਂ ਲਈ ਵੀ ਨਿਆਂ ਦੀ ਜਿੱਤ ਹੈ | ਦੀਪਕ ਬਾਲੀ ਨੇ ਕਿਹਾ ਕਿ ਇਹ ਸਿਰਫ਼ ਇਕ ਕਾਨੂੰਨੀ ਜਿੱਤ ਨਹੀਂ ਹੈ, ਸਗੋਂ ਸਚਾਈ ਅਤੇ ਲੋਕਤੰਤਰ ਲਈ ਇਕ ਵੱਡੀ ਜਿੱਤ ਹੈ |
ਦੀਪਕ ਬਾਲੀ ਵਲੋਂ ਕੇਜਰੀਵਾਲ ਨੂੰ ਬਰੀ ਹੋਣ 'ਤੇ ਵਧਾਈ <br/>
ਅਜੀਤ ਡੈਸਕ
02-03-2026