05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸਰਕਾਰ ਨੇ ਪੈਟਰੋਲ 'ਤੇ ਐਕਸਾਈਜ਼ ਡਿਊਟੀ 10 ਰੁਪਏ ਘਟਾਈ-ਡੀਜ਼ਲ 'ਤੇ ਮੁਕੰਮਲ ਛੋਟ

ਅਜੀਤ ਡੈਸਕ 28-03-2026
ਨਵੀਂ ਦਿੱਲੀ, 27 ਮਾਰਚ (ਜਗਤਾਰ ਸਿੰਘ)-ਕੇਂਦਰ ਸਰਕਾਰ ਨੇ ਤੇਲ ਕੰਪਨੀਆਂ ਨੂੰ ਰਾਹਤ ਦੇਣ ਲਈ ਪੈਟਰੋਲ 'ਤੇ ਐਕਸਾਈਜ਼ ਡਿਊਟੀ 13 ਰੁਪਏ ਤੋਂ ਘਟਾ ਕੇ 3 ਰੁਪਏ ਕਰ ਦਿੱਤੀ ਹੈ, ਜਦੋਂਕਿ ਡੀਜ਼ਲ 'ਤੇ ਲੱਗਣ ਵਾਲੀ 10 ਰੁਪਏ ਦੀ ਐਕਸਾਈਜ਼ ਡਿਊਟੀ ਨੂੰ ਘਟਾ ਕੇ ਸਿਫ਼ਰ ਕਰ ਦਿੱਤਾ ਹੈ ¢ ਦਰਅਸਲ ਮੱਧ ਪੂਰਬ ਦੇਸ਼ਾਂ ਵਿਚ ਤਣਾਅ ਦੇ ਮੱਦੇਨਜ਼ਰ ਕੱਚੇ ਤੇਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਇਆ ਹੈ ¢ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ 106 ਰੁਪਏ ਪੁੱਜ ਚੁੱਕੀ ਹੈ, ਜਿਸ ਕਾਰਨ ਤੇਲ ਕੰਪਨੀਆਂ ਨੂੰ ਮਹਿੰਗੀ ਕੀਮਤ 'ਤੇ ਤੇਲ ਦਰਾਮਦ ਕਰਨਾ ਪੈ ਰਿਹਾ ਹੈ ¢ ਇਸ ਤੋਂ ਇਲਾਵਾ 'ਸਟ੍ਰੇਟ ਆਫ਼ ਹੋਰਮੁਜ਼' ਦੇ ਅੜਿੱਕੇ ਕਾਰਨ ਹੋਰਨਾਂ ਰਸਤਿਆਂ ਤੋਂ ਦਰਾਮਦ ਲਾਗਤ 'ਚ ਵੀ ਵਾਧਾ ਹੋਇਆ ਹੈ¢ ਇਸੇ ਦੇ ਮੱਦੇਨਜ਼ਰ ਹੀ ਸਰਕਾਰ ਵਲੋਂ ਪੈਟਰੋਲ-ਡੀਜ਼ਲ 'ਤੇ ਐਕਸਾਈਜ਼ ਡਿਊਟੀ ਨੂੰ 10-10 ਰੁਪਏ ਘਟਾ ਕੇ ਤੇਲ ਕੰਪਨੀਆਂ ਨੂੰ ਰਾਹਤ ਦਿੱਤੀ ਹੈ ¢ ਖ਼ਜ਼ਾਨਾ ਮੰਤਰੀ ਨਿਰਮਲ ਸੀਤਾਰਮਨ ਨੇ ਕਿਹਾ ਕਿ ਪੱਛਮੀ ਏਸ਼ੀਆ ਸੰਕਟ ਨੂੰ ਵੇਖਦੇ ਹੋਏ ਘਰੇਲੂ ਖਪਤ ਦੇ ਲਈ ਪੈਟਰੋਲ ਅਤੇ ਡੀਜ਼ਲ 'ਤੇ ਕੇਂਦਰੀ ਐਕਸਾਈਜ਼ ਡਿਊਟੀ ਵਿਚ 10 ਰੁਪਏ ਦੀ ਕਟੌਤੀ ਕੀਤੀ ਗਈ ਹੈ ¢ ਇਸ ਨਾਲ ਉਪਭੋਗਤਾਵਾਂ ਨੂੰ ਕੀਮਤਾਂ ਵਿਚ ਵਾਧੇ ਤੋਂ ਸੁਰੱਖਿਆ ਮਿਲੇਗੀ ¢ ਉਨ੍ਹਾਂ ਕਿਹਾ ਕਿ ਪ੍ਰਧਾਨ ਨਰਿੰਦਰ ਮੋਦੀ ਨੇ ਹਮੇਸ਼ਾ ਇਹ ਯਕੀਨੀ ਬਣਾਇਆ ਹੈ ਕਿ ਨਾਗਰਿਕਾਂ ਨੂੰ ਜ਼ਰੂਰੀ ਸਾਮਾਨ ਦੀ ਸਪਲਾਈ ਅਤੇ ਕੀਮਤਾਂ ਵਿਚ ਹੋਣ ਵਾਲੇ ਉਤਰਾਅ-ਚੜ੍ਹਾਅ ਤੋਂ ਬਚਾਇਆ ਜਾਵੇ¢ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਪਿਛਲੇ ਮਹੀਨੇ ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ, ਜੋ ਲਗਭਗ 70 ਡਾਲਰ ਪ੍ਰਤੀ ਬੈਰਲ ਤੋਂ ਵੱਧ ਕੇ ਲਗਭਗ 122 ਡਾਲਰ ਪ੍ਰਤੀ ਬੈਰਲ ਹੋ ਗਈਆਂ ਹਨ ¢ ਨਤੀਜੇ ਵਜੋਂ, ਦੁਨੀਆ ਭਰ ਦੇ ਖਪਤਕਾਰਾਂ ਲਈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ ¢ ਦੱਖਣ-ਪੂਰਬੀ ਏਸ਼ਿਆਈ ਦੇਸ਼ਾਂ ਵਿਚ ਕੀਮਤਾਂ ਵਿਚ ਲਗਭਗ 30-50 ਫ਼ੀਸਦੀ, ਉੱਤਰੀ ਅਮਰੀਕਾ ਵਿਚ 30 ਫ਼ੀਸਦੀ, ਯੂਰਪ ਵਿਚ 20 ਫ਼ੀਸਦੀ ਅਤੇ ਅਫ਼ਰੀਕੀ ਦੇਸ਼ਾਂ ਵਿਚ 50 ਫ਼ੀਸਦੀ ਦਾ ਵਾਧਾ ਹੋਇਆ ਹੈ |

ਪਿਛਲੀ ਖ਼ਬਰ ਸੰਸਦੀ ਕਮੇਟੀ ਨੇ ਅੱਧੇ ਤੋਂ ਵੱਧ ਹਵਾਈ ਜਹਾਜ਼ ਨੁਕਸਦਾਰ ਪਾਏ ਅਗਲੀ ਖ਼ਬਰ ਵਪਾਰਕ ਐਲ.ਪੀ.ਜੀ. ਦੀ ਸਪਲਾਈ 70 ਫ਼ੀਸਦੀ ਤੱਕ ਬਹਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।