05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸਾਡੀ ਸਰਕਾਰ ਨੇ ਚਾਰ ਸਾਲ 'ਚ ਰਿਕਾਰਡ 65,264 ਨੌਕਰੀਆਂ ਦਿੱਤੀਆਂ-ਮੁੱਖ ਮੰਤਰੀ

ਅਜੀਤ ਡੈਸਕ 04-04-2026

• ਸੇਵਾ ਕੇਂਦਰਾਂ ਤੋਂ ਹਰ ਮਹੀਨੇ 30 ਲੱਖ ਲੋਕ ਸੇਵਾ ਲੈ ਰਹੇ ਹਨ • ਪੰਜਾਬ ਪੁਲਿਸ 'ਚ 10 ਹਜ਼ਾਰ ਨਵੀਆਂ ਅਸਾਮੀਆਂ ਸਿਰਜੀਆਂ ਜਾ ਰਹੀਆਂ ਹਨ • ਵਿਜੀਲੈਂਸ ਬਿਊਰੋ 112 ਗਜ਼ਟ ਅਧਿਕਾਰੀਆਂ ਸਮੇਤ 1215 ਵਿਰੁੱਧ ਕਾਰਵਾਈ ਹੋਈ
ਚੰਡੀਗੜ੍ਹ, 3 ਅਪ੍ਰੈਲ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ 25,264 ਲੋਕਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਹਨ, ਜੋ ਕਿ ਹੁਣ ਤੱਕ ਦਾ ਰਿਕਾਰਡ ਹੈ | ਅੱਜ ਇੱਥੇ ਆਪਣੇ ਨਿਵਾਸ ਵਿਖੇ ਪੱਤਰਕਾਰਾਂ ਨਾਲ ਸਰਕਾਰ ਦੇ ਚਾਰ ਸਾਲਾਂ ਦੀਆਂ ਪ੍ਰਾਪਤੀਆਂ ਸਾਂਝੀਆਂ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ 'ਚੋਂ 16,305 ਅਧਿਆਪਕਾਂ ਦੀਆਂ, 12,966 ਪੁਲਿਸ ਵਿਭਾਗ, 8,306 ਬਿਜਲੀ ਵਿਭਾਗ, 6176 ਸਿਹਤ ਤੇ ਮੈਡੀਕਲ ਸਿੱਖਿਆ ਅਤੇ 5556 ਸਥਾਨਕ ਸਰਕਾਰਾਂ ਵਿਭਾਗ 'ਚ ਭਰਤੀਆਂ ਕੀਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਇਹ ਸਾਰੀਆਂ ਭਰਤੀਆਂ ਰਿਸ਼ਵਤ ਤੇ ਸਿਫ਼ਾਰਸ਼ ਰਹਿਤ ਪਾਰਦਰਸ਼ੀ ਢੰਗ ਨਾਲ ਹੋਈਆਂ ਹਨ ਅਤੇ ਸੂਬੇ ਦੇ ਸਾਰੇ ਖੇਤਰਾਂ ਨੂੰ ਨੁਮਾਇੰਦਗੀ ਮਿਲੀ ਹੈ | ਮੁੱਖ ਮੰਤਰੀ ਨੇ ਦੱਸਿਆ ਕਿ ਨਿੱਜੀ ਖੇਤਰਾਂ ਵਿਚ ਵੀ ਇਸ ਸਮੇਂ ਦੌਰਾਨ 7 ਲੱਖ ਤੋਂ ਵੱਧ ਰੁਜ਼ਗਾਰ ਮਿਲੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਸ ਸਮੇਂ ਦੌਰਾਨ 800 ਸਵੈ-ਰੁਜ਼ਗਾਰ ਕੈਂਪ ਵੀ ਲਗਾਏ ਗਏ, ਜਿਨ੍ਹਾਂ ਵਿਚ 1 ਲੱਖ 99 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਚਾਲੂ ਕਰਨ ਲਈ ਕਾਰੋਬਾਰੀ ਕਰਜ਼ੇ ਵੀ ਦਿੱਤੇ ਗਏ | ਮੁੱਖ ਮੰਤਰੀ ਨੇ ਦੱਸਿਆ ਕਿ 36 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਫ਼ੌਜ ਦੇ ਵੱਖ-ਵੱਖ ਵਿੰਗਾਂ 'ਚ ਭਰਤੀ ਲਈ ਸਿਖਲਾਈ ਵੀ ਦਿੱਤੀ ਗਈ ਅਤੇ ਇਨ੍ਹਾਂ 'ਚੋਂ 5509 ਫ਼ੌਜ 'ਚ ਭਰਤੀ ਹੋ ਵੀ ਗਏ ਹਨ | ਉਨ੍ਹਾਂ ਕਿਹਾ ਕਿ ਸਰਕਾਰੀ ਇੰਸਟੀਚਿਊਟ 'ਚ ਸਿਖਲਾਈ ਲੈਣ ਵਾਲੇ 85 ਨੌਜਵਾਨ ਫ਼ੌਜ 'ਚ ਕਮਿਸ਼ਨ ਅਫ਼ਸਰ ਚੁਣੇ ਗਏ ਹਨ | ਉਨ੍ਹਾਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਇਕ ਹੋਰ ਟਰੇਨਿੰਗ ਇੰਸਟੀਚਿਊਟ ਛੇਤੀ ਹੁਸ਼ਿਆਰਪੁਰ ਵਿਖੇ ਵੀ ਚਾਲੂ ਹੋ ਜਾਵੇਗਾ | ਮੁੱਖ ਮੰਤਰੀ ਨੇ ਦੱਸਿਆ ਕਿ ਡਿਜ਼ੀਟਲ ਪੰਜਾਬ ਨੂੰ ਵੀ ਵੱਡੀ ਸਫ਼ਲਤਾ ਮਿਲੀ ਹੈ ਅਤੇ ਸੇਵਾ ਕੇਂਦਰਾਂ ਤੋਂ ਹਰ ਮਹੀਨੇ 30 ਲੱਖ ਲੋਕ ਸੇਵਾਵਾਂ ਲੈ ਰਹੇ ਹਨ | ਉਨ੍ਹਾਂ ਕਿਹਾ ਕਿ ਜਾਇਦਾਦਾਂ ਦੀਆਂ ਰਜਿਸਟਰੀਆਂ ਲਈ ਵੀ ਹੁਣ ਸਿੰਗਲ ਵਿੰਡੋ ਲਾਗੂ ਹੋਣ ਅਤੇ ਆਨਲਾਈਨ ਹੋਣ ਨਾਲ ਰਜਿਸਟਰੀਆਂ ਘੰਟਿਆਂ ਨਹੀਂ ਮਿੰਟਾਂ ਵਿਚ ਹੀ ਹੋ ਰਹੀਆਂ ਹਨ ਅਤੇ 37 ਹਜ਼ਾਰ ਹੜ੍ਹ ਪੀੜਤ ਪਿੰਡਾਂ ਨੂੰ ਮੁਆਵਜ਼ਾ ਆਨਲਾਈਨ ਦਿੱਤਾ ਗਿਆ ਹੈ | ਮੁੱਖ ਮੰਤਰੀ ਨੇ ਦੱਸਿਆ ਕਿ ਭਿ੍ਸ਼ਟਾਚਾਰ ਨਾਲ ਨਿਪਟਣ ਲਈ ਵਿਜੀਲੈਂਸ ਬਿਊਰੋ ਵਲੋਂ 487 ਛਾਪਿਆਂ ਦੌਰਾਨ ਲੋਕ ਰੰਗੇ ਹੱਥੀਂ ਫੜੇ ਗਏ | 1215 ਵਿਅਕਤੀਆਂ ਵਿਰੁੱਧ 534 ਕੇਸ ਦਰਜ ਹੋਏ ਜਿਨ੍ਹਾਂ 'ਚੋਂ 112 ਗਜ਼ਟ ਅਫ਼ਸਰ ਵੀ ਸਨ |

ਪਿਛਲੀ ਖ਼ਬਰ ਪੰਜਾਬ ਸਮੇਤ ਉੱਤਰੀ ਭਾਰਤ 'ਚ ਭੁਚਾਲ ਦੇ ਝਟਕੇ ਅਗਲੀ ਖ਼ਬਰ ਮਿਲਕਫੈੱਡ ਵਲੋਂ ਦੁੱਧ ਦੀਆਂ ਖ਼ਰੀਦ ਦਰਾਂ 'ਚ 10 ਤੋਂ 15 ਰੁਪਏ ਦਾ ਵਾਧਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।