08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਐਲ.ਪੀ.ਜੀ. ਦੀ ਮੰਗ ਘਟੀ-ਬੁਕਿੰਗ ਘਟ ਕੇ 46-50 ਲੱਖ ਤੱਕ ਪਹੁੰਚੀ

ਅਜੀਤ ਡੈਸਕ 18-04-2026
ਨਵੀਂ ਦਿੱਲੀ, 17 ਅਪ੍ਰੈਲ (ਪੀ. ਟੀ. ਆਈ.)-ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੀ ਸੰਯੁਕਤ ਸਕੱਤਰ (ਮਾਰਕੀਟਿੰਗ ਅਤੇ ਤੇਲ ਰਿਫਾਇਨਰੀ) ਸੁਜਾਤਾ ਸ਼ਰਮਾ ਨੇ ਪੱਛਮੀ ਏਸ਼ੀਆ ਦੇ ਮੌਜੂਦਾ ਹਾਲਾਤ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਗਰਮੀਆਂ ਦੇ ਮੌਸਮ ਕਾਰਨ ਘਰੇਲੂ ਰਸੋਈ ਗੈਸ (ਐਲ.ਪੀ.ਜੀ.) ਦੀ ਮੰਗ 'ਚ ਕਮੀ ਆਉਣ ਦੀ ਉਮੀਦ ਹੈ | ਉਨ੍ਹਾਂ ਦੱਸਿਆ ਕਿ ਗੈਸ ਦੀਆਂ ਬੁਕਿੰਗਾਂ 'ਚ ਪਹਿਲਾਂ ਹੀ ਕਮੀ ਦੇਖੀ ਜਾ ਰਹੀ ਹੈ | ਪਹਿਲਾਂ ਜਿਥੇ ਬੁਕਿੰਗ ਦਾ ਅੰਕੜਾ 50 ਲੱਖ ਤੋਂ ਪਾਰ ਰਹਿੰਦਾ ਸੀ, ਹੁਣ ਉਹ ਘਟ ਕੇ 46 ਲੱਖ ਤੋਂ 50 ਲੱਖ ਵਿਚਕਾਰ ਆ ਗਿਆ ਹੈ | ਉਨ੍ਹਾਂ ਕਿਹਾ ਕਿ ਅਜਿਹਾ ਵਰਤਾਰਾ ਹਰ ਸਾਲ ਗਰਮੀਆਂ 'ਚ ਦੇਖਣ ਨੂੰ ਮਿਲਦਾ ਹੈ | ਮੰਗ 'ਚ ਕਮੀ ਦੇ ਬਾਵਜੂਦ ਸਰਕਾਰ ਨੇ ਦੇਸ਼ ਵਾਸੀਆਂ ਨੂੰ ਭਰੋਸਾ ਦਿੱਤਾ ਹੈ ਕਿ ਘਰੇਲੂ ਸਪਲਾਈ ਪੂਰੀ ਤਰ੍ਹਾਂ ਸਥਿਰ ਹੈ | ਉਨ੍ਹਾਂ ਕਿਹਾ ਕਿ ਡਿਸਟ੍ਰੀਬਿਊਟਰ ਪੱਧਰ 'ਤੇ ਗੈਸ ਦੀ ਕਿੱਲਤ ਦੀ ਕੋਈ ਵੀ ਖ਼ਬਰ ਨਹੀਂ ਹੈ ਅਤੇ ਸਪਲਾਈ ਆਮ ਵਾਂਗ ਜਾਰੀ ਹੈ | ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀ ਉਪਲਬਧਤਾ ਵੀ ਲੋੜ ਅਨੁਸਾਰ ਮੌਜੂਦ ਹੈ |

ਪਿਛਲੀ ਖ਼ਬਰ ਈਰਾਨ ਨੇ ਹੋਰਮੁਜ਼ ਜਲ ਮਾਰਗ ਖੋਲਿ੍ਹਆ <br/> ਅਗਲੀ ਖ਼ਬਰ ਨਗਰ ਕੌਂਸਲ/ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਵੋਟਰ ਸੂਚੀਆਂ ਦੀ ਸੁਧਾਈ ਸੰਬੰਧੀ ਸ਼ਡਿਊਲ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।