03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਵਿਧਾਨ ਸਭਾ ਚੋਣਾਂ ਤੋਂ ਬਾਅਦ ਕੀਮਤਾਂ 'ਚ ਵਾਧੇ ਨੂੰ ਲੈ ਕੇ ਵਿਰੋਧੀਆਂ ਨੇ ਘੇਰੀ ਸਰਕਾਰ

ਅਜੀਤ ਡੈਸਕ 02-05-2026
ਨਵੀਂ ਦਿੱਲੀ, 1 ਮਈ (ਉਪਮਾ ਡਾਗਾ ਪਾਰਥ)-ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵਪਾਰਕ ਐਲ.ਪੀ.ਜੀ. ਸਿਲੰਡਰ ਦੀ ਕੀਮਤ 'ਚ ਹੋਏ ਭਾਰੀ ਵਾਧੇ ਦੇ ਹਵਾਲੇ ਨਾਲ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਜਿਸ ਮਹਿੰਗਾਈ ਦੀ ਗਰਮੀ ਦੀ ਚਿਤਾਵਨੀ ਪਹਿਲਾਂ ਦਿੱਤੀ ਗਈ ਸੀ, ਉਹ ਹੁਣ ਹਕੀਕਤ ਬਣਦੀ ਦਿਖ ਰਹੀ ਹੈ | ਰਾਹੁਲ ਗਾਂਧੀ ਨੇ ਕਿਹਾ ਕਿ ਵਪਾਰਕ ਗੈਸ ਸਿਲੰਡਰ ਦੀ ਕੀਮਤ ਇਕ ਹੀ ਦਿਨ 'ਚ 993 ਰੁਪਏ ਵਧ ਗਈ ਹੈ | ਉਨ੍ਹਾਂ ਇਸ ਨੂੰ 'ਚੋਣਾਵੀਂ ਬਿੱਲ' ਕਰਾਰ ਦਿੰਦਿਆਂ ਕਿਹਾ ਕਿ ਫਰਵਰੀ ਤੋਂ ਹੁਣ ਤੱਕ ਕਮਰਸ਼ੀਅਲ ਐਲ.ਪੀ.ਜੀ. ਦੀ ਕੀਮਤ 1380 ਰੁਪਏ ਤੱਕ ਵਧ ਚੁੱਕੀ ਹੈ ਅਤੇ ਸਿਰਫ਼ 3 ਮਹੀਨਿਆਂ 'ਚ 81 ਫ਼ੀਸਦੀ ਦਾ ਉਛਾਲ ਹੈ | ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਸੰਦੇਸ਼ 'ਚ ਚਿਤਾਵਨੀ ਦਿੱਤੀ ਕਿ ਇਸ ਵਾਧੇ ਦਾ ਸਿੱਧਾ ਅਸਰ ਛੋਟੇ ਕਾਰੋਬਾਰੀਆਂ 'ਤੇ ਪਵੇਗਾ | ਉਨ੍ਹਾਂ ਕਿਹਾ ਕਿ ਚਾਹ ਵਾਲਾ, ਢਾਬਾ, ਹੋਟਲ, ਬੇਕਰੀ ਅਤੇ ਹਲਵਾਈ ਹਰ ਕਿਸੇ ਦੀ ਰਸੋਈ 'ਤੇ ਬੋਝ ਵਧਿਆ ਹੈ | ਰਾਹੁਲ ਨੇ ਕਿਹਾ ਕਿ ਵਧਦੀ ਲਾਗਤ ਦਾ ਅਸਰ ਆਮ ਜਨਤਾ ਦੀ ਥਾਲੀ ਤੱਕ ਪਹੁੰਚੇਗਾ ਕਿਉਂਕਿ ਖਾਣ-ਪੀਣ ਦੀਆਂ ਚੀਜ਼ਾਂ ਦੇ ਭਾਅ ਵੀ ਵਧ ਸਕਦੇ ਹਨ | ਕਾਂਗਰਸੀ ਨੇਤਾ ਨੇ ਅੱਗੇ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ | ਪਹਿਲਾ ਵਾਰ ਗੈਸ 'ਤੇ ਹੋਇਆ ਹੈ, ਅਗਲਾ ਵਾਰ ਪੈਟਰੋਲ ਅਤੇ ਡੀਜ਼ਲ 'ਤੇ ਹੋ ਸਕਦਾ ਹੈ |

ਪਿਛਲੀ ਖ਼ਬਰ ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਮਿਲੀ ਅਗਾਊਾ ਜ਼ਮਾਨਤ ਅਗਲੀ ਖ਼ਬਰ 993 ਰੁਪਏ ਮਹਿੰਗਾ ਹੋਇਆ ਵਪਾਰਕ ਐਲ.ਪੀ.ਜੀ. ਸਿਲੰਡਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।