03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

993 ਰੁਪਏ ਮਹਿੰਗਾ ਹੋਇਆ ਵਪਾਰਕ ਐਲ.ਪੀ.ਜੀ. ਸਿਲੰਡਰ <br/>

ਅਜੀਤ ਡੈਸਕ 02-05-2026

ਨਵੀਂ ਦਿੱਲੀ, 1 ਮਈ (ਡਾ. ਬਲਵਿੰਦਰ ਸਿੰਘ ਸੋਢੀ)- ਕੇਂਦਰ ਨੇ ਦੇਸ਼ ਭਰ ਵਿਚ 19 ਕਿੱਲੋਗ੍ਰਾਮ ਵਾਲੇ ਵਪਾਰਕ ਐਲ.ਪੀ.ਜੀ. ਸਿਲੰਡਰ ਦੀ ਕੀਮਤ ਵਿਚ 993 ਰੁਪਏ ਦਾ ਵਾਧਾ ਕੀਤਾ ਹੈ, ਪ੍ਰੰਤੂ ਅਜੇ ਘਰੇਲੂ ਐਲ.ਪੀ.ਜੀ. ਸਿਲੰਡਰ ਦੀ ਕੀਮਤ ਵਿਚ ਕੋਈ ਬਦਲਾਓ ਨਹੀਂ ਕੀਤਾ ਗਿਆ | 19 ਕਿੱਲੋਗ੍ਰਾਮ ਵਾਲੇ ਵਪਾਰਕ ਸਿਲੰਡਰ ਦੀ ਕੀਮਤ ਹੁਣ ਦਿੱਲੀ ਵਿਚ 3071.50 ਰੁਪਏ ਹੋਵੇਗੀ, ਇਸ ਤੋਂ ਪਹਿਲਾਂ ਵਪਾਰਕ ਸਿਲੰਡਰ ਦੀ ਕੀਮਤ 2078.50 ਰੁਪਏ ਸੀ | ਇਸ ਤਰ੍ਹਾਂ ਵਪਾਰਕ ਸਿਲੰਡਰ ਦੀ ਕੀਮਤ ਵਧ ਜਾਣ 'ਤੇ ਹੋਟਲਾਂ, ਰੇਸਤਰਾਂ, ਰੈਸਟੋਰੈਂਟਾਂ, ਰੇਹੜੀਆਂ ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਕੀਮਤ ਵਿਚ ਵਾਧਾ ਹੋਵੇਗਾ, ਜਿਸ ਦਾ ਅਸਰ ਲੋਕਾਂ 'ਤੇ ਪਵੇਗਾ | ਇਸ ਦਾ ਅਸਰ ਉਨ੍ਹਾਂ ਲੋਕਾਂ 'ਤੇ ਪਵੇਗਾ ਜੋ ਖਾਣ-ਪੀਣ ਦਾ ਛੋਟਾ-ਮੋਟਾ ਧੰਦਾ ਕਰਦੇ ਹਨ ਅਤੇ ਉਨ੍ਹਾਂ ਨੂੰ ਹੁਣ ਜ਼ਿਆਦਾ ਪੈਸਾ ਗੈਸ ਸਿਲੰਡਰ ਲੈਣ ਲਈ ਦੇਣਾ ਪਵੇਗਾ | ਇਸੇ ਦੌਰਾਨ 5 ਕਿੱਲੋ ਵਾਲੇ ਐਲ.ਪੀ.ਜੀ ਸਿਲੰਡਰ ਦੀ ਕੀਮਤ 'ਚ 261 ਰੁਪਏ ਦਾ ਵਾਧਾ ਕੀਤਾ ਗਿਆ ਹੈ | 5 ਕਿੱਲੋ ਵਾਲੇ ਐਲ.ਪੀ.ਜੀ ਸਿਲੰਡਰ ਪਹਿਲਾਂ 549 ਰੁਪਏ ਦਾ ਮਿਲਦਾ ਸੀ ਜੋ ਹੁਣ ਵਧਾ ਕੇ 810.50 ਰੁਪਏ ਪ੍ਰਤੀ ਸਿਲੰਡਰ ਕਰ ਦਿੱਤਾ ਗਿਆ ਹੈ | 5 ਕਿੱਲੋ ਵਾਲੇ ਐਲ. ਪੀ. ਜੀ. ਸਿਲੰਡਰ ਦੀ ਕੀਮਤ ਹੁਣ ਘਰੇਲੂ ਰਸੋਈ ਗੈਸ ਸਿਲੰਡਰ (14.2 ਕਿੱਲੋ) ਦੀ ਦਰ 913 ਰੁਪਏ ਤੋਂ ਥੋੜ੍ਹੀ ਹੀ ਘੱਟ ਰਹਿ ਗਈ ਹੈ | ਇਸ ਤੋਂ ਇਲਾਵਾ ਉਦਯੋਗਿਕ ਉਪਭੋਗਤਾਵਾਂ ਦੁਆਰਾ ਵਰਤੇ ਜਾਣ ਵਾਲੇ ਥੋਕ ਡੀਜ਼ਲ ਦੀਆਂ ਕੀਮਤਾਂ ਲਗਭਗ 137 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 149 ਰੁਪਏ ਪ੍ਰਤੀ ਲੀਟਰ ਕਰ ਦਿੱਤੀਆਂ ਗਈਆਂ ਹਨ |

ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਕੀਮਤਾਂ 'ਚ ਵਾਧੇ ਨੂੰ ਲੈ ਕੇ ਵਿਰੋਧੀਆਂ ਨੇ ਘੇਰੀ ਸਰਕਾਰ ਅਗਲੀ ਖ਼ਬਰ ਅਪ੍ਰੈਲ 'ਚ ਜੀ.ਐਸ.ਟੀ. ਉਗਰਾਹੀ 'ਚ 2.43 ਲੱਖ ਕਰੋੜ ਦਾ ਰਿਕਾਰਡ ਵਾਧਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।