03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਅਪ੍ਰੈਲ 'ਚ ਜੀ.ਐਸ.ਟੀ. ਉਗਰਾਹੀ 'ਚ 2.43 ਲੱਖ ਕਰੋੜ ਦਾ ਰਿਕਾਰਡ ਵਾਧਾ <br/>

ਅਜੀਤ ਡੈਸਕ 02-05-2026
ਨਵੀਂ ਦਿੱਲੀ, 1 ਮਈ (ਪੀ.ਟੀ.ਆਈ.)-ਸਰਕਾਰੀ ਅੰਕੜਿਆਂ ਅਨੁਸਾਰ ਅਪ੍ਰੈਲ ਮਹੀਨੇ ਵਿਚ ਕੁੱਲ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀ.ਐਸ.ਟੀ.) 8.7 ਫ਼ੀਸਦੀ ਦਾ ਵਾਧੇ ਨਾਲ ਲਗਪਗ 2.43 ਲੱਖ ਕਰੋੜ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ | ਇਹ ਜਾਣਕਾਰੀ ਅੱਜ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਤੋਂ ਸਾਹਮਣੇ ਆਈ ਹੈ | ਇਸ ਤੋਂ ਪਹਿਲਾਂ ਅਪ੍ਰੈਲ 2025 'ਚ ਸਭ ਤੋਂ ਵੱਧ ਜੀ.ਐਸ.ਟੀ. 2.23 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਰਜ ਕੀਤਾ ਗਿਆ ਸੀ | ਘਰੇਲੂ ਵਿਕਰੀ ਅਤੇ ਖਰੀਦਦਾਰੀ ਤੋਂ ਕੁੱਲ ਮਾਲੀਆ 4.3 ਪ੍ਰਤੀਸ਼ਤ ਵਧ ਕੇ 1.85 ਲੱਖ ਕਰੋੜ ਤੋਂ ਵੱਧ ਗਿਆ, ਜਦੋਂਕਿ ਆਯਾਤ ਤੋਂ ਜੀ.ਐਸ.ਟੀ. ਵਾਧਾ 25.8 ਫ਼ੀਸਦੀ ਦੇ ਭਾਰੀ ਵਾਧੇ ਨਾਲ 57,580 ਕਰੋੜ ਤੱਕ ਪਹੁੰਚ ਗਿਆ ਹੈ | ਇਸ ਤਰ੍ਹਾਂ ਅਪ੍ਰੈਲ ਮਹੀਨੇ ਵਿਚ ਜਾਰੀ ਕੀਤੇ ਗਏ ਰਿਫੰਡ ਦੀ ਰਕਮ 19.3 ਫ਼ੀਸਦੀ ਤੋਂ ਵਧ ਕੇ 31,793 ਕਰੋੜ ਹੋ ਗਈ | ਰਿਫੰਡਾਂ ਨੂੰ ਐਡਜਸਟ ਕਰਨ ਤੋਂ ਬਾਅਦ ਸ਼ੁੱਧ ਜੀ.ਐਸ.ਟੀ. ਸੰਗ੍ਰਹਿ 7.3 ਫ਼ੀਸਦੀ ਵਧ ਕੇ ਲਗਭਗ 2.11 ਲੱਖ ਕਰੋੜ ਹੋ ਗਿਆ |

ਪਿਛਲੀ ਖ਼ਬਰ 993 ਰੁਪਏ ਮਹਿੰਗਾ ਹੋਇਆ ਵਪਾਰਕ ਐਲ.ਪੀ.ਜੀ. ਸਿਲੰਡਰ <br/> ਅਗਲੀ ਖ਼ਬਰ ਮੱਧ ਪ੍ਰਦੇਸ਼ ਦੇ ਜਬਲਪੁਰ 'ਚ ਕਰੂਜ਼ ਹਾਦਸਾ-ਹੁਣ ਤੱਕ 9 ਲਾਸ਼ਾਂ ਬਰਾਮਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।