26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸਰਕਾਰ ਨੇ ਖੰਡ ਦੀ ਬਰਾਮਦ 'ਤੇ ਲਗਾਈ ਰੋਕ

ਅਜੀਤ ਡੈਸਕ 15-05-2026
ਨਵੀਂ ਦਿੱਲੀ, 14 ਮਈ (ਉਪਮਾ ਡਾਗਾ ਪਾਰਥ)-ਦੁਨੀਆ ਦੇ ਦੂਜੇ ਸਭ ਤੋਂ ਵੱਡੇ ਖੰਡ ਉਤਪਾਦਕ ਭਾਰਤ ਨੇ ਘਰੇਲੂ ਬਾਜ਼ਾਰ 'ਚ ਖੰਡ ਦੀਆਂ ਕੀਮਤਾਂ ਨੂੰ ਕਾਬੂ 'ਚ ਰੱਖਣ ਲਈ ਕੱਚੀ, ਚਿੱਟੀ ਅਤੇ ਰਿਫਾਇੰਡ ਖੰਡ ਦੀ ਬਰਾਮਦ 'ਤੇ ਰੋਕ ਲਾਉਣ ਦਾ ਫੈਸਲਾ ਕੀਤਾ ਹੈ | ਇਹ ਪਾਬੰਦੀ ਫੌਰੀ ਤੌਰ 'ਤੇ ਲਾਗੂ ਹੋ ਗਈ ਅਤੇ 30 ਸਤੰਬਰ 2026 ਜਾਂ ਅਗਲੇ ਆਦੇਸ਼ ਤੱਕ ਲਾਗੂ ਰਹੇਗੀ | ਹਲਕਿਆਂ ਮੁਤਾਬਿਕ ਸਰਕਾਰ ਵਲੋਂ ਇਹ ਫ਼ੈਸਲਾ ਕਮਜ਼ੋਰ ਗੰਨਾ ਉਤਪਾਦਨ, ਕਈ ਰਾਜਾਂ 'ਚ ਘਟਦੀ ਪੈਦਾਵਾਰ ਅਤੇ ਸੰਭਾਵਿਤ ਅਲ ਨੀਨੋ ਪ੍ਰਭਾਵ ਦੇ ਕਾਰਨ ਅਗਲੇ ਸੀਜ਼ਨ 'ਚ ਉਤਪਾਦਨ ਘੱਟ ਰਹਿਣ ਦੇ ਅਨੁਮਾਨ ਨੂੰ ਧਿਆਨ 'ਚ ਰੱਖਦਿਆਂ ਲਿਆ ਗਿਆ | ਸਰਕਾਰ ਵਲੋਂ ਜਾਰੀ ਆਦੇਸ਼ ਮੁਤਾਬਿਕ ਇਹ ਫੈਸਲਾ ਰਾਅ ਖੰਡ, ਵਾਈਟ ਖੰਡ ਅਤੇ ਰਿਫਾਇੰਡ ਖੰਡ 'ਤੇ ਲਾਗੂ ਹੋਵੇਗਾ | ਹਾਲਾਂਕਿ ਆਦੇਸ਼ 'ਚ ਕੁਝ ਰਾਹਤ ਵੀ ਦਿੱਤੀ ਗਈ, ਜਿਸ ਮੁਤਾਬਿਕ ਯੂਰਪੀਅਨ ਯੂਨੀਅਨ (ਈ. ਯੂ) ਅਤੇ ਅਮਰੀਕਾ ਨੂੰ ਤੈਅ ਕੋਟੇ ਤਹਿਤ ਦਿੱਤੇ ਜਾਣ ਵਾਲੇ ਨਿਰਯਾਤ 'ਤੇ ਇਹ ਰੋਕ ਲਾਗੂ ਨਹੀਂ ਹੋਵੇਗੀ | ਇਸ ਤੋਂ ਇਲਾਵਾ ਜੋ ਮਾਲ ਪਹਿਲਾਂ ਹੀ ਬੰਦਰਗਾਹਾਂ 'ਚ ਪਹੁੰਚ ਚੁੱਕਾ ਹੈ ਜਾਂ ਲੋਡਿੰਗ ਦੇ ਅਮਲ 'ਚ ਹੈ | ਉਨ੍ਹਾਂ ਨੂੰ ਵੀ ਨਿਰਯਾਤ ਦੀ ਇਜਾਜ਼ਤ ਦਿੱਤੀ ਗਈ ਹੈ | ਸਰਕਾਰ ਦਾ ਮੰਨਣਾ ਹੈ ਕਿ ਉਸ ਦੀ ਪਹਿਲੀ ਤਰਜੀਹ ਖੰਡ ਦੀ ਉਪਲਬਧਤਾ ਯਕੀਨੀ ਬਣਾਉਣਾ ਅਤੇ ਕੀਮਤਾਂ ਨੂੰ ਕਾਬੂ 'ਚ ਰੱਖਣਾ ਹੈ |

ਪਿਛਲੀ ਖ਼ਬਰ ਹੋਰਮੁਜ਼ 'ਚ ਡਰੋਨ ਹਮਲੇ ਤੋਂ ਬਾਅਦ ਡੁੱਬਾ ਭਾਰਤੀ ਜਹਾਜ਼ ਅਗਲੀ ਖ਼ਬਰ ਉੱਤਰ ਪ੍ਰਦੇਸ਼ 'ਚ ਤੂਫ਼ਾਨ ਨਾਲ 111 ਮੌਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।