26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

'ਬਿ੍ਕਸ' ਬੈਠਕ 'ਚ ਭਾਰਤ ਨੇ ਜਲਵਾਯੂ ਤਬਦੀਲੀ, ਆਲਮੀ ਜੰਗ ਦੇ ਹਾਲਾਤ ਤੇ ਬਦਲਦੀ ਤਕਨੀਕ ਦੇ ਮੁੱਦੇ ਉਠਾਏ <br/>

ਅਜੀਤ ਡੈਸਕ 15-05-2026

• ਵਿਦੇਸ਼ ਮੰਤਰੀ ਨੇ ਅਮਰੀਕੀ ਟੈਰਿਫ ਨੂੰ ਬਣਾਇਆ ਨਿਸ਼ਾਨਾ
• ਕਿਹਾ, ਇਕਪਾਸੜ ਸਜ਼ਾ ਦੇਣ ਵਾਲੇ ਕਦਮਾਂ ਦਾ ਹੱਲ ਜ਼ਰੂਰੀ

ਨਵੀਂ ਦਿੱਲੀ, 14 ਮਈ (ਉਪਮਾ ਡਾਗਾ ਪਾਰਥ)-ਵਿਸ਼ਵ ਜੰਗ ਨਾਲ ਜੂਝ ਰਹੇ, ਵਿਸ਼ਵ ਜਲਵਾਯੂ ਦਬਾਅ ਅਤੇ ਵਧ ਰਹੇ ਆਰਥਿਕ ਸੰਕਟ ਦੇ ਸਮੇਂ ਦਰਮਿਆਨ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਭਾਰਤ ਦੀ ਮੇਜ਼ਬਾਨੀ 'ਚ ਹੋ ਰਹੀ ਬਿ੍ਕਸ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਆਲਮੀ ਸੁਧਾਰਾਂ ਦੀ ਲੋੜ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ 'ਚ ਬਦਲਾਅ, ਗਾਜ਼ਾ 'ਚ ਫੌਜੀ ਜੰਗਬੰਦੀ ਅਤੇ ਅੱਤਵਾਦ ਦੇ ਖ਼ਿਲਾਫ਼ ਅੰਤਰਰਾਸ਼ਟਰੀ ਪੱਖ ਲੈਣ ਦੀ ਲੋੜ 'ਤੇ ਜ਼ੋਰ ਦਿੱਤਾ ਤੇ ਨਾਲ ਹੀ ਅਸਿੱਧੇ ਢੰਗ ਨਾਲ ਅਮਰੀਕੀ ਟੈਰਿਫ ਦਾ ਮੁੱਦਾ ਚੁੱਕਦਿਆਂ ਇਸ ਨੂੰ ਇਕਪਾਸੜ ਸਜ਼ਾ ਦੇਣ ਵਾਲੇ ਕਦਮ ਕਰਾਰ ਦਿੱਤਾ | ਦਿੱਲੀ ਦੇ ਭਾਰਤ ਮੰਡਪਮ 'ਚ ਬਿ੍ਕਸ ਵਿਦੇਸ਼ ਤੇ ਇਸ ਦੇ ਸੰਭਾਵੀ ਹੱਲ ਦੀ ਲੋੜ 'ਤੇ ਜ਼ੋਰ ਦਿੱਤਾ | ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਅਸੀਂ ਕੋਈ ਲੜੀਵਾਰ ਵੱਖੋ-ਵੱਖ ਤਰ੍ਹਾਂ ਦੇ ਸੰਕਟਾਂ ਦਾ ਸਾਹਮਣਾ ਨਹੀਂ ਕਰ ਰਹੇ ਸਗੋਂ ਦੁਨੀਆ ਇਕੋ ਵਾਰ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ | ਉਨ੍ਹਾਂ ਅੰਤਰਰਾਸ਼ਟਰੀ ਸੰਘਰਸ਼, ਆਰਥਿਕ ਅਨਿਸਚਿਤਤਾਵਾਂ, ਵਪਾਰ ਅਤੇ ਤਕਨੀਕ ਨਾਲ ਜੁੜੀਆਂ ਮੁਸ਼ਕਿਲਾਂ, ਸਪਲਾਈ ਚੇਨ 'ਚ ਰੁਕਾਵਟਾਂ ਅਤੇ ਜਲਵਾਯੂ ਬਦਲਾਅ ਵਰਗੇ ਮੁੱਦਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੇ ਮੁੱਦੇ ਆਲਮੀ ਵਿਵਸਥਾ ਨੂੰ ਪ੍ਰਭਾਵਿਤ ਕਰ ਰਹੇ ਹਨ | ਜੈਸ਼ੰਕਰ ਨੇ ਕਿਹਾ ਕਿ ਮੌਜੂਦਾ ਸੰਘਰਸ਼ਾਂ ਨੇ ਇਹ ਸਾਫ ਕਰ ਦਿੱਤਾ ਹੈ ਕਿ ਆਲਮੀ ਸ਼ਾਂਤੀ ਬਣਾਈ ਰੱਖਣ ਲਈ ਸੰਵਾਦ ਅਤੇ ਕੂਟਨੀਤੀ ਨੂੰ ਤਰਜੀਹ ਦੇਣਾ ਬਹੁਤ ਜ਼ਰੂਰੀ ਹੈ | ਜੈਸ਼ੰਕਰ ਨੇ ਆਪਣੇ ਸੰਬੋਧਨ 'ਚ ਭਾਰਤੀ ਆਯਾਤ 'ਤੇ ਅਮਰੀਕਾ ਵਲੋਂ ਲਾਏ ਟੈਰਿਫ ਦਾ ਵੀ ਅਸਿੱਧੇ ਢੰਗ ਨਾਲ ਜ਼ਿਕਰ ਕਰਦਿਆਂ ਇਸ ਨੂੰ ਇਕ ਪਾਸੜ ਸਜ਼ਾ ਦੇਣ ਵਾਲਾ ਕਦਮ ਅਤੇ ਪਾਬੰਦੀ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਦੇ ਹਨ |
ਜੈਸ਼ੰਕਰ ਨੇ ਅੱਤਵਾਦ ਨੂੰ ਨਿਰੰਤਰ ਖਤਰਾ ਦੱਸਦਿਆਂ ਕਿਹਾ ਕਿ ਅੱਤਵਾਦ ਦੇ ਕਿਸੇ ਵੀ ਰੂਪ ਦੀ ਕੋਈ ਵੀ ਅਨੁਕੂਲਤਾ ਨਹੀਂ ਹੋ ਸਕਦੀ | ਉਨ੍ਹਾਂ ਕਿਹਾ ਕਿ ਸਰਹੱਦ ਪਾਰ ਅੱਤਵਾਦ ਅੰਤਰਰਾਸ਼ਟਰੀ ਸੰਬੰਧਾਂ ਦੇ ਬੁਨਿਆਦੀ ਸਿਧਾਂਤਾਂ ਦੀ ਉਲੰਘਣਾ ਕਰਦਾ ਹੈ | ਇਸ 'ਤੇ ਜ਼ੀਰੋ ਟਾਲਰੈਂਸ ਦੀ ਨੀਤੀ ਬਣੀ ਰਹਿਣੀ ਚਾਹੀਦੀ ਹੈ | ਵਿਦੇਸ਼ ਮੰਤਰੀ ਨੇ ਕਿਹਾ ਕਿ ਊਰਜਾ ਸੁਰੱਖਿਆ, ਅਨਾਜ ਸੁਰੱਖਿਆ, ਖਾਦਾਂ ਦੀ ਉਪਲਬਧਤਾ ਤੇ ਸਿਹਤ ਸੇਵਾਵਾਂ ਜਿਹੇ ਕਈ ਮੁੱਦੇ ਅਜੇ ਵੀ ਕਈ ਦੇਸ਼ਾਂ ਲਈ ਵੱਡੀ ਚਿੰਤਾ ਬਣੇ ਹੋਏ ਹਨ | ਵਿਦੇਸ਼ ਮੰਤਰੀ ਨੇ ਜਲਵਾਯੂ ਤਬਦੀਲੀ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ 'ਤੇ ਹੋਣ ਵਾਲੀ ਚਰਚਾ ਸਿਰਫ ਜਲਵਾਯੂ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ ਸਗੋਂ ਇਸ 'ਚ ਬਰਾਬਰੀ ਅਤੇ ਸਾਂਝੀਆਂ ਪਰ ਵੱਖੋ-ਵੱਖ ਜ਼ਿੰਮੇਵਾਰੀਆਂ ਦੇ ਸਿਧਾਂਤ ਦਾ ਸਨਮਾਨ ਹੋਣਾ ਚਾਹੀਦਾ ਹੈ |
ਪੱਛਮੀ ਏਸ਼ੀਆ ਸੰਕਟ ਵੱਲ ਦਿਵਾਇਆ ਧਿਆਨ

ਵਿਦੇਸ਼ ਮੰਤਰੀ ਨੇ ਪੱਛਮੀ ਏਸ਼ੀਆ 'ਚ ਚੱਲ ਰਹੇ ਸੰਘਰਸ਼ 'ਤੇ ਵਿਸੇਸ਼ ਧਿਆਨ ਦੇਣ ਦੀ ਅਪੀਲ ਕੀਤੀ ਜੋ ਲਗਾਤਾਰ ਤਣਾਅ, ਸਮੁੰਦਰੀ ਆਵਾਜਾਈ ਲਈ ਖਤਰਾ ਅਤੇ ਊਰਜਾ ਸੰਕਟ ਨੂੰ ਉਜਾਗਰ ਕਰਦਾ ਹੈ | ਉਨ੍ਹਾਂ ਗਾਜ਼ਾ, ਫਿਲਸਤੀਨ, ਲਿਬਨਾਨ, ਸੀਰੀਆ, ਸੂਡਾਨ, ਯਮਨ, ਲੀਬੀਆ 'ਚ ਟਕਰਾਅ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਇੱਥੇ ਲਗਾਤਾਰ ਅੰਤਰਰਾਸ਼ਟਰੀ ਭਾਗੀਦਾਰੀ ਅਤੇ ਸਾਂਝੀਆਂ ਕੂਟਨੀਤਕ ਕੋਸ਼ਿਸ਼ਾਂ ਜ਼ਰੂਰੀ ਹਨ |

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ 'ਬਿ੍ਕਸ' ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਅਗਲੀ ਖ਼ਬਰ ਹੋਰਮੁਜ਼ 'ਚ ਡਰੋਨ ਹਮਲੇ ਤੋਂ ਬਾਅਦ ਡੁੱਬਾ ਭਾਰਤੀ ਜਹਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।