ਭਾਰਤ ਤੇ ਸਵੀਡਨ ਦੁਵੱਲੇ ਸੰਬੰਧਾਂ ਨੂੰ ਰਣਨੀਤਕ ਭਾਈਵਾਲੀ ਤੱਕ ਉੱਚਾ ਚੁੱਕਣ ਲਈ ਸਹਿਮਤ ਹੋਏ
ਗੋਥੇਨਬਰਗ, 17 ਮਈ (ਪੀ. ਟੀ. ਆਈ.)-ਸਵੀਡਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਦੇਸ਼ ਦੇ ਸਭ ਤੋਂ ਵੱਡੇ ਸਨਮਾਨ 'ਚੋਂ ਇਕ 'ਰਾਇਲ ਆਰਡਰ ਆਫ ਪੋਲਰ ਸਟਾਰ, ਕਮਾਂਡਰ ਗ੍ਰੈਂਡ ਕਰਾਸ' ਨਾਲ ਸਨਮਾਨਿਤ ਕੀਤਾ ਹੈ | ਇਹ ਸਨਮਾਨ ਕਿਸੇ ਵੀ ਦੇਸ਼ ਦੇ ਸਰਕਾਰ ਮੁਖੀ ਨੂੰ ਦਿੱਤਾ ਜਾਣ ਵਾਲਾ ਸਰਬ ਉੱਚ ਸਨਮਾਨ ਮੰਨਿਆ ਜਾਂਦਾ ਹੈ | ਪ੍ਰਧਾਨ ਮੰਤਰੀ ਮੋਦੀ ਨੂੰ ਇਹ ਸਨਮਾਨ ਭਾਰਤ ਅਤੇ ਸਵੀਡਨ ਦਰਮਿਆਨ ਰਿਸ਼ਤਿਆਂ ਨੂੰ ਮਜ਼ਬੂਤ ਕਰਨ, ਕੌਮਾਂਤਰੀ ਸਹਿਯੋਗ ਵਧਾਉਣ ਅਤੇ ਵੱਖ-ਵੱਖ ਖੇਤਰਾਂ 'ਚ ਸਾਂਝੇਦਾਰੀ ਨੂੰ ਅੱਗੇ ਵਧਾਉਣ ਲਈ ਦਿੱਤਾ ਗਿਆ ਹੈ | ਪ੍ਰਧਾਨ ਮੰਤਰੀ ਮੋਦੀ ਨੂੰ ਇਹ 31ਵਾਂ ਅੰਤਰਰਾਸ਼ਟਰੀ ਸਨਮਾਨ ਮਿਲਿਆ ਹੈ | ਅਧਿਕਾਰਤ ਵੈੱਬਸਾਈਟ ਅਨੁਸਾਰ ਰਾਇਲ ਆਰਡਰ ਆਫ ਪੋਲਰ ਸਟਾਰ ਦੀ ਸਥਾਪਨਾ 1748 'ਚ ਕੀਤੀ ਗਈ ਸੀ | ਇਸ ਦਾ ਉਦੇਸ਼ ਸਵੀਡਨ ਜਾਂ ਸਵੀਡਿਸ਼ ਹਿਤਾਂ ਲਈ ਕੀਤੇ ਗਏ ਵਿਅਕਤੀਗਤ ਯਤਨਾਂ (ਵਿਸ਼ੇਸ਼ ਤੌਰ 'ਤੇ ਜਨਤਕ ਗਤੀਵਿਧੀਆਂ ਦੇ ਖੇਤਰ 'ਚ) ਤੇ ਜਨਤਕ ਕਾਰਜਾਂ ਅਤੇ ਫਰਜ਼ਾਂ ਦੇ ਸਫਲ ਪ੍ਰਦਰਸ਼ਨ ਨੂੰ ਮਾਨਤਾ ਪ੍ਰਦਾਨ ਕਰਨਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਪਣੇ ਸਵੀਡਿਸ਼ ਹਮਰੁਤਬਾ ਉਲਫ ਕਿ੍ਸਟਰਸਨ ਨਾਲ ਕੀਤੀ ਮੁਲਾਕਾਤ ਦੌਰਾਨ ਦੋਵਾਂ ਆਗੂਆਂ ਦਾ ਧਿਆਨ ਵਪਾਰ, ਤਕਨਾਲੋਜੀ, ਰੱਖਿਆ ਅਤੇ ਹੋਰ ਮੁੱਖ ਖੇਤਰਾਂ 'ਤੇ ਕੇਂਦਰਿਤ ਰਿਹਾ | ਇਸ ਦੌਰਾਨ ਭਾਰਤ ਅਤੇ ਸਵੀਡਨ ਦੁਵੱਲੇ ਸੰਬੰਧਾਂ ਨੂੰ ਰਣਨੀਤਕ ਭਾਈਵਾਲੀ ਤੱਕ ਉੱਚਾ ਚੁੱਕਣ ਲਈ ਸਹਿਮਤ ਹੋਏ | ਦੋਵਾਂ ਆਗੂਆਂ ਨੇ ਵਪਾਰ ਅਤੇ ਨਿਵੇਸ਼, ਤਕਨਾਲੋਜੀ ਅਤੇ ਨਵੀਨਤਾ, ਹਰੀ ਤਬਦੀਲੀ, ਪੁਲਾੜ, ਉੱਭਰ ਰਹੀਆਂ ਤਕਨਾਲੋਜੀਆਂ, ਰੱਖਿਆ ਅਤੇ ਸੁਰੱਖਿਆ, ਐਸ.ਐਮ.ਈ., ਖੋਜ ਅਤੇ ਲੋਕਾਂ ਤੋਂ ਲੋਕਾਂ ਦੇ ਸੰਬੰਧਾਂ 'ਚ ਸਹਿਯੋਗ ਨੂੰ ਡੂੰਘਾ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਐਕਸ 'ਤੇ ਇਕ ਪੋਸਟ 'ਚ ਕਿਹਾ ਕਿ ਵਫ਼ਦ ਪੱਧਰੀ ਗੱਲਬਾਤ ਦੌਰਾਨ ਦੋਵਾਂ ਆਗੂਆਂ ਨੇ ਭਾਰਤ-ਸਵੀਡਨ ਸੰਬੰਧਾਂ ਦੀ ਸਮੀਖਿਆ ਕੀਤੀ ਅਤੇ ਦੁਵੱਲੇ ਸੰਬੰਧਾਂ ਨੂੰ ਰਣਨੀਤਕ ਭਾਈਵਾਲੀ ਤੱਕ ਉੱਚਾ ਚੁੱਕਣ ਲਈ ਸਹਿਮਤੀ ਪ੍ਰਗਟਾਈ, ਜੋ ਕਿ ਸੰਬੰਧਾਂ 'ਚ ਇਕ ਵੱਡਾ ਮੀਲ ਪੱਥਰ ਹੈ | ਜ਼ਿਕਰਯੋਗ ਹੈ ਕਿ ਦੋਵਾਂ ਦੇਸ਼ਾਂ ਦਾ ਵਪਾਰ 2025 'ਚ ਦੁਵੱਲਾ ਵਪਾਰ 7.75 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਹੈ | ਪ੍ਰਧਾਨ ਮੰਤਰੀ ਵਲੋਂ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਤੇ ਮੇਰਸਕ ਦੇ ਚੇਅਰਮੈਨ ਰਾਬਰਟ ਮੇਰਸਕ ਉਗਲਾ ਨਾਲ ਵੀ ਮੁਲਾਕਾਤ ਕੀਤੀ | ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ 8 ਸਾਲ ਬਾਅਦ ਸਵੀਡਨ ਪਹੁੰਚੇ ਹਨ | ਇਸ ਤੋਂ ਪਹਿਲਾਂ ਉਨ੍ਹਾਂ 2018 'ਚ ਸਵੀਡਨ ਦਾ ਦੌਰਾ ਕੀਤਾ ਸੀ | ਪ੍ਰਧਾਨ ਮੰਤਰੀ ਦਾ ਜਹਾਜ਼ ਜਿਵੇਂ ਹੀ ਸਵੀਡਨ ਦੀ ਹੱਦ 'ਚ ਦਾਖਲ ਹੋਇਆ ਤਾਂ ਸਵੀਡਨ ਦੇ ਲੜਾਕੂ ਜਹਾਜ਼ਾਂ ਨੇ ਉਸ ਨੂੰ ਸੁਰੱਖਿਆ ਦਿੰਦੇ ਹੋਏ 'ਐਸਕਾਰਟ' ਕੀਤਾ | ਸਵੀਡਨ ਦੇ ਪ੍ਰਧਾਨ ਮੰਤਰੀ ਉਲਫ ਕਿ੍ਸਟਰਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਨ ਲਈ ਖ਼ੁਦ ਗੋਥਨਬਰਗ ਹਵਾਈ ਅੱਡੇ 'ਤੇ ਪੁੱਜੇ ਹੋਏ ਸਨ, ਜਦੋਂਕਿ ਉਥੇ ਸਥਿਤ ਭਾਰਤੀ ਭਾਈਚਾਰੇ ਵਲੋਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਰਵਾਂ ਸਵਾਗਤ ਕੀਤਾ ਗਿਆ |
ਭਾਰਤ ਤੇ ਨੀਦਰਲੈਂਡ ਵਲੋਂ ਰੱਖਿਆ, ਮਹੱਤਵਪੂਰਨ ਖਣਿਜਾਂ ਸਮੇਤ 17 ਸਮਝੌਤੇ
ਹੇਗ, (ਪੀ.ਟੀ.ਆਈ.)-ਬਦਲਦੇ ਵਿਸ਼ਵ ਭੂ-ਰਾਜਨੀਤਕ ਵਾਤਾਵਰਨ ਤੋਂ ਪ੍ਰੇਰਿਤ, ਭਾਰਤ ਅਤੇ ਨੀਦਰਲੈਂਡ ਨੇ ਆਪਣੇ ਸਬੰਧਾਂ ਨੂੰ ਇੱਕ ਰਣਨੀਤਕ ਭਾਈਵਾਲੀ ਤੱਕ ਦਰਜਾ ਵਧਾਇਆ ਅਤੇ ਇਸ ਨੂੰ ਬਣਾਈ ਰੱਖਿਆ¢ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਡੱਚ ਹਮਰੁਤਬਾ, ਰÏਬ ਜ਼ੇਟਨ ਵਿਚਕਾਰ ਗੱਲਬਾਤ ਦÏਰਾਨ, ਮਹੱਤਵਪੂਰਨ ਖਣਿਜਾਂ ਅਤੇ ਹੋਰ ਮਹੱਤਵਪੂਰਨ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ 17 ਸਮਝੌਤਿਆਂ 'ਤੇ ਦਸਤਖਤ ਕੀਤੇ ਗਏ¢ ਸਨਿਚਰਵਾਰ ਸ਼ਾਮ ਨੂੰ ਆਪਣੀ ਮੁਲਾਕਾਤ ਵਿੱਚ, ਦੋਵਾਂ ਪ੍ਰਧਾਨ ਮੰਤਰੀਆਂ ਨੇ ਪੱਛਮੀ ਏਸ਼ੀਆ ਦੀ ਸਥਿਤੀ, ਖਾਸ ਕਰਕੇ ਵਿਸ਼ਵ ਊਰਜਾ ਸਪਲਾਈ ਅਤੇ ਵਪਾਰ ਨੈੱਟਵਰਕਾਂ ਵਿੱਚ ਰੁਕਾਵਟਾਂ, ਜਿਨ੍ਹਾਂ ਨੇ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਇਸ ਦੇ ਗੰਭੀਰ ਨਤੀਜੇ ਜਾਰੀ ਰਹਿਣਗੇ, ਬਾਰੇ ਚਰਚਾ ਕੀਤੀ¢ ਇੱਕ ਸਾਂਝੇ ਬਿਆਨ ਦੇ ਅਨੁਸਾਰ, ਮੋਦੀ ਅਤੇ ਜ਼ੀਤੁੰਗ ਨੇ ਹੋਰਮੁਜ਼ ਜਲਡਮਰੂ ਰਾਹੀਂ ਨੇਵੀਗੇਸ਼ਨ ਦੀ ਆਜ਼ਾਦੀ ਅਤੇ ਵਪਾਰ ਦੇ ਵਿਸ਼ਵਵਿਆਪੀ ਪ੍ਰਵਾਹ 'ਤੇ ਚਰਚਾ ਕੀਤੀ, ਕਿਸੇ ਵੀ ਪਾਬੰਦੀਸ਼ੁਦਾ ਉਪਾਵਾਂ ਦਾ ਵਿਰੋਧ ਕੀਤਾ ਅਤੇ ਇਸ ਸਬੰਧ ਵਿੱਚ ਚੱਲ ਰਹੀਆਂ ਪਹਿਲਕਦਮੀਆਂ ਲਈ ਆਪਣੇ ਸਮਰਥਨ ਦੀ ਪੁਸ਼ਟੀ ਕੀਤੀ¢ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਆਗੂ ਸੰਯੁਕਤ ਰਾਸ਼ਟਰ ਚਾਰਟਰ ਅਤੇ ਅੰਤਰਰਾਸ਼ਟਰੀ ਕਾਨੂੰਨ ਦਾ ਸਤਿਕਾਰ ਕਰਦੇ ਹਨ¢ ਉਹ ਸਿਧਾਂਤਕ ਗੱਲਬਾਤ ਅਤੇ ਕੂਟਨੀਤੀ ਰਾਹੀਂ ਯੂਕਰੇਨ ਵਿੱਚ ਇੱਕ ਵਿਆਪਕ, ਨਿਆਂਪੂਰਨ ਅਤੇ ਸਥਾਈ ਸ਼ਾਂਤੀ ਪ੍ਰਾਪਤ ਕਰਨ ਦੇ ਯਤਨਾਂ ਦਾ ਸਮਰਥਨ ਜਾਰੀ ਰੱਖਣ ਲਈ ਸਹਿਮਤ ਹੋਏ¢ ਗੱਲਬਾਤ ਦÏਰਾਨ, ਦੋਵਾਂ ਧਿਰਾਂ ਨੇ ਵਿਗਿਆਨ ਅਤੇ ਨਵੀਨਤਾ, ਸਥਿਰਤਾ, ਸਿਹਤ, ਖੇਤੀਬਾੜੀ, ਪਾਣੀ ਪ੍ਰਬੰਧਨ ਅਤੇ ਜਲਵਾਯੂ ਪਰਿਵਰਤਨ 'ਤੇ ਧਿਆਨ ਕੇਂਦਰਿਤ ਕੀਤਾ¢ ਉਹ ਪਰਿਵਰਤਨ, ਊਰਜਾ ਤਬਦੀਲੀ, ਸਮੁੰਦਰੀ ਵਿਕਾਸ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਵਿੱਚ ਸਹਿਯੋਗ ਵਧਾਉਣ 'ਤੇ ਵੀ ਸਹਿਮਤ ਹੋਏ¢ਵਿਦੇਸ਼ ਮੰਤਰਾਲੇ ਦੇ ਅਨੁਸਾਰ, ਦੋਵਾਂ ਧਿਰਾਂ ਵਿਚਕਾਰ ਦਸਤਖਤ ਕੀਤੇ ਗਏ ਸਮਝੌਤਿਆਂ ਵਿੱਚ ਸੈਮੀਕੰਡਕਟਰ, ਜ਼ਰੂਰੀ ਖਣਿਜ, ਸਿਹਤ, ਪਾਣੀ, ਨਵਿਆਉਣਯੋਗ ਊਰਜਾ, ਖੇਤੀਬਾੜੀ ਅਤੇ ਸੱਭਿਆਚਾਰ ਵਰਗੇ ਖੇਤਰਾਂ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੀ ਵਿਵਸਥਾ ਹੈ |
ਪ੍ਰਧਾਨ ਮੰਤਰੀ ਮੋਦੀ ਸਵੀਡਨ ਦੇ ਸਰਬ ਉੱਚ ਸਨਮਾਨ 'ਰਾਇਲ ਆਰਡਰ ਆਫ਼ ਪੋਲਰ ਸਟਾਰ' ਨਾਲ ਸਨਮਾਨਿਤ <br/>
ਅਜੀਤ ਡੈਸਕ
18-05-2026