15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਦਾ ਚੰਗਾ ਸਮਾਜ ਸਿਰਜਣ 'ਚ ਅਹਿਮ ਯੋਗਦਾਨ-ਨਾਨਕਸਰ ਸੰਪਰਦਾਇ <br/>

ਅਜੀਤ ਡੈਸਕ 18-05-2026

ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਕਣਕ ਦਾ ਟਰੱਕ ਰਵਾਨਾ
ਸੰਤ ਬਾਬਾ ਬਲਜੀਤ ਸਿੰਘ ਨਾਨਕਸਰ ਵਾਲਿਆਂ ਦੀ ਅਗਵਾਈ 'ਚ 17ਵੀਂ ਬਰਸੀ ਮੌਕੇ ਸੰਗਤਾਂ ਦਾ ਸੈਲਾਬ ਤੇ ਲੱਗੇ ਮੁਫ਼ਤ ਮੈਡੀਕਲ ਕੈਂਪ

ਜਗਰਾਉਂ, 17 ਮਈ (ਹਰਵਿੰਦਰ ਸਿੰਘ ਖ਼ਾਲਸਾ)-ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਨੇ ਤੰਦਰੁਸਤ ਸਮਾਜ ਦੀ ਸਿਰਜਣਾ 'ਚ ਆਪਣਾ ਹਰ ਸੰਭਵ ਯੋਗਦਾਨ ਪਾਇਆ ਹੈ, ਜਿਸ ਸਦਕੇ ਅੱਜ ਲੋਕਾਈ 'ਚ ਉਨ੍ਹਾਂ ਦੀ ਮਹਿਮਾ ਹੋ ਰਹੀ ਹੈ | ਇਹ ਪ੍ਰਗਟਾਵਾ ਸੰਤ ਬਾਬਾ ਬਲਜੀਤ ਸਿੰਘ ਨਾਨਕਸਰ ਵਾਲਿਆਂ ਨੇ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ 17ਵੀਂ ਬਰਸੀ ਮੌਕੇ ਗੁਰਦੁਆਰਾ ਭਹੋਈ ਸਾਹਿਬ ਅਗਵਾੜ ਲੋਪੋਂ ਜਗਰਾਉਂ ਵਿਖੇ ਹੋਏ ਸਮਾਗਮਾਂ ਦੀ ਸਮਾਪਤੀ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਆਖਿਆ ਕਿ ਦੁਨੀਆਂ 'ਤੇ ਲੱਖਾਂ-ਕਰੋੜਾਂ ਲੋਕ ਆਉਂਦੇ ਅਤੇ ਜਾਂਦੇ ਹਨ ਪਰ ਕੁਦਰਤ, ਸਮਾਜ ਅਤੇ ਕਾਦਰ ਦੀ ਖਿਦਮਤ ਕਰਨ ਵਾਲੀਆਂ ਰੂਹਾਂ ਨੂੰ ਹੀ ਸਦਾ ਯਾਦ ਰੱਖਿਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਸੰਤ ਬਾਬਾ ਮੈਂਗਲ ਸਿੰਘ ਵੀ ਅਜਿਹੇ ਗੁਣਾ ਦੇ ਧਾਰਨੀ ਸਨ | ਗੁਰਦੁਆਰਾ ਸਾਹਿਬ ਵਿਖੇ ਹੋਏ ਸਮਾਗਮ ਮੌਕੇ ਅਖੰਡ ਪਾਠਾਂ ਦੇ ਭੋਗ ਪਏ | ਅਰਦਾਸ ਗਿਆਨੀ ਜੋਗਿੰਦਰ ਸਿੰਘ ਗਾਲਿਬ ਵਾਲਿਆਂ ਨੇ ਕੀਤੀ | ਉਪਰੰਤ ਸਜਾਏ ਦੀਵਾਨ ਮੌਕੇ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ, ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ, ਸੰਤ ਬਾਬਾ ਭਾਗ ਸਿੰਘ ਨਾਨਕਸਰ, ਬਾਬਾ ਹਰਬੰਸ ਸਿੰਘ ਨਾਨਕਸਰ, ਬਾਬਾ ਸਤਿਨਾਮ ਸਿੰਘ ਸ਼ੀਸ਼ ਮਹਿਲ, ਬਾਬਾ ਬਲਵੰਤ ਸਿੰਘ ਸੁਖਮਨੀ ਵਾਲੇ, ਬਾਬਾ ਹਰਚੰਦ ਸਿੰਘ ਝੋਰੜਾਂ ਵਾਲਿਆਂ ਨੇ ਕਿਹਾ ਕਿ ਸੰਤ ਬਾਬਾ ਮੈਂਗਲ ਸਿੰਘ ਦਾ ਧਾਰਮਿਕ ਅਤੇ ਸਮਾਜਿਕ ਖੇਤਰ ਵਿਚ ਵੱਡਾ ਯੋਗਦਾਨ ਹੈ | ਉਨ੍ਹਾਂ ਕਿਹਾ ਕਿ ਰਹਿੰਦੀ ਦੁਨੀਆਂ ਤੱਕ ਮਹਾਂਪੁਰਖਾਂ ਵਲੋਂ ਕੀਤੇ ਕਾਰਜਾਂ ਸਦਕੇ ਉਨ੍ਹਾਂ ਨੂੰ ਲੋਕਾਈ ਯਾਦ ਰੱਖੇਗੀ | ਇਸ ਮੌਕੇ ਉਨ੍ਹਾਂ ਸੰਤ ਬਾਬਾ ਬਲਜੀਤ ਸਿੰਘ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਮਹਾਂਪੁਰਖਾਂ ਵਲੋਂ ਪਾਏ ਪੂਰਨਿਆਂ 'ਤੇ ਬਾਖ਼ੂਬੀ ਨਾਲ ਚੱਲ ਰਹੇ ਹਨ | ਇਸ ਮੌਕੇ ਸੰਤ ਬਾਬਾ ਬਲਜੀਤ ਸਿੰਘ ਨੇ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਸਿਰਪਾਓ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ | ਉਨ੍ਹਾਂ ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਕਣਕ ਦੇ ਭਰੇ ਟਰੱਕ ਨੂੰ ਵੀ ਰਵਾਨਾ ਕੀਤਾ | ਇਸ ਸਮਾਗਮ ਮੌਕੇ ਵੱਖ-ਵੱਖ ਬਿਮਾਰੀਆਂ ਦੇ ਲਾਏ ਮੈਡੀਕਲ ਕੈਂਪ ਦਾ ਵੀ ਉਦਘਾਟਨ ਕੀਤਾ | ਉਨ੍ਹਾਂ ਸਮਾਗਮ ਵਿਚ ਪਹੁੰਚੀਆਂ ਸ਼ਖ਼ਸੀਅਤਾਂ, ਸੇਵਾਦਾਰਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ | ਸਮਾਗਮ 'ਚ ਭਾਈ ਗੁਰਸਾਹਿਬ ਸਿੰਘ ਗੁਰਦਾਸਪੁਰ, ਮਹੰਤ ਕੁਲਦੀਪ ਸਿੰਘ, ਭਾਈ ਜੋਗਿੰਦਰ ਸਿੰਘ ਗਾਲਿਬ ਵਾਲਿਆਂ ਦੇ ਜਥੇ ਨੇ ਕੀਰਤਨ ਕੀਤਾ | ਸਮਾਗਮ ਵਿਚ ਗਿਆਨੀ ਜਤਿੰਦਰ ਸਿੰਘ ਬੈਂਸ ਭਰਤਗੜ੍ਹ ਦੇ ਢਾਡੀ ਜਥੇ ਅਤੇ ਭਾਈ ਰਾਏ ਸਿੰਘ ਲੱਖਾ ਦੇ ਕਵੀਸ਼ਰੀ ਜਥੇ ਨੇ ਵਾਰਾਂ ਗਾਇਨ ਕੀਤੀਆਂ | ਇਸ ਮੌਕੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਵਲੋਂ ਭਾਈ ਆਗਿਆਪਾਲ ਸਿੰਘ ਅਤੇ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਵਾਲਿਆਂ ਵਲੋਂ ਮਹੰਤ ਕੁਲਦੀਪ ਸਿੰਘ ਨੇ ਹਾਜ਼ਰੀਆਂ ਭਰੀਆਂ | ਮੈਡੀਕਲ ਕੈਂਪ 'ਚ ਮਾਹਿਰ ਡਾਕਟਰਾਂ ਵਲੋਂ 475 ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਸੰਤ ਬਾਬਾ ਬਲਜੀਤ ਸਿੰਘ ਨੇ ਦੱਸਿਆ ਕਿ ਸੰਤ ਬਾਬਾ ਮੈਂਗਲ ਸਿੰਘ ਦੀ ਯਾਦ ਵਿਚ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਐਬਟਸਫੋਰਡ (ਬੀ.ਸੀ.) ਕੈਨੇਡਾ ਵਿਖੇ ਵੀ ਤਿੰਨ ਰੋਜ਼ਾ ਸਮਾਗਮ 22 ਤੋਂ 24 ਮਈ ਨੂੰ ਕਰਵਾਇਆ ਜਾਵੇਗਾ | ਇਸ ਤੋਂ ਇਲਾਵਾ ਅਮਰੀਕਾ, ਇੰਗਲੈਂਡ ਅਤੇ ਆਸਟ੍ਰੇਲੀਆ ਵਿਖੇ ਵੀ ਮਹਾਂਪੁਰਖਾਂ ਦੀ ਯਾਦ ਵਿਚ ਸਮਾਗਮ ਹੋਣਗੇ | ਇਸ ਮੌਕ ਪ੍ਰੀਤਮ ਸਿੰਘ ਧਾਲੀਵਾਲ, ਸੁਖਮੰਦਰ ਸਿੰਘ ਤਲਵੰਡੀ ਭੰਗੇਰੀਆ, ਮਨਜਿੰਦਰ ਸਿੰਘ ਕੈਨੇਡਾ, ਜਗਦੇਵ ਸਿੰਘ ਨੋਟਾ ਕੈਨੇਡਾ, ਜਗਜੀਤ ਸਿੰਘ ਫਟੇਲਾ ਕੈਨੇਡਾ, ਜੋਰ ਸਿੰਘ ਅਹਿਦਗੜ੍ਹ, ਭੋਲਾ ਸਿੰਘ ਕੁਹਾੜਾ, ਸੁਖਦੇਵ ਸਿੰਘ ਅਮਰੀਕਾ, ਪੰਕਜ ਧਵਨ, ਸੁਰਿੰਦਰ ਸਿੰਘ ਧਵਨ, ਕੁਲਵੰਤ ਸਿੰਘ ਕਾਉਂਕੇ, ਸਾਹਿਬ ਸਿੰਘ ਧਾਲੀਵਾਲ, ਪੱਪੂ ਸਿੰਘ ਮੋਗਾ, ਗੁਰਬਚਨ ਸਿੰਘ, ਸੁਖਚੈਨ ਸਿੰਘ, ਗੁਰਸਿਮਰਨ ਸਿੰਘ, ਜਸਕਰਨ ਸਿੰਘ, ਮਹਿਤਾਬ ਸਿੰਘ, ਲਖਵੀਰ ਸਿੰਘ, ਪੁਸ਼ਪਿੰਦਰ ਸਿੰਘ, ਜਸਪਾਲ ਸਿੰਘ, ਕੁਲਵੰਤ ਸਿੰਘ ਕਾਉਂਕੇ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਅਮਰੀਕਾ-ਈਰਾਨ ਸ਼ਾਂਤੀ ਗੱਲਬਾਤ ਲੀਹ 'ਤੇ ਲਿਆਉਣ ਲਈ ਤਹਿਰਾਨ ਪੁੱਜੇ ਪਾਕਿ ਦੇ ਗ੍ਰਹਿ ਮੰਤਰੀ <br/> ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਸਵੀਡਨ ਦੇ ਸਰਬ ਉੱਚ ਸਨਮਾਨ 'ਰਾਇਲ ਆਰਡਰ ਆਫ਼ ਪੋਲਰ ਸਟਾਰ' ਨਾਲ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।