04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਐਵਰੈਸਟ ਤੋਂ ਹੇਠਾਂ ਉਤਰਦਿਆਂ ਦੋ ਭਾਰਤੀ ਪਰਬਤਰੋਹੀਆਂ ਦੀ ਮੌਤ

ਅਜੀਤ ਡੈਸਕ 23-05-2026
ਕਾਠਮੰਡੂ, 22 ਮਈ (ਪੀ.ਟੀ.ਆਈ.)-ਮਾਊਾਟ ਐਵਰੈਸਟ ਦੀ ਚੋਟੀ ਤੋਂ ਉਤਰਦੇ ਸਮੇਂ ਦੋ ਭਾਰਤੀ ਪਰਬਤਰੋਹੀਆਂ ਦੀ ਮੌਤ ਹੋ ਗਈ | ਇਹ ਜਾਣਕਾਰੀ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦਿੱਤੀ | ਨਿਪਾਲ ਦੇ ਐਕਸਪੀਡੀਸ਼ਨ ਆਪਰੇਟਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਿਸ਼ੀ ਭੰਡਾਰੀ ਨੇ ਕਿਹਾ ਕਿ ਪਰਬਤਰੋਹੀ ਜਿਨ੍ਹਾਂ ਦੀ ਪਛਾਣ ਅਰੁਣ ਕੁਮਾਰ ਤਿਵਾੜੀ ਅਤੇ ਸੰਦੀਪ ਆਰੇ ਵਜੋਂ ਹੋਈ ਹੈ | ਐਵਰੈਸਟ ਦੀ ਚੋਟੀ ਤੋਂ ਉਤਰਦੇ ਸਮੇਂ ਉਹ ਬਹੁਤ ਜ਼ਿਆਦਾ ਥੱਕ ਗਏ ਸਨ, ਹਾਲਾਂਕਿ ਉਨ੍ਹਾਂ ਦੇ ਗਾਈਡਾਂ ਨੇ ਉਨ੍ਹਾਂ ਨੂੰ ਬਚਾਉਣ ਲਈ ਸਖ਼ਤ ਕੋਸ਼ਿਸ਼ਾਂ ਕੀਤੀਆਂ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ | ਭੰਡਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਜਿਹਾ ਲਗਦਾ ਹੈ ਕਿ ਅਰੇ ਨੇ ਬੁੱਧਵਾਰ ਨੂੰ ਅਤੇ ਤਿਵਾਰੀ ਨੇ ਵੀਰਵਾਰ ਸ਼ਾਮ ਨੂੰ ਲਗਪਗ 5:30 ਵਜੇ ਚੋਟੀ 'ਤੇ ਪਹੁੰਚ ਗਏ ਸਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਗਾਈਡ ਨੇ ਉਨ੍ਹਾਂ (ਪਰਬਤਰੋਹੀਆਂ) ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਬਚਾ ਨਹੀਂ ਸਕੇ | ਪਰਬਤਰੋਹੀ ਸੰਦੀਪ ਅਰੇ ਦੀ ਵੀਰਵਾਰ ਨੂੰ ਮੌਤ ਹੋ ਗਈ ਸੀ ਅਤੇ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਤਿਵਾੜੀ ਦੀ ਮੌਤ ਕਦੋਂ ਹੋਈ | ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਅਰੇ ਸਮੇਤ ਤਿੰਨ ਭਾਰਤੀ ਉਨ੍ਹਾਂ 274 ਪਰਬਤਾਰੋਹੀਆਂ ਵਿਚ ਸ਼ਾਮਲ ਸਨ ਜਿਨ੍ਹਾਂ ਨੇ 8,848.86 ਮੀਟਰ ਉੱਚੀ ਚੋਟੀ ਨੂੰ ਸਫਲਤਾਪੂਰਵਕ ਸਰ ਕੀਤਾ | ਇਸ ਨਾਲ ਇਕ ਦਿਨ ਵਿਚ ਸਭ ਤੋਂ ਵੱਧ ਸਫਲ ਚੜ੍ਹਾਈਆਂ ਦਾ ਰਿਕਾਰਡ ਕਾਇਮ ਹੋਇਆ ਬਾਕੀ ਦੋ ਪਰਬਤਰੋਹੀ ਤੁਲਸੀ ਰੈਡੀ ਪਾਲਪੁਨੂਰੀ ਅਤੇ ਅਜੈ ਪਾਲ ਸਿੰਘ ਧਾਲੀਵਾਲ ਸਨ | ਇਸ ਦੇ ਅਗਲੇ ਦਿਨ ਵੀਰਵਾਰ ਨੂੰ ਭਾਰਤ ਦੇ ਲਕਸ਼ਮੀਕਾਂਤ ਮੰਡਲ ਨੇ ਵੀ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਨੂੰ ਸਰ ਕੀਤਾ¢

ਪਿਛਲੀ ਖ਼ਬਰ ਪੰਜਾਬ 'ਚ ਬਦਲਿਆ ਸਕੂਲਾਂ ਤੇ ਸਰਕਾਰੀ ਦਫ਼ਤਰਾਂ ਦਾ ਸਮਾਂ ਅਗਲੀ ਖ਼ਬਰ ਦਿੱਲੀ ਹਾਈ ਕੋਰਟ ਵਲੋਂ ਵਿਨੇਸ਼ ਫੋਗਾਟ ਮਾਮਲੇ 'ਚ ਕੁਸ਼ਤੀ ਫੈਡਰੇਸ਼ਨ ਦੀ ਝਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।