ਨਵੀਂ ਦਿੱਲੀ, 4 ਜੂਨ (ਜਗਤਾਰ ਸਿੰਘ)-ਦਿੱਲੀ ਦੇ ਮਾਲਵੀਆ ਨਗਰ ਸਥਿਤ ਫਲਰਿਸ਼ ਹੋਟਲ 'ਚ ਲੱਗੀ ਅੱਗ ਦੇ ਮਾਮਲੇ 'ਚ ਮਾਲਕ ਲਵਕੇਸ਼ ਬਜਾਜ ਨੂੰ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ ¢ ਦਿੱਲੀ ਪੁਲਿਸ ਵਲੋਂ ਲਵਕੇਸ਼ ਬਜਾਜ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅਦਾਲਤ ਵਲੋਂ ਬਜਾਜ ਨੂੰ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ | ਦੂਜੇ ਪਾਸੇ, ਦਿੱਲੀ ਪੁਲਿਸ ਵਲੋਂ ਮੈਨੇਜਰ ਜੈ ਮਿਸ਼ਰਾ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਜਾਣਕਾਰੀ ਮੁਤਾਬਿਕ ਮਾਲਕ ਬਜਾਜ ਨੇ ਪੁੱਛਗਿੱਛ 'ਚ ਹੈਰਾਨ ਕਰਨ ਵਾਲੇ ਖ਼ੁਲਾਸੇ ਕੀਤੇ ਹਨ ¢ ਪੁਲਿਸ ਮੁਤਾਬਿਕ ਅੱਗ ਲੱਗਣ ਦੌਰਾਨ ਬਜਾਜ ਆਪਣੀ ਕਾਰ ਰਾਹੀਂ ਸੜਦੀ ਹੋਈ ਇਮਾਰਤ ਦੇ ਕੋਲੋਂ ਲੰਘਿਆ ਸੀ ਪਰ ਲੋਕਾਂ ਦੀ ਮਦਦ ਕਰਨ ਦੀ ਬਜਾਏ ਉਥੋਂ ਨਿਕਲ ਗਿਆ ¢ ਉਸ ਨੇ ਦੱਸਿਆ ਕਿ ਉਹ ਡਰ ਦੇ ਕਾਰਨ ਮੌਕੇ ਤੋਂ ਭੱਜ ਗਿਆ ਸੀ ¢ ਦੱਸਣਯੋਗ ਹੈ ਕਿ ਬੁੱਧਵਾਰ ਨੂੰ ਇਸ ਹੋਟਲ ਦੀ ਇਮਾਰਤ 'ਚ ਲੱਗੀ ਅੱਗ ਨਾਲ 21 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਹਾਦਸੇ ਦੇ ਕੁਝ ਘੰਟਿਆਂ ਬਾਅਦ ਹੀ ਪੁਲਿਸ ਨੇ ਬਜਾਜ ਨੂੰ ਆਪਣੀ ਹਿਰਾਸਤ 'ਚ ਲੈ ਲਿਆ ਸੀ¢ ਹੋਟਲ ਮਾਲਕ ਲਵਕੇਸ਼ ਬਜਾਜ ਨੇ ਪੁਲਿਸ ਨੂੰ ਦੱਸਿਆ ਕਿ ਉਹ ਖ਼ੁਦ ਹੋਟਲ ਦੀ ਨਿਗਰਾਨੀ ਨਹੀਂ ਕਰਦਾ ਸੀ ¢ ਉਸ ਨੇ ਹੋਟਲ ਦੇ ਪ੍ਰਬੰਧ, ਇਮਾਰਤ ਅਤੇ ਅਕਾਊਾਟਸ ਦਾ ਕੰਮ ਕਿਸੇ ਹੋਰ ਵਿਅਕਤੀ ਨੂੰ ਦਿੱਤਾ ਸੀ ¢ ਦਿੱਲੀ ਪੁਲਿਸ ਹੋਟਲ ਮੈਨੇਜਰ ਜੈ ਮਿਸ਼ਰਾ ਦੀ ਭਾਲ ਕਰ ਰਹੀ ਹੈ¢ ਸਾਕੇਤ ਸਥਿਤ ਮੈਕਸ ਹਸਪਤਾਲ ਨੇ ਵੀਰਵਾਰ ਨੂੰ ਕਿਹਾ ਕਿ ਹੌਜ਼ ਰਾਣੀ ਖੇਤਰ ਦੇ ਇਕ ਹੋਟਲ 'ਚ ਅੱਗ ਲੱਗਣ ਕਾਰਨ ਜ਼ਖ਼ਮੀ ਹੋਏ 15 ਮਰੀਜ਼ ਇਸ ਸਮੇਂ ਦਾਖਲ ਹਨ ਅਤੇ ਇਲਾਜ ਅਧੀਨ ਹਨ |
ਹੋਟਲ ਮਾਲਕ ਲਵਕੇਸ਼ ਨੂੰ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ <br/>
ਅਜੀਤ ਡੈਸਕ
05-06-2026