04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਮੋਦੀ ਮਹਾਨ ਤੇ ਸਿਆਣੇ ਆਗੂ- ਟਰੰਪ

ਅਜੀਤ ਡੈਸਕ 20-06-2026

ਵਾਸ਼ਿੰਗਟਨ, 19 ਜੂਨ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖੁੱਲ੍ਹ ਕੇ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ਇੱਕ ਮਹਾਨ ਆਗੂ ਕਰਾਰ ਦਿੱਤਾ ਹੈ। ਟਰੰਪ ਨੇ ਕਿਹਾ ਕਿ ਮੋਦੀ ਜੰਗਾਂ ਤੋਂ ਦੂਰ ਰਹਿੰਦੇ ਹਨ ਅਤੇ ਇਹ ਇੱਕ ਸਮਝਦਾਰ ਆਗੂ ਦੀ ਨਿਸ਼ਾਨੀ ਹੈ। ਅਮਰੀਕੀ ਮੀਡੀਆ ਸੰਸਥਾ ਐਕਸੀ�ਸ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਟਰੰਪ ਨੇ ਕਿਹਾ ਕਿ ਮੋਦੀ ਬਹੁਤ ਵਧੀਆ ਹਨ। ਉਹ ਜੰਗਾਂ ਤੋਂ ਦੂਰ ਰਹਿੰਦੇ ਹਨ, ਜੋ ਕਿ ਇੱਕ ਸਿਆਣੀ ਗੱਲ ਹੈ। ਭਾਰਤ ਦੀ ਆਬਾਦੀ ਕਰੀਬ 1.5 ਅਰਬ ਹੈ ਅਤੇ ਅਸਲ ਵਿਚ ਇਹ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ। ਮੋਦੀ ਇੱਕ ਮਹਾਨ ਆਗੂ ਹਨ ਅਤੇ ਅਸੀਂ ਭਾਰਤ ਨਾਲ ਕਾਫ਼ੀ ਵਪਾਰ ਕਰਦੇ ਹਾਂ ਪਰ ਹੁਣ ਇਹ ਵਪਾਰ ਨਿਰਪੱਖ ਤਰੀਕੇ ਨਾਲ ਹੋ ਰਿਹਾ ਹੈ। ਟਰੰਪ ਨੇ ਅੱਗੇ ਕਿਹਾ ਕਿ ਪਹਿਲਾਂ ਭਾਰਤ ਵਪਾਰਕ ਸਮਝੌਤਿਆਂ ਵਿਚ ਅਮਰੀਕਾ ਨੂੰ ਕਾਫ਼ੀ ਨੁਕਸਾਨ ਪਹੁੰਚਾਉਂਦਾ ਸੀ। ਉਨ੍ਹਾਂ ਕਿਹਾ ਕਿ ਮੈਂ ਇਸ ਲਈ ਭਾਰਤ ਨੂੰ ਦੋਸ਼ ਨਹੀਂ ਦਿੰਦਾ। ਇਸ ਲਈ ਸਾਡੇ ਸਿਆਸਤਦਾਨ ਜ਼ਿੰਮੇਵਾਰ ਸਨ, ਜਿਨ੍ਹਾਂ ਨੇ ਅਜਿਹਾ ਹੋਣ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਵੀ ਦੋਵੇਂ ਦੇਸ਼ਾਂ ਵਿਚਾਲੇ ਵੱਡੇ ਪੱਧਰ ‘ਤੇ ਵਪਾਰ ਹੋ ਰਿਹਾ ਹੈ, ਹਾਲਾਂਕਿ ਭਾਰਤ ਸ਼ਾਇਦ ਮੌਜੂਦਾ ਹਾਲਾਤ ਤੋਂ ਇੰਨਾ ਖੁਸ਼ ਨਹੀਂ ਹੈ, ਕਿਉਂਕਿ ਪਹਿਲਾਂ ਉਸ ਨੂੰ ਵੱਧ ਫਾਇਦਾ ਹੁੰਦਾ ਸੀ। ਇਸ ਦੇ ਬਾਵਜੂਦ ਟਰੰਪ ਨੇ ਦੁਹਰਾਇਆ ਕਿ ਮੋਦੀ ਬਹੁਤ ਵਧੀਆ ਨੇਤਾ ਹਨ।

ਪਿਛਲੀ ਖ਼ਬਰ ਅਮਰੀਕਾ ਨੇ ਆਸਟ੍ਰੇਲੀਆ ਨੂੰ 2-0 ਨਾਲ ਹਰਾਇਆ ਅਗਲੀ ਖ਼ਬਰ ਆਫ਼ਸ਼ੋਰ ਖਾਤਿਆਂ ਰਾਹੀਂ ਕੇ.ਜੈੱਡ.ਐਫ. ਦੇ ਕਾਰਕੁਨਾਂ ਨੂੰ ਫੰਡਿੰਗ ਉਪਲਬਧ ਕਰਾਉਣ ’ਚ ਮਦਦ ਕਰ ਰਹੇ ਸਨ ਮੁਲਜ਼ਮ- ਡੀ.ਜੀ.ਪੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।