07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਅੰਤੋਦਿਆ ਯੋਜਨਾ ਤਹਿਤ ਹਰ ਵਿਅਕਤੀ ਨੂੰ 7 ਕਿੱਲੋ ਰਾਸ਼ਨ ਦੇਣ ਦਾ ਪ੍ਰਸਤਾਵ

ਅਜੀਤ ਡੈਸਕ 26-06-2026
ਨਵੀਂ ਦਿੱਲੀ, 25 ਜੂਨ (ਉਪਮਾ ਡਾਗਾ ਪਾਰਥ)-ਕੇਂਦਰ ਸਰਕਾਰ ਨੇ ਰਾਸ਼ਟਰੀ ਅਨਾਜ ਸੁਰੱਖਿਆ (ਸੋਧ) ਬਿੱਲ 2026 ਦੇ ਨਵੇਂ ਖਰੜੇ ਤਹਿਤ ਰਾਸ਼ਨ ਦੀ ਵੰਡ ਦੇ ਤਰੀਕੇ ’ਚ ਬਦਲਾਅ ਦਾ ਪ੍ਰਸਤਾਵ ਰੱਖਿਆ ਹੈ। ਖਰੜੇ ਮੁਤਾਬਿਕ ਹਾਲੇ ਤੱਕ ਅੰਤੋਦਿਆ ਅੰਨ ਯੋਜਨਾ ਤਹਿਤ ਹਰ ਯੋਗ ਪਰਿਵਾਰ ਨੂੰ ਹਰ ਮਹੀਨੇ 35 ਕਿੱਲੋ ਦਿੱਤੇ ਜਾਣ ਵਾਲੇ ਅਨਾਜ ਨੂੰ ਹੁਣ ਬਦਲ ਕੇ ਪ੍ਰਤੀ ਵਿਅਕਤੀ 7 ਕਿੱਲੋ ਅਨਾਜ ਪ੍ਰਤੀ ਮਹੀਨਾ ਦੇਣ ਦਾ ਪ੍ਰਸਤਾਵ ਰੱਖਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਦਾ ਉਦੇਸ਼ ਅਨਾਜ ਅਤੇ ਪੋਸ਼ਣ ਸੁਰੱਖਿਆ ਨੂੰ ਮਜ਼ਬੂਤ ਕਰਨਾ ਅਤੇ ਵੰਡ ਪ੍ਰਣਾਲੀ ਨੂੰ ਹੋਰ ਨਿਆਂਸੰਗਤ ਬਣਾਉਣਾ ਹੈ। ਹਾਲਾਂਕਿ ਸਰਕਾਰ ਨੇ 7 ਕਿੱਲੋ ਪ੍ਰਤੀ ਵਿਅਕਤੀ ਦੇ ਪ੍ਰਸਤਾਵ ’ਚ ਇਹ ਵੀ ਸਪੱਸ਼ਟ ਕੀਤਾ ਕਿ ਇਕ ਪਰਿਵਾਰ ਨੂੰ ਮਿਲਣ ਵਾਲੇ ਅਨਾਜ ਦੀ ਵੱਧ ਤੋਂ ਵੱਧ ਹੱਦ 35 ਕਿਲੋ ਪ੍ਰਤੀ ਮਹੀਨਾ ਹੀ ਰਹੇਗੀ। ਸਰਕਾਰ ਦਾ ਮੰਨਣਾ ਹੈ ਕਿ ਮੌਜੂਦਾ ਵਿਵਸਥਾ ’ਚ ਛੋਟੇ ਪਰਿਵਾਰਾਂ ਨੂੰ ਪ੍ਰਤੀ ਵਿਅਕਤੀ ਵੱਧ ਅਨਾਜ ਮਿਲ ਜਾਂਦਾ ਹੈ ਜਦਕਿ ਵੱਡੇ ਪਰਿਵਾਰਾਂ ਨੂੰ ਪ੍ਰਤੀ ਵਿਅਕਤੀ ਘੱਟ ਅਨਾਜ ਮਿਲਦਾ ਹੈ। ਇਸ ਨਾਬਰਾਬਰੀ ਨੂੰ ਖਤਮ ਕਰਨ ਅਤੇ ਸਾਰੇ ਲਾਭਪਾਤਰਾਂ ਨੂੰ ਬਰਾਬਰ ਆਧਾਰ ’ਚ ਵੰਡ ਦੇਣ ਲਈ ਪ੍ਰਤੀ ਵਿਅਕਤੀ ਆਧਾਰ ’ਤੇ ਅਨਾਜ ਦੀ ਵੰਡ ਦੀ ਨਵੀਂ ਵਿਵਸਥਾ ਪ੍ਰਸਤਾਵਿਤ ਕੀਤੀ ਗਈ ਹੈ। ਸਰਕਾਰ ਨੇ ਖਰੜੇ ’ਤੇ ਆਮ ਜਨਤਾ ਮਾਹਿਰਾਂ ਅਤੇ ਹੋਰ ਹਿੱਤਾਧਾਰਕਾਂ ਤੋਂ 13 ਜੁਲਾਈ ਤੱਕ ਸੁਝਾਅ ਮੰਗੇ ਹਨ।
ਪਿਛਲੀ ਖ਼ਬਰ ਸੀਨੀਅਰ ਆਈ.ਪੀ.ਐਸ. ਅਧਿਕਾਰੀ ਮਹੇਸ਼ ਦੀਕਸ਼ਿਤ ਆਈ.ਬੀ ਦੇ ਮੁਖੀ ਨਿਯੁਕਤ ਅਗਲੀ ਖ਼ਬਰ ਸੀ.ਬੀ.ਆਈ. ਵਲੋਂ ‘ਡਿਜੀਟਲ ਅਰੈਸਟ’ ਮਾਮਲਿਆਂ ਸੰਬੰਧੀ ਪੰਜਾਬ ਸਮੇਤ 16 ਸੂਬਿਆਂ ’ਚ ਛਾਪੇਮਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।