07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਸੀਨੀਅਰ ਆਈ.ਪੀ.ਐਸ. ਅਧਿਕਾਰੀ ਮਹੇਸ਼ ਦੀਕਸ਼ਿਤ ਆਈ.ਬੀ ਦੇ ਮੁਖੀ ਨਿਯੁਕਤ

ਅਜੀਤ ਡੈਸਕ 26-06-2026
ਨਵੀਂ ਦਿੱਲੀ, 25 ਜੂਨ (ਏਜੰਸੀ)- ਸੀਨੀਅਰ ਆਈ.ਪੀ.ਐਸ. ਅਧਿਕਾਰੀ ਮਹੇਸ਼ ਦੀਕਸ਼ਿਤ ਇੰਟੈਲੀਜੈਂਸ ਬਿਊਰੋ ਦੇ ਨਵੇਂ ਮੁਖੀ ਹੋਣਗੇ। ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਉਨ੍ਹਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਂਧਰਾ ਪ੍ਰਦੇਸ਼ ਕੇਡਰ ਦੇ 1993 ਬੈਚ ਦੇ ਆਈ.ਪੀ.ਐਸ. ਅਧਿਕਾਰੀ ਦੀਕਸ਼ਿਤ ਮੌਜੂਦਾ ਤਪਨ ਕੁਮਾਰ ਡੇਕਾ ਦੀ ਜਗ੍ਹਾ ਲੈਣਗੇ। ਉਹ ਇੰਟੈਲੀਜੈਂਸ ਬਿਊਰੋ ’ਚ ਵਿਸ਼ੇਸ਼ ਨਿਰਦੇਸ਼ਕ ਵਜੋਂ ਸੇਵਾ ਨਿਭਾਅ ਰਹੇ ਹਨ ਅਤੇ ਉਨ੍ਹਾਂ ਕੋਲ ਜੰਮੂ-ਕਸ਼ਮੀਰ ’ਚ ਸਟੇਟ ਇੰਟੈਲੀਜੈਂਸ ਬਿਊਰੋ ਦੇ ਮੁਖੀ ਵਜੋਂ ਕੰਮ ਕਰਨ ਦਾ ਕਾਫੀ ਤਜਰਬਾ ਹੈ।
ਪਿਛਲੀ ਖ਼ਬਰ ਸ਼ਾਂਤੀ ਸਮਝੌਤੇ ’ਚ ਹਿੱਸਾ ਲੈਣ ਗਏ ਪਾਕਿ ਦੇ ਫ਼ੌਜ ਮੁਖੀ ਦੀ ਹੱਤਿਆ ਬਾਰੇ ਸਵਿਟਜ਼ਰਲੈਂਡ ’ਚ ਰਚੀ ਗਈ ਸਾਜਿਸ਼ ਅਗਲੀ ਖ਼ਬਰ ਅੰਤੋਦਿਆ ਯੋਜਨਾ ਤਹਿਤ ਹਰ ਵਿਅਕਤੀ ਨੂੰ 7 ਕਿੱਲੋ ਰਾਸ਼ਨ ਦੇਣ ਦਾ ਪ੍ਰਸਤਾਵ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।