07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਸ਼ਾਂਤੀ ਸਮਝੌਤੇ ’ਚ ਹਿੱਸਾ ਲੈਣ ਗਏ ਪਾਕਿ ਦੇ ਫ਼ੌਜ ਮੁਖੀ ਦੀ ਹੱਤਿਆ ਬਾਰੇ ਸਵਿਟਜ਼ਰਲੈਂਡ ’ਚ ਰਚੀ ਗਈ ਸਾਜਿਸ਼

ਅਜੀਤ ਡੈਸਕ 26-06-2026
ਅੰਮ੍ਰਿਤਸਰ, 25 ਜੂਨ (ਸੁਰਿੰਦਰ ਕੋਛੜ)-ਈਰਾਨ ਅਤੇ ਅਮਰੀਕਾ ਵਿਚਕਾਰ ਸ਼ਾਂਤੀ ਗੱਲਬਾਤ ਦੇ ਪਹਿਲੇ ਦੌਰ ਮੌਕੇ ਸਵਿਟਜ਼ਰਲੈਂਡ ਦੇ ਬਰਗੇਨਸਟੌਕ ਰਿਜ਼ੋਰਟ ‘ਚ ਪਾਕਿਸਤਾਨ ਅਤੇ ਕਤਰ ਦੇ ਵਫ਼ਦ ਮੌਜੂਦ ਸਨ। ਉਸ ਦੌਰਾਨ ਇਜ਼ਰਾਈਲ ਦੀ ਖ਼ੁਫ਼ੀਆ ਏਜੰਸੀ ‘ਮੋਸਾਦ’ ਨੇ ਪਾਕਿਸਤਾਨੀ ਫ਼ੀਲਡ ਮਾਰਸ਼ਲ ਜਨਰਲ ਸਈਦ ਆਸਿਮ ਮੁਨੀਰ ਅਤੇ ਉਨ੍ਹਾਂ ਦੇ ਵਫ਼ਦ ਦੀ ਹੱਤਿਆ ਦੀ ਸਾਜ਼ਿਸ਼ ਰਚੀ ਸੀ। ਇਹ ਦਾਅਵਾ ਬ੍ਰਾਜ਼ੀਲੀ ਪੱਤਰਕਾਰ ਪੇਪੇ ਐਸਕੋਬਾਰ ਨੇ ਇਕ ਪੋਡਕਾਸਟ ‘ਚ ਕੀਤਾ। ਉਸ ਨੇ ਨਾਲ ਹੀ ਇਹ ਵੀ ਦਾਅਵਾ ਕੀਤਾ ਕਿ ਜਦੋਂ ਪਾਕਿਸਤਾਨੀ ਅਧਿਕਾਰੀਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਧਮਕੀ ਦਿੱਤੀ, ਜਿਸ ਕਾਰਨ ਇਜ਼ਰਾਈਲ ਨੂੰ ਆਪਣੀ ਯੋਜਨਾ ਬਦਲਣੀ ਪਈ। ਪੋਡਕਾਸਟ ਦੌਰਾਨ ਐਸਕੋਬਾਰ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਨੂੰ ਬਹੁਤ ਭਰੋਸੇਯੋਗ ਜਾਣਕਾਰੀ ਮਿਲੀ ਸੀ ਕਿ ਮੋਸਾਦ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਹੁਕਮਾਂ ‘ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਸੀ। ਉਸ ਨੇ ਦਾਅਵਾ ਕੀਤਾ ਕਿ ਇਜ਼ਰਾਈਲ ਨੂੰ ਅਮਰੀਕਾ ਅਤੇ ਈਰਾਨ ਵਿਚਕਾਰ ਗੱਲਬਾਤ ‘ਚ ਸ਼ਾਮਿਲ ਨਹੀਂ ਕੀਤਾ ਗਿਆ ਸੀ ਅਤੇ ਉਹ ਇਸ ਪ੍ਰਕਿਰਿਆ ਤੋਂ ਨਾਖ਼ੁਸ਼ ਸੀ। ਉਸ ਨੇ ਅੱਗੇ ਕਿਹਾ ਕਿ ਇਸ ਸਾਜਿਸ਼ ਬਾਰੇ ਪਤਾ ਲੱਗਣ ਤੋਂ ਬਾਅਦ ਪਾਕਿ ਨੇ ਓਮਾਨ ਰਾਹੀਂ ਇਜ਼ਰਾਈਲ ਨੂੰ ਚਿਤਾਵਨੀ ਭੇਜੀ। ਚਿਤਾਵਨੀ ‘ਚ ਕਿਹਾ ਗਿਆ ਕਿ ਜੇਕਰ ਪਾਕਿਸਤਾਨੀ ਵਫ਼ਦ ਨੂੰ ਕੁਝ ਹੋਇਆ ਤਾਂ ਇਜ਼ਰਾਈਲ ਨੂੰ ਨਕਸ਼ੇ ਤੋਂ ਮਿਟਾ ਦਿੱਤਾ ਜਾਵੇਗਾ। ਹਾਲਾਂਕਿ, ਇਹ ਦਾਅਵਾ ਸਾਹਮਣੇ ਆਉਂਦੇ ਹੀ ਪਾਕਿ ਨੇ ਤੁਰੰਤ ਇਸ ਨੂੰ ਖ਼ਾਰਜ ਕਰ ਦਿੱਤਾ। ਇਕ ਸੀਨੀਅਰ ਪਾਕਿਸਤਾਨੀ ਸੁਰੱਖਿਆ ਅਧਿਕਾਰੀ ਨੇ ਕਿਹਾ ਕਿ ਇਹ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹੈ। ਅਧਿਕਾਰੀ ਦੇ ਅਨੁਸਾਰ ਪਾਕਿ ਵਫ਼ਦ ਦੇ ਦੌਰੇ ਦੌਰਾਨ ਕਿਸੇ ਵੀ ਸਮੇਂ ਕੋਈ ਸੁਰੱਖਿਆ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਸੀ। ਨਾ ਤਾਂ ਸਵਿਸ ਸੁਰੱਖਿਆ ਏਜੰਸੀਆਂ ਅਤੇ ਨਾ ਹੀ ਅਮਰੀਕੀ ਸੁਰੱਖਿਆ ਟੀਮਾਂ ਨੇ ਕਿਸੇ ਸੰਭਾਵੀ ਖ਼ਤਰੇ ਬਾਰੇ ਚਿੰਤਾ ਪ੍ਰਗਟ ਕੀਤੀ ਸੀ।
ਪਿਛਲੀ ਖ਼ਬਰ ਸੰਜੇ ਸਿੰਘ ਨੇ ਰਾਮ ਮੰਦਰ ਜ਼ਮੀਨ ਘੁਟਾਲੇ ਨਾਲ ਜੁੜੇ ਦਸਤਾਵੇਜ਼ ਐਸ.ਆਈ.ਟੀ. ਨੂੰ ਸੌਂਪੇ ਅਗਲੀ ਖ਼ਬਰ ਸੀਨੀਅਰ ਆਈ.ਪੀ.ਐਸ. ਅਧਿਕਾਰੀ ਮਹੇਸ਼ ਦੀਕਸ਼ਿਤ ਆਈ.ਬੀ ਦੇ ਮੁਖੀ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।