30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਭਾਜਪਾ ਦੀਆਂ ਯਾਤਰਾਵਾਂ ਨੂੰ ਮਿਲਿਆ ਭਰਵਾਂ ਹੁੰਗਾਰਾ- ਵਿਕਰਮਜੀਤ ਸਿੰਘ ਸਾਹਨੀ

ਜਲੰਧਰ, 29 ਸਤੰਬਰ (ਸ਼ਿਵ)-ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਹੈ ਕਿ ਭਾਜਪਾ ਵਲੋਂ 18 ਸਤੰਬਰ ਤੋਂ ਪੰਜਾਬ ’ਚ ਸ਼ੁਰੂ ਕੀਤੀਆਂ ਨਸ਼ਾ ਮੁਕਤ ਯਾਤਰਾਵਾਂ ਨੂੰ ਸੂਬੇ ਭਰ ਵਿਚ ਲੋਕਾਂ ਦਾ ਵੱਡਾ ਹੁੰਗਾਰਾ ਮਿਲ ਮਿਲਿਆ ...

ਅਜੀਤ ਡੈਸਕ 30-09-2026

ਜਲੰਧਰ, 29 ਸਤੰਬਰ (ਸ਼ਿਵ)-ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਹੈ ਕਿ ਭਾਜਪਾ ਵਲੋਂ 18 ਸਤੰਬਰ ਤੋਂ ਪੰਜਾਬ ’ਚ ਸ਼ੁਰੂ ਕੀਤੀਆਂ ਨਸ਼ਾ ਮੁਕਤ ਯਾਤਰਾਵਾਂ ਨੂੰ ਸੂਬੇ ਭਰ ਵਿਚ ਲੋਕਾਂ ਦਾ ਵੱਡਾ ਹੁੰਗਾਰਾ ਮਿਲ ਮਿਲਿਆ ਹੈ। ਇਨ੍ਹਾਂ ਯਾਤਰਾਵਾਂ ਦੌਰਾਨ ਨਸ਼ਾ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੇ ਆਪਣੇ ਦੁੱਖ ਸਾਂਝੇ ਕੀਤੇ ਕਿ ਕਿਸ ਤਰ੍ਹਾਂ ਨਾਲ ਨਸ਼ਿਆਂ ਨੇ ਉਨ੍ਹਾਂ ਦੇ ਘਰ ਉਜਾੜੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਮੌਜੂਦਾ ਹਾਲਾਤ ਲਈ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਰੁਜ਼ਗਾਰ ਦੇ ਮੌਕੇ ਨਾ ਮਿਲਣ ਕਾਰਨ ਨੌਜਵਾਨ ਨਿਰਾਸ਼ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਹੀ ਪੰਜਾਬ ’ਚੋਂ ਨਸ਼ਿਆਂ ਦਾ ਖਾਤਮਾ ਕਰਨ ਦੇ ਸਮਰੱਥ ਹੈ। 

 

ਪਿਛਲੀ ਖ਼ਬਰ ਨਿਤਿਨ ਨਬੀਨ ਵਲੋਂ ਭਾਜਪਾ ਦੇ ਨਵੇਂ ਇੰਚਾਰਜਾਂ ਅਤੇ ਸਹਿ-ਇੰਚਾਰਜਾਂ ਨਾਲ ਪਹਿਲੀ ਮੀਟਿੰਗ ਚੋਣ ਮੁਖੀ ਰਾਜਾਂ ਦੀ ਰਣਨੀਤੀ ਸੰ... ਅਗਲੀ ਖ਼ਬਰ ਭਾਰਤ ਤੇ ਚੀਨ ਦੇ ਸੰਬੰਧ ਹੁਣ ਬਿਹਤਰ-ਜੈਸ਼ੰਕਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।