09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ ਦਿਹਾਂਤ

ਪਣਜੀ, 8 ਅਕਤੂਬਰ (ਪੀ.ਟੀ.ਆਈ.)-ਬਾਲੀਵੁੱਡ ਫਿਲਮਾਂ ’ਚ ਯਾਦਗਾਰੀ ਭੂਮਿਕਾਵਾਂ ਲਈ ਜਾਣੇ ਜਾਂਦੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ ਵੀਰਵਾਰ ਤੜਕੇ ਗੋਆ ਸਥਿਤ ਉਨ੍ਹਾਂ ਦੇ ਗ੍ਰਹਿ ਨਿਵਾਸ ਵਿਖੇ ਦਿਹਾਂਤ ਹੋ ਗਿਆ। 75 ਸਾਲਾ ..

ਅਜੀਤ ਡੈਸਕ 09-10-2026

ਪਣਜੀ, 8 ਅਕਤੂਬਰ (ਪੀ.ਟੀ.ਆਈ.)-ਬਾਲੀਵੁੱਡ ਫਿਲਮਾਂ ’ਚ ਯਾਦਗਾਰੀ ਭੂਮਿਕਾਵਾਂ ਲਈ ਜਾਣੇ ਜਾਂਦੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ ਵੀਰਵਾਰ ਤੜਕੇ ਗੋਆ ਸਥਿਤ ਉਨ੍ਹਾਂ ਦੇ ਗ੍ਰਹਿ ਨਿਵਾਸ ਵਿਖੇ ਦਿਹਾਂਤ ਹੋ ਗਿਆ। 75 ਸਾਲਾ ਅਦਾਕਾਰ ਨੂੰ ਦਿਲ ਦਾ ਦੌਰਾ ਪੈਣ ਦਾ ਸ਼ੱਕ ਹੈ। ਸੀਨੀਅਰ ਡਾਕਟਰ, ਡਾ. ਸ਼ੇਖਰ ਸਾਲਕਰ ਨੇ ਦੱਸਿਆ ਕਿ ਪਣਜੀ ਨੇੜੇ ਡੋਨਾ ਪੌਲਾ ਸਥਿਤ ਉਨ੍ਹਾਂ ਦੇ ਅਪਾਰਟਮੈਂਟ ’ਚ ਬੇਹੋਸ਼ੀ ਦੀ ਹਾਲਤ ’ਚ ਮਿਲਣ ਤੋਂ ਬਾਅਦ ਅਦਾਕਾਰ ਨੂੰ ਇਕ ਨਿੱਜੀ ਹਸਪਤਾਲ ਲਿਆਂਦਾ ਗਿਆ ਸੀ। ਉਨ੍ਹਾਂ ਦੱਸਿਆ ਕਿ 45 ਮਿੰਟ ਤੱਕ ਸੀ.ਪੀ.ਆਰ. ਦੇਣ ਦੇ ਬਾਵਜੂਦ ਪਾਟੇਕਰ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਸਵੇਰੇ 5:10 ਵਜੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੌਤ ਦੇ ਸਬੰਧ ਵਿਚ ਇਕ ਮੈਡੀਕੋ-ਲੀਗਲ ਕੇਸ ਦਰਜ ਕੀਤਾ ਗਿਆ ਹੈ। ਹਸਪਤਾਲ ਦੇ ਡਾਕਟਰਾਂ ਨੂੰ ਪਾਟੇਕਰ ਦੇ ਇਕ ਦੋਸਤ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਅਦਾਕਾਰ ਨੇ ਉਸਨੂੰ ਸਵੇਰੇ ਕਰੀਬ 3:30 ਵਜੇ ਸੁਨੇਹਾ ਭੇਜਿਆ ਸੀ ਕਿ ਉਹ ਠੀਕ ਮਹਿਸੂਸ ਨਹੀਂ ਕਰ ਰਹੇ ਹਨ। ਡਾ. ਸਾਲਕਰ ਨੇ ਕਿਹਾ, ਕਿ ਦੋਸਤ ਨੇ ਸਵੇਰੇ 4 ਵਜੇ ਦੇ ਕਰੀਬ  ਸੁਨੇਹਾ ਦੇਖਿਆ ਤੇ ਤੁਰੰਤ ਪਾਟੇਕਰ ਦੇ ਅਪਾਰਟਮੈਂਟ ਪਹੁੰਚਿਆ, ਜੋ ਉੱਥੇ ਇਕ ਦੇਖਭਾਲ ਕਰਨ ਵਾਲੇ (ਕੇਅਰਟੇਕਰ) ਨਾਲ ਰਹਿ ਰਹੇ ਸਨ। ਉਨ੍ਹਾਂ ਦੇ ਘਰ ਇਕ ਐਂਬੂਲੈਂਸ ਭੇਜੀ ਗਈ। ਸਾਲਕਰ ਨੇ ਕਿਹਾ ਕਿ ਇਲਾਜ ਐਂਬੂਲੈਂਸ ਵਿਚ ਹੀ ਸ਼ੁਰੂ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੌਤ ਦੇ ਅਸਲ ਕਾਰਨ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਕੀਤਾ ਜਾਵੇਗਾ। ਉਨ੍ਹਾਂ ਦਾ ਅੰਤਿਮ ਸੰਸਕਾਰ ਪੁਣੇ ਜ਼ਿਲ੍ਹੇ ’ਚ ਸਥਿਤ ਉਨ੍ਹਾਂ ਦੇ ਫਾਰਮਹਾਊਸ ’ਤੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਪਾਟੇਕਰ ਤਿੰਨ ਰਾਸ਼ਟਰੀ ਫਿਲਮ ਪੁਰਸਕਾਰਾਂ, ਕਈ ਫਿਲਮਫੇਅਰ ਪੁਰਸਕਾਰਾਂ, ਮਹਾਰਾਸ਼ਟਰ ਰਾਜ ਫਿਲਮ ਪੁਰਸਕਾਰ ਤੇ ਮਰਾਠੀ ਫਿਲਮਫੇਅਰ ਪੁਰਸਕਾਰਾਂ ਦੇ ਜੇਤੂ ਸਨ। ਅਦਾਕਾਰ ਨੂੰ ਦੇਸ਼ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਸਨਮਾਨ ‘ਪਦਮ ਸ਼੍ਰੀ’ ਨਾਲ ਵੀ ਨਿਵਾਜਿਆ ਗਿਆ ਸੀ।
ਰਾਏਗੜ੍ਹ ਤੋਂ ਬਾਲੀਵੁੱਡ ਤੱਕ ਦਾ ਸਫ਼ਰ
ਉਨ੍ਹਾਂ ਦਾ ਜਨਮ ਰਾਏਗੜ੍ਹ ਜ਼ਿਲ੍ਹੇ ਦੇ ਮੁਰੁਦ-ਜੰਜੀਰਾ ਵਿਖੇ ਇਕ ਮਰਾਠੀ ਪਰਿਵਾਰ ’ਚ ਹੋਇਆ ਸੀ ਤੇ ਉਹ ਤਿੰਨ ਭਰਾਵਾਂ ਵਿਚੋਂ ਸਭ ਤੋਂ ਛੋਟੇ ਸਨ। ਉਨ੍ਹਾਂ ਨੇ ਥਿਏਟਰ ’ਚ ਵਿਜਯਾ ਮਹਿਤਾ ਦੇ ਨਾਟਕ ‘ਹਮੀਦਾਬਾਈ ਦੀ ਕੋਠੀ’ ਨਾਲ ਆਪਣੀ ਪਛਾਣ ਬਣਾਈ, ਜਿਸ ਤੋਂ ਬਾਅਦ ਮੰਚ ’ਤੇ ਕਈ ਹੋਰ ਸ਼ਾਨਦਾਰ ਪੇਸ਼ਕਾਰੀਆਂ ਸਾਹਮਣੇ ਆਈਆਂ। ਇੰਟਰਵਿਊਆਂ ’ਚ, ਪਾਟੇਕਰ ਨੇ ਅਕਸਰ ਮਰਹੂਮ ਅਦਾਕਾਰਾ ਸਮਿਤਾ ਪਾਟਿਲ ਨੂੰ ਫਿਲਮਾਂ ’ਚ ਕੰਮ ਕਰਨ ਲਈ ਉਨ੍ਹਾਂ ਨੂੰ ਮਨਾਉਣ ਦਾ ਸਿਹਰਾ ਦਿੱਤਾ। ਪਾਟੇਕਰ ਨੇ ਦੱਸਿਆ ਕਿ ਉਹ ਪਹਿਲਾਂ ਝਿਜਕਦੇ ਸਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੇ ਸਾਂਵਲੇ ਰੰਗ ਕਾਰਨ ਉਨ੍ਹਾਂ ਨੂੰ ਰੱਦ ਕਰ ਦਿੱਤਾ ਜਾਵੇਗਾ।
ਕਿਸਾਨਾਂ ਲਈ ਰਹੇ ਸਮਰਪਿਤ
ਦਿੱਗਜ ਅਦਾਕਾਰ ਨੇ ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ’ਚ ਖੁਦਕੁਸ਼ੀ ਕਰਨ ਵਾਲੇ 500 ਕਿਸਾਨਾਂ ਦੀਆਂ ਪਤਨੀਆਂ ਨੂੰ ‘ਆਰੋਗਯ ਕਾਰਡ’ (ਸਿਹਤ ਕਾਰਡ) ਪ੍ਰਦਾਨ ਕਰਨ ਦਾ ਵਿਚਾਰ ਪੇਸ਼ ਕੀਤਾ ਸੀ। ਤਾਂ ਜੋ ਉਹ ਛਤਰਪਤੀ ਸੰਭਾਜੀਨਗਰ ਸਥਿਤ ਮਹਾਤਮਾ ਗਾਂਧੀ ਹਸਪਤਾਲ ਵਿੱਚ ਮੁਫ਼ਤ ਡਾਕਟਰੀ ਇਲਾਜ ਦੀ ਸਹੂਲਤ ਲੈ ਸਕਣ। ਉਨ੍ਹਾਂ ਮਰਾਠਵਾੜਾ ਦੇ ਸੋਕਾ-ਪ੍ਰਭਾਵਿਤ ਖੇਤਰਾਂ ਵਿਚ ਕੰਮ ਕੀਤਾ ਤੇ ‘ਨਾਮ ਫਾਊਂਡੇਸ਼ਨ’ ਰਾਹੀਂ ਸਹਾਇਤਾ ਪ੍ਰਦਾਨ ਕੀਤੀ; ਇਸ ਫਾਊਂਡੇਸ਼ਨ ਦੀ ਸਥਾਪਨਾ ਉਨ੍ਹਾਂ ਨੇ 2016 ’ਚ ਮਰਾਠੀ ਅਦਾਕਾਰ ਮਕਰੰਦ ਅਨਾਸਪੁਰੇ ਨਾਲ ਮਿਲ ਕੇ ਕੀਤੀ ਸੀ।

ਪਿਛਲੀ ਖ਼ਬਰ ਸਾਈਬਰ ਸੁਰੱਖਿਆ ਲਈ ਆਲਮੀ ਢਾਂਚਾ ਤਿਆਰ ਕਰਨਾ ਸਮੇਂ ਦੀ ਲੋੜ-ਮੋਦੀ ਕਿਹਾ, ਬੈਂਕ, ਹਸਪਤਾਲ ਹੁਣ ਫ਼ੋਨ ’ਚ, ਇਸ ਨਾਲ 5 ਲੱਖ... ਅਗਲੀ ਖ਼ਬਰ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਹੋਰਾਂ ਵਲੋਂ ਦੁੱਖ ਪ੍ਰਗਟ ਪੀੜ੍ਹੀਆਂ ਤੱਕ ਯਾਦ ਰੱਖੇ ਜਾਣਗੇ ਨਾਨਾ ਪਾਟੇਕਰ-ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।