20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਕੇਜਰੀਵਾਲ ਨੇ ਸ਼ਾਹ ’ਤੇ ਕੀਤਾ ਪਲਟਵਾਰ

ਕੇਜਰੀਵਾਲ ਨੇ ਸ਼ਾਹ ’ਤੇ ਕੀਤਾ ਪਲਟਵਾਰ

ਅਜੀਤ ਡੈਸਕ 20-10-2026

ਨਵੀਂ ਦਿੱਲੀ, 19 ਅਕਤੂਬਰ (ਉਪਮਾ ਡਾਗਾ ਪਾਰਥ)-ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ (ਦੇਸ਼ ਦੀ) ਕਾਨੂੰਨ ਵਿਵਸਥਾ ਸੰਭਲਦੀ ਨਹੀਂ ਤੇ ਇਥੇ ਗਿਆਨ ਦੇ ਰਹੇ ਹਨ। ਕੇਜਰੀਵਾਲ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪਾਏ ਸੰਦੇਸ਼ ’ਚ ਗੈਂਗਸਟਰ ਲਾਰੈਂਸ ਬਿਸਨੋਈ ਦਾ ਜ਼ਿਕਰ ਕਰਦਿਆਂ ਭਾਜਪਾ ’ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਆਪਣੇ ਰਾਜਾਂ ’ਚ ਇਨ੍ਹਾਂ (ਭਾਜਪਾ) ਤੋਂ ਕਾਨੂੰਨ ਵਿਵਸਥਾ ਸੰਭਲਦੀ ਨਹੀਂ। ਕੇਜਰੀਵਾਲ ਨੇ ਬਿਨਾਂ ਨਾਂਅ ਲਏ ਲਾਰੈਂਸ ਬਿਸ਼ਨੋਈ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਗੈਂਗਸਟਰ ਨੂੰ ਭਾਰਤ ’ਚ ਹੀ ਨਹੀਂ ਸਗੋਂ ਪੂਰੀ ਦੁਨੀਆ ’ਚ ਜੁਰਮ  ਕਰਨ ਦੀ ਸਾਰੀ ਸਹੂਲਤ ਦਿੱਤੀ ਹੋਈ ਹੈ ਅਤੇ ਕੱਲ੍ਹ ਇਹ ਪੰਜਾਬ ਆਉਣਗੇ ਕਾਨੂੰਨ ਵਿਵਸਥਾ ’ਤੇ ਗਿਆਨ ਦੇਣ। ਕੇਜਰੀਵਾਲ ਨੇ ਅੱਗੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਇਨ੍ਹਾਂ ਨੂੰ ਵੋਟ ਦੇਣਾ ਲਾਰੈਂਸ ਬਿਸ਼ਨੋਈ ਨੂੰ ਪੰਜਾਬ ’ਚ ਸੱਦਾ ਦੇਣਾ ਹੋਵੇਗਾ। ਜ਼ਿਕਰਯੋਗ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਗੁਜਰਾਤ ਦੀ ਸਾਬਰਮਤੀ ਜੇਲ੍ਹ ’ਚ ਬੰਦ ਹੈ ਅਤੇ ਉਸ ਦੇ ਗਰੋਹ ’ਤੇ ਦੇਸ਼ ’ਚ ਵੱਖ-ਵੱਖ ਹਿੱਸਿਆਂ ’ਚ ਅਪਰਾਧਕ ਵਾਰਦਾਤਾਂ ’ਚ ਸ਼ਾਮਿਲ ਹੋਣ ਦੇ ਇਲਜ਼ਾਮ ਲਗਦੇ ਰਹੇ ਹਨ। 

ਪਿਛਲੀ ਖ਼ਬਰ ਉਮੀਦਵਾਰ ਦੇ ਚੋਣ ਹਲਫ਼ਨਾਮੇ ’ਚ ਝੂਠੀ ਜਾਣਕਾਰੀ ਖ਼ਿਲਾਫ਼ ਵੋਟਰ ਸਿੱਧੇ ਦਰਜ ਕਰਵਾ ਸਕਦਾ ਹੈ ਅਪਰਾਧਿਕ ਸ਼ਿਕਾਇਤ-ਸੁਪਰੀਮ ਕੋ... ਅਗਲੀ ਖ਼ਬਰ ਅਮਿਤ ਸ਼ਾਹ ਦਾ ਘਰ ਆਉਣ ’ਤੇ ਸਵਾਗਤ ਕੀਤਾ ਜਾਵੇਗਾ-ਭੀਮ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।