18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਮਹਾਂ ਸ਼ਿਵਰਾਤਰੀ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ

ਅਜੀਤ ਡੈਸਕ 14-02-2026
ਬੀਣੇਵਾਲ, 13 ਫਰਵਰੀ (ਬੈਜ ਚੌਧਰੀ)-ਸਨਾਤਨ ਧਰਮ ਸਭਾ ਇਲਾਕਾ ਬੀਤ ਵਲੋਂ ਮਹਾਂ ਸ਼ਿਵਰਾਤਰੀ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਸ਼ੋਭਾ ਯਾਤਰਾ 'ਚ ਭਗਵਾਨ ਸ਼ਿਵ, ਮਾਤਾ ਪਾਰਵਤੀ, ਮਾਤਾ ਮਹਾਂ ਕਾਲੀ ਤੇ ਹੋਰ ਦੇਵੀ ਦੇਵਤਿਆਂ ਦੀਆਂ ਝਾਕੀਆਂ ਸ਼ੋਭਾ ਯਾਤਰਾ ਵਿਚ ਸ਼ਾਮਿਲ ਕੀਤੀਆਂ ਗਈਆਂ | ਸ਼ੋਭਾ ਯਾਤਰਾ ਕੁਟੀਆ ਮਹਾਰਾਜ ਭੂਰੀ ਵਾਲੇ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਸਵੇਰੇ 10 ਵਜੇ ਸ਼ੁਰੂ ਹੋ ਕੇ ਪਿੰਡ ਕਾਲੇਵਾਲ-ਬੀਤ, ਸੀਹਵਾਂ, ਸੇਖੋਵਾਲ, ਹੈਬੋਵਾਲ, ਹਰਵਾਂ, ਟੱਬਾ, ਨੈਣਵਾਂ, ਅਚਲਪੁਰ, ਕਾਣੇਵਾਲ, ਮਲਕੋਵਾਲ ਰਸਤੇ ਹੁੰਦੀ ਹੋਈ ਸ਼ਾਮ ਕਰੀਬ ਪੰਜ ਵਜੇ ਸੀਤਲਾ ਮਾਤਾ ਮੰਦਿਰ ਡੱਲੇਵਾਲ ਵਿਚ ਸਮਾਪਤ ਹੋਈ | ਸ਼ੋਭਾ ਯਾਤਰਾ ਦਾ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਥਾਂ-ਥਾਂ ਚਾਹ, ਪਕੌੜਿਆਂ, ਫਲਾਂ ਆਦਿ ਦੇ ਲੰਗਰ ਲਗਾਏ ਗਏ | ਸੋਭਾ ਯਾਤਰਾ ਵਿੱਚ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਰਾਜ ਕੁਮਾਰ ਰਾਣਾ, ਮਾਸਟਰ ਪਵਨ ਸ਼ਰਮਾ, ਰਾਜੀਵ ਕੁਮਾਰ ਰਿੰਕੂ,ਰਾਹੁਲ ਕੌਛੜ, ਡਾ: ਜਸਵੀਰ ਸਿੰਘ ਰਾਣਾ, ਬਾਬਾ ਕੇਵਲ ਸਿੰਘ ਖੁਰਾਲਗੜ੍ਹ ਸਾਹਿਬ, ਬਾਬਾ ਨਰੇਸ਼ ਸਿੰਘ, ਬਾਬਾ ਸੁਖਦੇਵ ਸਿੰਘ, ਅਜੈਬ ਸਿੰਘ ਬੋਪਾਰਾਏ, ਸ਼ਾਮ ਲਾਲ ਪੰਚ ਟੱਬਾ, ਗੁਰੂ ਦੱਤ ਸ਼ਰਮਾ, ਟਿੰਕੂ ਲਾਲਾ, ਸ਼ਿਵ ਕੁਮਾਰ ਟੱਬਾ, ਪੰਡਿਤ ਨੀਲ ਕੰਠ ਟੱਬਾ, ਰਾਜਨ ਕੁਮਾਰ ਲੋਚੂ ਸ਼ਰਮਾ ਸਮੇਤ ਸੰਗਤਾਂ ਸ਼ਾਮਿਲ ਸਨ |
ਪਿਛਲੀ ਖ਼ਬਰ ਗੜ੍ਹਸ਼ੰਕਰ ਬਣਿਆ ਟਿੱਪਰ ਗੜ੍ਹ, ਪੁਲਿਸ ਪ੍ਰਸ਼ਾਸਨ ਆ ਰਿਹੈ ਬੇਵੱਸ ਨਜ਼ਰ ਅਗਲੀ ਖ਼ਬਰ ਸੰਤ ਬਾਬਾ ਗੋਪਾਲ ਦਾਸ ਤੇ ਮਾਤਾ ਪ੍ਰੀਤਮ ਕੌਰ ਦੀ ਬਰਸੀ ਸੰਬੰਧੀ ਸਮਾਗਮ 19 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।