27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਬੱਸ ਅੱਡਾ ਹਰਿਆਣਾ 'ਤੇ ਖ਼ਰਚੇ ਕਰੋੜਾਂ ਰੁਪਏ ਦਾ ਲੋਕਾਂ ਨੂੰ ਨਹੀਂ ਮਿੱਲ ਰਿਹਾ ਕੋਈ ਲਾਭ

ਅਜੀਤ ਡੈਸਕ 28-02-2026
ਹਰਮੇਲ ਸਿੰਘ ਖੱਖ
ਹਰਿਆਣਾ, 27 ਫਰਵਰੀ-ਕਸਬਾ ਹਰਿਆਣਾ ਤੇ ਆਸ ਪਾਸ ਦੇ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਲੰਮੇ ਸਮੇਂ ਦੀ ਉਡੀਕ ਕਰਨ ਤੋਂ ਬਾਅਦ ਕਰੋੜਾਂ ਰੁਪਏ ਖ਼ਰਚ ਕਰਕੇ ਨਵਾਂ ਬੱਸ ਅੱਡਾ ਮਿਲਿਆ ਸੀ, ਜਿੱਥੇ ਸਵਾਰੀਆਂ ਦੇ ਬੈਠਣ ਤੇ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਇਸ ਬੱਸ ਅੱਡੇ ਦੇ ਅੰਦਰ ਬੱਸਾਂ ਦੇ ਨਾ ਜਾਣ ਕਾਰਨ ਸਵਾਰੀਆਂ ਨੂੰ ਬਾਹਰ ਦੀ ਸੜਕ 'ਤੇ ਹੀ ਬੱਸਾਂ ਦਾ ਧੁੱਪ, ਮੀਂਹ, ਗਰਮੀ, ਸਰਦੀ 'ਚ ਇੰਤਜ਼ਾਰ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੀ ਕਾਂਗਰਸ ਸਰਕਾਰ ਵਲੋਂ ਕਸਬਾ ਹਰਿਆਣਾ ਦੇ ਬੱਸ ਅੱਡੇ ਦੀ ਨਵ ਉਸਾਰੀ ਲਈ ਕਰੀਬ ਡੇਢ ਕਰੋੜ ਰੁਪਿਆ ਖ਼ਰਚ ਕਰਵਾਇਆ ਗਿਆ ਸੀ, ਸਰਕਾਰ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਸੂਬੇ 'ਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪਹਿਲੇ ਸਾਲ ਹੀ ਨਵਾਂ ਬਣਿਆ ਬੱਸ ਅੱਡਾ ਲੋਕਾਂ ਦੀ ਸਹੂਲਤ ਲਈ ਲੋਕ ਅਰਪਣ ਕਰਕੇ ਇਸ ਦਾ ਨਾਂਅ ਵੀ ਜਰਨੈਲ ਬਾਬਾ ਬਘੇਲ ਸਿੰਘ ਦੇ ਨਾਂਅ 'ਤੇ ਰੱਖ ਕੇ ਇਸ ਨੂੰ ਆਪਣੀ ਪ੍ਰਾਪਤੀ ਸੂਚੀ ਵਿਚ ਸ਼ਾਮਿਲ ਕਰ ਲਿਆ ਗਿਆ ਸੀ | ਕਸਬਾ ਹਰਿਆਣਾ ਦੇ ਬਣੇ ਨਵੇਂ ਬੱਸ ਸਟੈਂਡ ਦੀ ਸਭ ਤੋਂ ਵੱਡੀ ਨਾਕਾਮੀ ਵੱਖ-ਵੱਖ ਰੂਟਾਂ ਤੋਂ ਆਉਣ ਵਾਲੀਆਂ ਬੱਸਾਂ ਦੇ ਅੱਡੇ ਦੇ ਅੰਦਰ ਨਾ ਆ ਕੇ ਸਵਾਰੀਆਂ ਚੜ੍ਹਾਉਣੀਆਂ ਅਤੇ ਨਾ ਹੀ ਉਤਾਰਨਾ ਬਣ ਰਹੀ ਹੈ, ਕਈ ਦਰਜਨਾਂ ਪਿੰਡਾਂ ਲਈ ਬੱਸ ਸਹੂਲਤ ਲਈ ਇਹ ਜਨਤਕ ਥਾਂ ਨਿਰਧਾਰਿਤ ਹੋਣ ਕਰਕੇ ਰੋਜ਼ਾਨਾ ਸੈਂਕੜੇ ਸਵਾਰੀਆਂ ਨੂੰ ਆਪਣੀ ਬੱਸ ਫੜਨ ਲਈ ਗਰਮੀ, ਸਰਦੀ ਤੇ ਬਰਸਾਤ ਦੇ ਮੌਸਮ ਦੌਰਾਨ ਬੱਸ ਅੱਡੇ ਦੇ ਬਾਹਰ ਹੀ ਸੜਕ ਦੇ ਕਿਨਾਰਿਆਂ 'ਤੇ ਖੜ੍ਹਨਾ ਪੈ ਰਿਹਾ ਹੈ | ਕਸਬਾ ਹਰਿਆਣੇ ਦੇ ਬੱਸ ਅੱਡੇ ਦੇ ਬਾਹਰ ਬੱਸਾਂ ਵਲੋਂ ਆਪਣੀਆਂ ਸਵਾਰੀਆਂ ਉਤਾਰਨ ਤੇ ਚੜ੍ਹਾਉਣ ਕਾਰਨ ਸੜਕ ਦੇ ਦੋਵਾਂ ਪਾਸੇ ਇੱਥੋਂ ਆਉਣ ਜਾਣ ਵਾਲੇ ਵਾਹਨਾਂ ਕਾਰਨ ਜਾਮ ਵੀ ਲੱਗ ਰਿਹਾ ਹੈ ਤੇ ਦੂਰ-ਦੁਰਾਡੇ ਪਹੁੰਚਣ ਵਾਲੇ ਲੋਕ ਅਕਸਰ ਜਾਮ 'ਚ ਫਸ ਜਾਂਦੇ ਹਨ, ਭਾਵੇਂ ਸਮੇਂ-ਸਮੇਂ ਸਿਰ ਲੋਕਾਂ ਦੀ ਇਸ ਸਮੱਸਿਆ ਨਾਲ ਸੰਬੰਧਿਤ ਕਈ ਵਾਰ ਅਖ਼ਬਾਰਾਂ ਤੇ ਪਿ੍ੰਟ ਮੀਡੀਏ 'ਚ ਇਸ ਸੰਬੰਧੀ ਕਈ ਵਾਰ ਖ਼ਬਰਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਪਰ ਬੱਸ ਅੱਡੇ ਨਾਲ ਸਬੰਧਿਤ ਵਿਭਾਗ ਅਤੇ ਜ਼ਿਲੇ੍ਹ ਦਾ ਟਰਾਂਸਪੋਰਟ ਵਿਭਾਗ ਹਰਿਆਣਾ ਵਿਖੇ ਨਵੇਂ ਬਣੇ ਬੱਸ ਅੱਡੇ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ 'ਚ ਬੁਰੀ ਤਰ੍ਹਾਂ ਫ਼ੇਲ੍ਹ ਰਿਹਾ ਹੈ | ਬੱਸ ਅੱਡੇ 'ਚ ਲਈ ਲੋਕਾਂ ਦੀ ਸਹੂਲਤਾਂ ਲਈ ਲੋੜੀਂਦੇ ਪ੍ਰਬੰਧਾਂ ਦੀ ਅਣਹੋਂਦ ਤੇ ਬੱਸਾਂ ਦੀ ਅੱਡੇ ਅੰਦਰ ਆਉਣ ਨੂੰ ਯਕੀਨੀ ਨਾ ਬਣਾਏ ਜਾਣਾ ਸਾਬਤ ਕਰਦਾ ਹੈ ਕਿ ਜ਼ਿਲੇ੍ਹ ਪ੍ਰਸ਼ਾਸਨ ਦੀ ਲੋਕਾਂ ਦੀ ਸਹੂਲਤ ਲਈ ਤਿਆਰ ਕੀਤੇ ਜਨਤਕ ਸਥਾਨ ਦੀ ਬਿਹਤਰੀ 'ਚ ਕੋਈ ਦਿਲਚਸਪੀ ਨਹੀਂ ਹੈ | ਬੱਸ ਅੱਡੇ ਦੇ ਕੈਂਪਸ ਦੀ ਸਹੀ ਵਰਤੋਂ ਨਾ ਹੋਣ ਕਰਕੇ ਲੋਕਾਂ ਵਲੋਂ ਬੱਸ ਅੱਡੇ ਦਾ ਅੰਦਰਲਾ ਹਿੱਸਾ ਪਾਰਕਿੰਗ ਤੇ ਹੋਰ ਕਈ ਵਾਹਨਾਂ ਨੂੰ ਖੜੇ ਕਰਨ ਲਈ ਵਰਤਿਆ ਜਾ ਰਿਹਾ ਹੈ | ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਜੇਕਰ ਸਰਕਾਰ ਨੇ ਲੋਕਾਂ ਦੀ ਸਹੂਲਤ ਲਈ ਹਰਿਆਣਾ ਦੇ ਬੱਸ ਅੱਡੇ ਲਈ ਕਰੋੜਾਂ ਰੁਪਏ ਖ਼ਰਚ ਕੀਤੇ ਹਨ ਤਾਂ ਸਥਾਨਿਕ ਪ੍ਰਸ਼ਾਸਨ ਤੇ ਟਰਾਂਸਪੋਰਟ ਵਿਭਾਗ ਨੂੰ ਨਵੇਂ ਬੱਸ ਅੱਡੇ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਪਹਿਲ ਕਦਮੀ ਕਰਨੀ ਚਾਹੀਦੀ ਹੈ |
ਪਿਛਲੀ ਖ਼ਬਰ ਅੱਡਾ ਚੌਲਾਂਗ ਵਿਖੇ ਕਿ੍ਸ਼ਨਾ ਸਟੂਡੀਓ 'ਚ ਚੋਰੀ ਅਗਲੀ ਖ਼ਬਰ ਤਾਇਕਵਾਂਡੋ ਟੂਰਨਾਮੈਂਟ 'ਚ ਕਿ੍ਸ਼ਨ ਕੁਮਾਰ ਨੇ ਜਿੱਤਿਆ ਚਾਂਦੀ ਦਾ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।