27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਤਾਇਕਵਾਂਡੋ ਟੂਰਨਾਮੈਂਟ 'ਚ ਕਿ੍ਸ਼ਨ ਕੁਮਾਰ ਨੇ ਜਿੱਤਿਆ ਚਾਂਦੀ ਦਾ ਤਗਮਾ

ਅਜੀਤ ਡੈਸਕ 28-02-2026
ਹੁਸ਼ਿਆਰਪੁਰ, 27 ਫ਼ਰਵਰੀ (ਹਰਪ੍ਰੀਤ ਕੌਰ)-ਪੰਜਾਬ ਯੂਨੀਵਰਸਿਟੀ ਸਵਾਮੀ ਸਰਵਾਨੰਦਗਿਰੀ ਰੀਜਨਲ ਸੈਂਟਰ ਹੁਸ਼ਿਆਰਪੁਰ ਦੇ ਬੀ.ਏ.ਐਲ.ਐਲ.ਬੀ ਪਹਿਲੇ ਸਾਲ (ਦੂਜਾ ਸਮੈਸਟਰ) ਦੇ ਵਿਦਿਆਰਥੀ ਕਿ੍ਸ਼ਨ ਕੁਮਾਰ ਨੇ ਪੰਜਾਬ ਯੂਨੀਵਰਸਿਟੀ ਇੰਟਰ-ਕਾਲਜ ਤਾਇਕਵਾਂਡੋ ਟੂਰਨਾਮੈਂਟ-2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਿਯੋਰੁਗੀ (ਅੰਡਰ-80 ਕਿਲੋਗ੍ਰਾਮ ਵਰਗ) ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ | ਪੰਜਾਬ ਯੂਨੀਵਰਸਿਟੀ ਵੱਲੋਂ ਇਹ ਟੂਰਨਾਮੈਂਟ ਬੀਤੇ ਦਿਨੀਂ ਲੁਧਿਆਣਾ ਦੇ ਖਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਕਰਵਾਇਆ ਗਿਆ | ਕਿ੍ਸ਼ਨ ਕੁਮਾਰ ਨੇ ਕਠਿਨ ਮੁਕਾਬਲਿਆਂ ਵਿੱਚ ਉੱਤਮ ਪ੍ਰਦਰਸ਼ਨ ਕਰਦੇ ਹੋਏ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਸੰਸਥਾ ਦਾ ਮਾਣ ਵਧਾਇਆ | ਸੰਸਥਾ ਦੀ ਚੇਅਰਪਰਸਨ ਪੂਜਾ ਸੂਦ ਨੇ ਕ੍ਰਿਸ਼ਨ ਕੁਮਾਰ ਨੂੰ ਵਧਾਈ ਦਿੱਤੀ ਤੇ ਉਸ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ |
ਪਿਛਲੀ ਖ਼ਬਰ ਬੱਸ ਅੱਡਾ ਹਰਿਆਣਾ 'ਤੇ ਖ਼ਰਚੇ ਕਰੋੜਾਂ ਰੁਪਏ ਦਾ ਲੋਕਾਂ ਨੂੰ ਨਹੀਂ ਮਿੱਲ ਰਿਹਾ ਕੋਈ ਲਾਭ ਅਗਲੀ ਖ਼ਬਰ ਐਸ.ਡੀ.ਐਮ. ਮੁਕੇਰੀਆਂ ਵਲੋਂ ਹਾਜੀਪੁਰ ਦਾ ਵਿਸ਼ੇਸ਼ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।