27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਐਸ.ਡੀ.ਐਮ. ਮੁਕੇਰੀਆਂ ਵਲੋਂ ਹਾਜੀਪੁਰ ਦਾ ਵਿਸ਼ੇਸ਼ ਦੌਰਾ

ਅਜੀਤ ਡੈਸਕ 28-02-2026
ਹਾਜੀਪੁਰ, 27 ਫਰਵਰੀ (ਪੁਨੀਤ ਭਾਰਦਵਾਜ)-ਕਸਬਾ ਹਾਜੀਪੁਰ ਵਿਖੇ ਐਸ.ਡੀ.ਐਮ ਮੁਕੇਰੀਆਂ ਓਸ਼ੀ ਮੰਡਲ ਵਲੋਂ ਹਾਜੀਪੁਰ ਦਾ ਵਿਸ਼ੇਸ਼ ਤੌਰ 'ਤੇ ਦੌਰਾ ਕੀਤਾ ਗਿਆ | ਇਸ ਮੌਕੇ ਐਸ.ਡੀ.ਐਮ ਮੁਕੇਰੀਆਂ ਵਲੋਂ ਪੰਜਾਬ ਅਤੇ ਕੇਂਦਰ ਸਰਕਾਰ ਵਲੋਂ ਚਲਾਈਆਂ ਗਈਆਂ ਸਕੀਮਾਂ ਨੂੰ ਲੈ ਕੇ ਜਾਣਕਾਰੀ ਇਕੱਤਰ ਕੀਤੀ ਗਈ | ਐਸ.ਡੀ.ਐਮ ਓਸ਼ੀ ਮੰਡਲ ਨੇ ਕਸਬਾ ਹਾਜੀਪੁਰ ਦੇ ਇੱਕ ਗ਼ਰੀਬ ਬਜ਼ੁਰਗ ਮਾਤਾ ਸਵਰਨ ਕੌਰ ਪਤਨੀ ਸਵਰਨ ਸਿੰਘ ਦੇ ਘਰ ਜਾ ਕੇ ਉਨ੍ਹਾਂ ਦੇ ਘਰ ਦੇ ਹਾਲਾਤ ਨੂੰ ਦੇਖ ਕੇ ਚਿੰਤਾ ਜਤਾਈ | ਇਸ ਮੌਕੇ 'ਤੇ ਐਸ.ਡੀ.ਐਮ ਮੁਕੇਰੀਆਂ ਨੂੰ ਜਾਣਕਾਰੀ ਦਿੱਤੀ ਗਈ ਕਿ ਇਸ ਬਜ਼ੁਰਗ ਮਾਤਾ ਦੀ ਕਈ ਵਾਰ ਪੱਕੇ ਮਕਾਨ ਬਣਾਉਣ ਦੇ ਵਾਸਤੇ ਫਾਈਲ ਭਰੀ ਗਈ ਹੈ,ਪਰ ਇਨ੍ਹਾਂ ਦੇ ਪੱਕੇ ਮਕਾਨ ਦੇ ਵਾਸਤੇ ਗਰਾਂਟ ਜਾਰੀ ਨਹੀਂ ਹੋਈ ਜਿਸ ਦੇ ਕਾਰਨ ਇਹ ਬਜ਼ੁਰਗ ਮਾਤਾ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਐਸ.ਡੀ.ਐਮ ਮੁਕੇਰੀਆਂ ਨੇ ਬਜ਼ੁਰਗ ਮਾਤਾ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਮਕਾਨ ਜਲਦੀ ਹੀ ਬਣਾਉਣ ਦੇ ਵਾਸਤੇ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ | ਐਸ.ਡੀ.ਐਮ ਮੁਕੇਰੀਆਂ ਵਲੋਂ ਕਸਬਾ ਹਾਜੀਪੁਰ ਦੇ ਵਿੱਚ ਲੱਗੇ ਥਾਂ-ਥਾਂ 'ਤੇ ਕੂੜੇ ਦੇ ਢੇਰਾਂ ਅਤੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਚਿੰਤਾ ਜਤਾਈ ਗਈ | ਇਸ ਮੌਕੇ 'ਤੇ ਹਾਜੀਪੁਰ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਕਿਸ਼ੋਰ ਕੁਮਾਰ ਨੇ ਐਸ.ਡੀ.ਐਮ ਮੁਕੇਰੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੂੜੇ ਨੂੰ ਸੁੱਟਣ ਦੇ ਵਾਸਤੇ ਹਾਜੀਪੁਰ ਪੰਚਾਇਤ ਦੇ ਕੋਲ ਕੋਈ ਥਾਂ ਨਹੀਂ ਹੈ ਜਿਸ ਦੇ ਕਾਰਨ ਕੂੜੇ ਨੂੰ ਸੁੱਟਣ ਦਾ ਕੋਈ ਇੰਤਜ਼ਾਮ ਨਹੀਂ ਹੋ ਰਿਹਾ | ਇਸ ਮੌਕੇ 'ਤੇ ਐਸ.ਡੀ.ਐਮ ਮੁਕੇਰੀਆਂ ਨੇ ਕਿਹਾ ਕਿ ਕੂੜੇ ਦੀ ਸਮੱਸਿਆ ਨੂੰ ਲੈ ਕੇ ਜਲਦੀ ਹੀ ਕੋਈ ਹੱਲ ਕੱਢਿਆ ਜਾਵੇਗਾ | ਇਸ ਮੌਕੇ ਤੇ ਕਪਿਲ ਕੁਮਾਰ, ਲਖਵਿੰਦਰ ਸਿੰਘ ਮੈਂਬਰ ਪੰਚਾਇਤ, ਕਰਨ ਕੁਮਾਰ ਹਾਜ਼ਰ ਸਨ |
ਪਿਛਲੀ ਖ਼ਬਰ ਤਾਇਕਵਾਂਡੋ ਟੂਰਨਾਮੈਂਟ 'ਚ ਕਿ੍ਸ਼ਨ ਕੁਮਾਰ ਨੇ ਜਿੱਤਿਆ ਚਾਂਦੀ ਦਾ ਤਗਮਾ ਅਗਲੀ ਖ਼ਬਰ ਅਨੇਕਾਂ ਨਮ ਅੱਖਾਂ ਨਾਲ ਡਾ. ਨਵਰੀਤ ਸਿੰਘ ਦਾ ਜੱਦੀ ਪਿੰਡ ਮੰਡਿਆਲਾ 'ਚ ਕੀਤਾ ਸਸਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।