ਨਸਰਾਲਾ, 27 ਫ਼ਰਵਰੀ (ਸਤਵੰਤ ਸਿੰਘ ਥਿਆੜਾ)-ਸਾਬਕਾ ਐਸ. ਐਮ. ਓ. ਤੇ ਦੰਦਾਂ ਦੇ ਮਾਹਿਰ ਡਾ. ਜਸਵੰਤ ਸਿੰਘ ਮੰਡਿਆਲ ਜਿਨ੍ਹਾਂ ਦੇ ਪੁੱਤਰ ਡਾ. ਨਵਰੀਤ ਸਿੰਘ ਮੰਡਿਆਲ (34) ਦੀ ਬੀਤੇ ਦਿਨ ਸੜਕ ਹਾਦਸੇ 'ਚ ਮੌਤ ਹੋ ਗਈ ਸੀ, ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਮੰਡਿਆਲਾ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ | ਸਸਕਾਰ ਕਰਨ ਤੋਂ ਪਹਿਲਾਂ ਅਰਦਾਸ ਭਾਈ ਕੁਲਵਿੰਦਰ ਸਿੰਘ ਅਜੜਾਮ ਵਾਲਿਆਂ ਵਲੋਂ ਕੀਤੀ ਗਈ | ਪੁੱਤਰ ਦੀ ਚਿਖਾ ਨੂੰ ਅਗਨੀ ਡਾ. ਜਸਵੰਤ ਸਿੰਘ ਮੰਡਿਆਲ ਵਲੋਂ ਦਿਖਾਈ ਗਈ | ਇਸ ਮੌਕੇ ਮਿ੍ਤਕ ਦੇ ਮਾਤਾ ਰਜਿੰਦਰ ਕੌਰ, ਪਤਨੀ ਡਾ. ਨਵਪ੍ਰੀਤ ਕੌਰ, ਭੈਣ ਡਾ. ਹਰਮਨਜੀਤ ਕੌਰ, ਬਾਬਾ ਰਣਜੀਤ ਸਿੰਘ ਡੇਰਾ ਸ਼ਹੀਦ ਸਿੰਘਾਂ, ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਚੇਅਰਮੈਨ ਗੁਰਬਿੰਦਰ ਸਿੰਘ ਪਾਬਲਾ, ਸਾਬਕਾ ਸਾਂਸਦ ਸੰਤੋਸ਼ ਚੌਧਰੀ, ਜਤਿੰਦਰ ਸਿੰਘ ਲਾਲੀ ਬਾਜਵਾ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ), ਸਰਪੰਚ ਸੁਖਵੰਤ ਸਿੰਘ, ਸਾਬਕਾ ਸਰਪੰਚ ਰੇਸ਼ਮ ਸਿੰਘ, ਤਰਸੇਮ ਸਿੰਘ, ਗੁਰਮੀਤ ਸਿੰਘ ਮੰਡਿਆਲਾਂ, ਮਲਕੀਤ ਸਿੰਘ, ਸੰਤੋਖ ਸਿੰਘ ਔਜਲਾ, ਰਸ਼ਪਾਲ ਸਿੰਘ ਸ਼ੁਭ ਕਰਮਨ ਸੇਵਾ ਸੁਸਾਇਟੀ, ਸੁਖਵਿੰਦਰ ਸਿੰਘ ਖ਼ਾਨਪੁਰ, ਰਿਟਾ. ਇੰਸ. ਦਿਲਬਾਗ ਸਿੰਘ ਰਹਿਸੀਵਾਲ, ਹਰਜੀਤ ਸਿੰਘ ਢੱਟ ਰਿਟਾਇਡ ਡੀ. ਐਸ. ਪੀ, ਸਤਪਾਲ ਕੌਰ, ਕੈਪਟਨ ਗੁਰਦੀਪ ਸਿੰਘ, ਚਰਨਜੀਤ ਸਿੰਘ ਨਿੱਕੂ, ਹਰਪਾਲ ਸਿੰਘ ਮੰਡਿਆਲਾਂ, ਮਦਨਜੀਤ ਸਿੰਘ, ਮਲਕੀਤ ਸਿੰਘ ਮੰਗਾ, ਅਜੀਤ ਸਿੰਘ ਢੋਡੋਮਾਜ਼ਰਾ, ਲੰ. ਜਰਨੈਲ ਸਿੰਘ ਢੋਡੋਮਾਜ਼ਰਾ, ਕੁਲਵੀਰ ਸਿੰਘ, ਡਾ. ਸੁਰਿੰਦਰ ਸਿੰਘ ਦਰਦੀ, ਡਾ ਉਪਕਾਰ ਸਿੰਘ ਸੂਚ, ਡਾ. ਰਜੇਸ਼ ਗਰਗ, ਡਾ. ਹਰਿੰਦਰਜੀਤ ਗਰਗ, ਡਾ. ਸੰਜੀਵ ਕੁਮਾਰ ਰੱਤੜਾ, ਡਾ. ਪ੍ਰੀਤ ਮਹਿੰਦਰ ਸਿੰਘ, ਡਾ. ਕ੍ਰਿਸ਼ਨਪਾਲ ਜੱਖੂ, ਡਾ. ਹਰਜਿੰਦਰਪਾਲ, ਸੁਪਰਵਾਈਜਰ ਸਰਬਜੀਤ ਕੌਰ ਫੁਗਲਾਣਾ, ਏ. ਐਨ. ਐਮ. ਸ਼ਸ਼ੀ ਬਾਲਾ, ਮਨਜੀਤ ਕੌਰ ਆਦਿ ਹਾਜ਼ਰ ਸਨ |