01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸ਼੍ਰੋਮਣੀ ਕਮੇਟੀ ਮੈਂਬਰ ਡਾ. ਜੰਗ ਬਹਾਦਰ ਸਿੰਘ ਰਾਏ ਵਲੋਂ ਸੰਤਾਂ-ਮਹਾਂਪੁਰਸ਼ਾਂ ਦੀ ਯਾਦ 'ਚ ਸਮਾਗਮ

ਅਜੀਤ ਡੈਸਕ 08-03-2026
ਗੜ੍ਹਸ਼ੰਕਰ, 7 ਮਾਰਚ (ਧਾਲੀਵਾਲ)-ਸ਼੍ਰੋਮਣੀ ਕਮੇਟੀ ਦੀ ਅੰਤਿ੍ਗ ਕਮੇਟੀ ਦੇ ਮੈਂਬਰ ਡਾ. ਜੰਗ ਬਹਾਦਰ ਸਿੰਘ ਰਾਏ ਵੱਲੋਂ ਗੁਰਸੇਵਾ ਨਰਸਿੰਗ ਕਾਲਜ ਪਨਾਮ ਵਿਖੇ ਹਰ ਸਾਲ ਦੀ ਤਰ੍ਹਾਂ ਸੰਤਾਂ-ਮਹਾਂਪੁਰਸ਼ਾਂ ਦੀ ਯਾਦ ਵਿਚ ਸਮਾਗਮ ਕਰਵਾਇਆ ਗਿਆ | ਕਾਲਜ ਦੇ ਭਾਈ ਘਨੱਈਆ ਜੀ ਹਾਲ ਵਿਖੇ ਕਰਵਾਏ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅਤੇ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਹੈੱਡ ਗ੍ਰੰਥੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਾਲਿਆਂ ਨੇ ਸੰਗਤਾਂ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ | ਉਨ੍ਹਾਂ ਕਿਹਾ ਕਿ ਅੱਖਰੀ ਗਿਆਨ ਦੇ ਨਾਲ ਧਾਰਮਿਕ ਤੇ ਸੰਸਾਰਿਕ ਵਿੱਦਿਆ ਸਾਡੀ ਜ਼ਿੰਦਗੀ ਨੂੰ ਸਫਲ ਬਣਾਉਂਦੀ ਹੈ | ਉਨ੍ਹਾਂ ਸੰਗਤਾਂ ਨੂੰ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ 'ਤੇ ਚੱਲਣ ਅਤੇ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਭਾਈ ਦਵਿੰਦਰ ਸਿੰਘ ਖੰਨੇ ਵਾਲਿਆਂ ਦੇ ਜਥੇ ਨੇ ਸੰਗਤਾਂ ਨੂੰ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ | ਸਮਾਗਮ ਵਿਚ ਸੰਤ ਬਾਬਾ ਸਤਨਾਮ ਸਿੰਘ ਕਿਲ੍ਹਾ ਅਨੰਦਗੜ੍ਹ ਵਾਲੇ, ਸੰਤ ਸਾਧੂ ਸਿੰਘ ਕਹਾਰਪੁਰੀ, ਜਥੇਦਾਰ ਸਵਰਨਜੀਤ ਸਿੰਘ, ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਹਰਬੰਸ ਸਿੰਘ ਮੰਝਪੁਰ, ਗਿਆਨੀ ਬਲਵੀਰ ਸਿੰਘ ਚੰਗਿਆੜਾ, ਬਿ੍ਗੇਡੀਅਰ ਰਾਜ ਕੁਮਾਰ, ਬੂਟਾ ਸਿੰਘ ਅਲੀਪੁਰ, ਬਾਬਾ ਸੁਖਵਿੰਦਰ ਸਿੰਘ ਸੋਢੀ, ਹਰਜੀਤ ਸਿੰਘ ਭਾਤਪੁਰ, ਜੋਗਾ ਸਿੰਘ ਇਬਰਾਹਿਮਪੁਰ, ਅਮਰਜੀਤ ਸਿੰਘ ਪੁਰਖੋਵਾਲ, ਗਿਆਨੀ ਭਗਤ ਸਿੰਘ, ਅਵਤਾਰ ਸਿੰਘ ਰਾਏ ਕੈਨੇਡਾ, ਇੰਜ. ਪਰਮਿੰਦਰ ਸਿੰਘ ਪੋਸੀ, ਗੋਲਡੀ ਸਿੰਘ ਬੀਹੜਾ, ਬੀਬੀ ਦਵਿੰਦਰ ਕੌਰ ਰਾਏ, ਪਿ੍ੰਸੀਪਲ ਜਸਵੀਰ ਕੌਰ, ਪਿ੍ੰਸੀਪਲ ਪਰਵਿੰਦਰ ਸਿੰਘ ਮਾਹਿਲਪੁਰ, ਤਰਸੇਮ ਸਿੰਘ ਜੱਸੋਵਾਲ, ਅਵਤਾਰ ਸਿੰਘ ਧਮਾਈ, ਮੰਗਤ ਸਿੰਘ ਬਕਾਪੁਰ ਗੁਰੂ, ਦਲਜੀਤ ਸਿੰਘ ਗੋਲੇਵਾਲ, ਪਰਮਵੀਰ ਸਿੰਘ ਰਾਏ, ਜੇ.ਪੀ. ਸਿੰਘ, ਨਿਸ਼ਾਨ ਸਿੰਘ ਭੰਬਰਾ, ਡੀ.ਐੱਸ.ਪੀ. ਦਲਜੀਤ ਸਿੰਘ ਖੱਖ, ਮਨਜੀਤ ਸਿੰਘ ਚੱਕ ਸਿੰਘਾ, ਗਿਆਨ ਸਿੰਘ ਸਮੁੰਦੜਾ, ਮਿਹਰਬਾਨ ਸਿੰਘ, ਦਿਲਬਾਗ ਸਿੰਘ ਗੜ੍ਹਸ਼ੰਕਰ, ਰਘਵੀਰ ਸਿੰਘ ਠੱਕਰਵਾਲ, ਗਿਆਨੀ ਕਰਨੈਲ ਸਿੰਘ ਗੋਗੋਂ, ਪਿ੍ੰਸੀਪਲ ਏ.ਆਰ. ਖ਼ਾਨ, ਗੁਰਸੇਵਾ ਕਾਲਜ ਦਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਹੋਏ |
ਪਿਛਲੀ ਖ਼ਬਰ ਸੇਵਾ ਮੁਕਤੀ ਮੌਕੇ ਐੱਸ.ਐੱਲ.ਏ. ਰਵਿੰਦਰਜੀਤ ਕੌਰ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਗੁਲਜ਼ਾਰ ਸਿੰਘ ਬਾਦਲੀਆ ਨੂੰ ਸਦਮਾ, ਵੱਡੇ ਭਰਾ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।