01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸੇਵਾ ਮੁਕਤੀ ਮੌਕੇ ਐੱਸ.ਐੱਲ.ਏ. ਰਵਿੰਦਰਜੀਤ ਕੌਰ ਨੂੰ ਕੀਤਾ ਸਨਮਾਨਿਤ <br/>

ਅਜੀਤ ਡੈਸਕ 08-03-2026
ਸਠਿਆਲਾ, 7 ਮਾਰਚ (ਜਗੀਰ ਸਿੰਘ ਸਫਰੀ)-ਸ਼ਹੀਦ ਇੰਸ: ਰਘਬੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਠਿਆਲਾ ਵਿਖੇ ਸੇਵਾ ਮੁਕਤੀ ਮੌਕੇ 'ਤੇ ਕਰਮਚਾਰੀ ਦੇ ਸਨਮਾਨ 'ਚ ਸਮੂਹ ਸਟਾਫ ਵਲੋਂ ਵਿਦਾਇਗੀ ਪਾਰਟੀ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਮੈਡਮ ਰੁਪਿੰਦਰ ਕੌਰ ਦੇ ਸਨਮਾਨ 'ਚ ਗਿੱਧਾ ਅਤੇ ਭੰਗੜਾ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ | ਪਿ੍ੰਸੀਪਲ ਹਰਸਿਮਰਨ ਕੌਰ ਨੇ ਕਿਹਾ ਕਿ ਐੱਸ.ਐੱਲ.ਏ ਰਵਿੰਦਰਜੀਤ ਕੌਰ ਨੇ ਬਤੌਰ ਐੱਸ.ਐੱਲ.ਏ 33 ਸਾਲ ਨਿਰਵਘਨ ਸੇਵਾ ਕਰਨ 'ਤੇ ਸੇਵਾ ਮੁਕਤ ਹੋਏ ਹਨ, ਤੇ ਉਨ੍ਹਾਂ ਨੂੰ ਸਨਮਾਨਿਤ ਕਰਦਿਆਂ ਲੰਬੀ ਉਮਰ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਗਈ | ਇਸ ਮੌਕੇ ਲੈਕ: ਰਾਜਿੰਦਰ ਸਿੰਘ, ਨਰਿੰਦਰ ਧੀਰ, ਭਾਨੂੰ ਕਲਸੀ, ਤਰਵਿੰਦਰ ਕੌਰ, ਮਨਦੀਪ ਕੌਰ, ਵਿਜੇ ਕੁਮਾਰੀ, ਜਸਦੀਪ ਕੌਰ, ਸੁਖਬੀਰ ਕੌਰ, ਹਰਪ੍ਰੀਤ ਕੌਰ, ਸੁਖਜੀਤ ਕੌਰ, ਜਤਿੰਦਰ ਕੌਰ, ਰਵਨੀਤ ਕੌਰ, ਹਰਮਨਦੀਪ ਕੌਰ, ਅਭੈ ਵੋਹਰਾ, ਮਨਮੋਹਨ ਸਿੰਘ, ਹਰਸਿਮਰਨ ਕੌਰ, ਅਮਰਬੀਰ ਸਿੰਘ, ਸਤਿੰਦਰ ਸਿੰਘ, ਗਗਨਦੀਪ ਕੌਰ, ਬਲਜਿੰਦਰ ਸਿੰਘ, ਸੁਖਮਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਦੇਵ ਸਿੰਘ, ਮਨਜੋਤ ਸਿੰਘ, ਹਰਵਿੰਦਰ ਸਿੰਘ, ਪਰਮਿੰਦਰ ਸਿੰਘ, ਦਲਜੀਤ ਕੌਰ, ਵਰਿੰਦਰਜੀਤ ਸਿੰਘ, ਗੋਵਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡਾਂ ਦੇ ਵਿਕਾਸ ਲਈ ਸਭ ਨੂੰ ਮਿਲਜੁਲ ਕੇ ਕੰਮ ਕਰਨ ਦੀ ਲੋੜ-ਮਾਂਗਾ ਸਰਾਏ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਮੈਂਬਰ ਡਾ. ਜੰਗ ਬਹਾਦਰ ਸਿੰਘ ਰਾਏ ਵਲੋਂ ਸੰਤਾਂ-ਮਹਾਂਪੁਰਸ਼ਾਂ ਦੀ ਯਾਦ 'ਚ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।