18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਸੱਤਾਧਾਰੀ ਸਰਕਾਰ ਦੀ ਨਾਲਾਇਕੀ ਕਾਰਨ ਪੰਜਾਬ ਦੀ ਅਰਥਵਿਵਸਥਾ ਤੇ ਕਾਨੂੰਨ ਵਿਵਸਥਾ ਗੜਬੜਾਈ- ਸੁਖਪਾਲ ਸਿੰਘ ਖਹਿਰਾ

ਅਜੀਤ ਡੈਸਕ 31-03-2026
ਮੁਕੇਰੀਆਂ, 30 ਮਾਰਚ (ਰਾਮਗੜ੍ਹੀਆ)-ਇੰਡੋ-ਯੂ. ਐੱਸ. ਟਰੇਡ ਡੀਲ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਹੋਰ ਕਮਜ਼ੋਰ ਕਰੇਗੀ ਤੇ ਇਸ ਡੀਲ ਤਹਿਤ ਖੇਤੀਬਾੜੀ ਸੈਕਟਰ ਵਿਚ ਵੱਡੀਆਂ ਬਹੁਰਾਸ਼ਟਰੀ ਕੰਪਨੀਆਂ ਦਾ ਦਾਖ਼ਲਾ ਵਧਣ ਨਾਲ ਛੋਟੇ ਅਤੇ ਮੱਧਮ ਦਰਜੇ ਦੇ ਕਿਸਾਨਾਂ ਲਈ ਮੁਕਾਬਲਾ ਕਰਨਾ ਔਖਾ ਹੋਵੇਗਾ, ਜਿਸ ਦੇ ਲਈ ਸਿੱਧੇ ਤੌਰ 'ਤੇ ਕੇਂਦਰ ਦੀ ਭਾਜਪਾ ਸਰਕਾਰ ਜ਼ਿੰਮੇਵਾਰ ਹੈ | ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਅਤੇ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਅਮਰੀਕਾ ਵਿਚ ਖੇਤੀਬਾੜੀ ਨੂੰ ਭਾਰੀ ਸਬਸਿਡੀਆਂ ਮਿਲਦੀਆਂ ਹਨ, ਜਿਸ ਕਾਰਨ ਉੱਥੇ ਦੇ ਖੇਤੀਬਾੜੀ ਉਤਪਾਦ ਸਸਤੇ ਹੁੰਦੇ ਹਨ | ਜੇ ਟਰੇਡ ਡੀਲ ਦੇ ਤਹਿਤ ਭਾਰਤ ਆਪਣੀ ਮਾਰਕੀਟ ਨੂੰ ਅਮਰੀਕੀ ਉਤਪਾਦਾਂ ਲਈ ਖੋਲ੍ਹਦਾ ਹੈ, ਤਾਂ ਸਸਤੇ ਅਮਰੀਕੀ ਅਨਾਜ, ਦਾਲਾਂ ਜਾਂ ਡੇਅਰੀ ਉਤਪਾਦ ਭਾਰਤੀ ਮਾਰਕੀਟ ਵਿਚ ਆ ਸਕਦੇ ਹਨ | ਸ. ਖ਼ਹਿਰਾ ਮੁਕੇਰੀਆਂ ਵਿਖੇ ਕਾਂਗਰਸ ਕਿਸਾਨ ਸੈੱਲ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਢਾਡੇਕਟਵਾਲ ਦੀ ਅਗਵਾਈ ਵਿਚ ਇੰਡੋ-ਯੂ.ਐੱਸ. ਟਰੇਡ ਡੀਲ ਦੇ ਵਿਰੋਧ ਤੇ ਪੰਜਾਬ ਦੇ ਕਿਸਾਨਾਂ ਦੇ ਹੱਕ ਵਿਚ ਕਰਵਾਈ ਇਕ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ | ਪੰਜਾਬ ਦੇ ਮੌਜੂਦਾ ਹਲਾਤਾਂ ਬਾਰੇ ਟਿੱਪਣੀ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਸਿਆਸੀ ਬਦਲਾਖੋਰੀ ਦੀ ਭਾਵਨਾ ਲੈ ਕੇ ਚੱਲ ਰਹੀ ਹੈ ਤੇ ਸੂਬੇ ਦੇ ਵਿਕਾਸ ਵੱਲ ਕਿਸੇ ਦਾ ਵੀ ਧਿਆਨ ਨਹੀਂ ਹੈ, ਜਿਸ ਕਰਕੇ ਸੂਬੇ ਦੀ ਅਰਥਵਿਵਸਥਾ ਅਤੇ ਕਾਨੂੰਨ-ਵਿਵਸਥਾ ਦੋਵੇਂ ਵਿਗੜ ਚੁੱਕੀਆਂ ਹਨ | ਉਨ੍ਹਾਂ ਮੁਕੇਰੀਆਂ ਸ਼ਹਿਰ ਦੀ ਅਨਾਜ਼ ਅਤੇ ਸਬਜ਼ੀ ਮੰਡੀ ਨੂੰ ਸ਼ਹਿਰ ਤੋਂ ਬਾਹਰ ਲੈ ਜਾਣ, ਦਰਿਆ ਬਿਆਸ ਦੇ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰ ਕੇ ਹੜ੍ਹਾਂ ਤੋਂ ਨਿਜਾਤ ਦਿਵਾਉਣ, ਹਲਕੇ ਅੰਦਰੋਂ ਮਾਈਨਿੰਗ ਮਾਫ਼ੀਆ ਵੱਲੋਂ ਕੀਤੇ ਜਾ ਰਹੇ ਘਾਣ ਨੂੰ ਖ਼ਤਮ ਕਰਨ ਸਮੇਤ ਖੇਡ ਸਟੇਡੀਅਮ ਅਤੇ ਸਰਕਾਰੀ ਕਾਲਜ ਦੀ ਨਿਰਮਾਣ ਦੀ ਲੋੜ ਦੁਹਰਾਈ | ਇਸ ਮੌਕੇ ਸੂਬਾ ਪ੍ਰਧਾਨ ਕਿਸਾਨ ਕਾਂਗਰਸ ਕਿਰਨਜੀਤ ਸਿੰਘ ਮਿੱਠਾ, ਪ੍ਰੀਤਇੰਦਰ ਸਿੰਘ ਢਿੱਲੋਂ, ਸਾਬਕਾ ਵਿਧਾਇਕਾ ਮੈਡਮ ਇੰਦੂ ਬਾਲਾ, ਪਿ੍ੰਸੀਪਲ ਗੁਰਦਿਆਲ ਸਿੰਘ, ਮੰਗਲੇਸ਼ ਕੁਮਾਰ ਜੱਜ, ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਬੀਬੀ ਹਰਮਿੰਦਰ ਕੌਰ, ਜ਼ਿਲ੍ਹਾ ਮੀਤ ਪ੍ਰਧਾਨ ਤਰਸੇਮ ਮਿਨਹਾਸ, ਜ਼ਿਲ੍ਹਾ ਮੀਤ ਪ੍ਰਧਾਨ ਸਚਿਨ ਸਮਿਆਲ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਮਿਤ ਡਡਵਾਲ, ਸੁਨੀਲ ਕੁਮਾਰ ਮਹੰਤ, ਬਲਵਿੰਦਰ ਸਿੰਘ ਬਿੰਦਾ, ਨਰੋਤਮ ਸਿੰਘ ਸਾਬਾ, ਕਮਲ ਖੋਸਲਾ, ਸੂਬਾ ਜਰਨਲ ਸਕੱਤਰ ਯੂਥ ਕਾਂਗਰਸ ਪਰਮਵੀਰ ਸਿੰਘ ਢਾਡੇਕਟਵਾਲ, ਆਸਾ ਸਿੰਘ ਭੰਗਾਲਾ, ਸਾਬਕਾ ਸਰਪੰਚ ਸ਼ਾਮ ਸਿੰਘ ਕੁੱਲੀਆਂ ਲੁਬਾਣਾ, ਸਾਬਕਾ ਸਰਪੰਚ ਸੁਦੇਸ਼ ਕੁਮਾਰ ਮਰੂਲਾ, ਸੁਦੇਸ਼ ਭਾਟੀਆ, ਬਿੰਦਰ ਮੁਕੇਰੀਆਂ, ਸਤਿੰਦਰ ਸਿੰਘ ਖਿਜ਼ਰਪੁਰ, ਮਲਕੀਤ ਸਿੰਘ ਹਿਯਾਤਪੁਰ, ਅਮਰਿੰਦਰ ਸਿੰਘ ਚਨੌਰ, ਭੁਪਿੰਦਰ ਸਿੰਘ ਪੁਰਾਣਾ ਭੰਗਾਲਾ, ਯਕੂਬ ਮਸੀਹ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਿਸ਼ੋਰੀ ਲਾਲ ਹਾਜੀਪੁਰ ਸਮੇਤ ਵੱਡੀ ਗਿਣਤੀ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਅੱਜ ਛੁੱਟੀ ਵਾਲੇ ਦਿਨ ਵੀ ਖੁੱਲ੍ਹਣਗੇ ਨਗਰ ਨਿਗਮ ਦੇ ਕਾਊਾਟਰ- ਕਮਿਸ਼ਨਰ ਅਗਲੀ ਖ਼ਬਰ ਸਰਕਾਰ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਖ਼ਿਲਾਫ਼ ਦਾਇਰ ਹਲਫ਼ਨਾਮਾ ਨਿੰਦਣਯੋਗ- ਸੈਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।