15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਵਿਧਾਇਕ ਘੁੰਮਣ ਨੇ ਸਕੈਨ ਮਸ਼ੀਨ ਦਾ ਉਦਘਾਟਨ ਬਜ਼ੁਰਗ ਮਾਤਾ ਤੋਂ ਕਰਵਾਇਆ

ਅਜੀਤ ਡੈਸਕ 01-05-2026
ਤਲਵਾੜਾ, ਰਾਮਗੜ੍ਹ ਸੀਕਰੀ, 30 ਅਪ੍ਰੈਲ (ਮਨੀਸ਼ਾ ਮਹਿਤਾ, ਕਟੋਚ)-ਬਲਾਕ ਤਲਵਾੜਾ ਦੇ ਪਿੰਡ ਭੋਲ ਕਲੋਤਾ ਵਿਖੇ ਸਥਿਤ ਸਰਕਾਰੀ ਹਸਪਤਾਲ ਵਿਖੇ ਸਿਹਤ ਵਿਭਾਗ ਪੰਜਾਬ ਵਲੋਂ ਇੱਕ ਨਵੀਂ ਸਕੈਨ ਮਸ਼ੀਨ ਭੇਜੀ ਗਈ ਹੈ, ਜਿਸ ਦਾ ਰਸਮੀ ਉਦਘਾਟਨ ਕਰਨ ਲਈ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਪਹੁੰਚੇ ਪਰ ਮੌਕੇ 'ਤੇ ਹਾਜ਼ਰ ਹਸਪਤਾਲ ਦਾ ਸਮੂਹ ਸਟਾਫ਼ ਅਤੇ ਖੇਤਰ ਨਿਵਾਸੀਆਂ ਦੀ ਹੈਰਾਨੀ ਦੀ ਸੀਮਾ ਉਦੋਂ ਨਹੀਂ ਰਹੀ, ਜਦੋਂ ਵਿਧਾਇਕ ਸਾਹਿਬ ਨੇ ਉਦਘਾਟਨੀ ਰੀਬਨ ਖ਼ੁਦ ਨਾ ਕੱਟ ਕੇ ਮੌਕੇ 'ਤੇ ਹਾਜ਼ਰ ਇਕ ਬਜ਼ੁਰਗ ਮਾਤਾ ਚਮੇਲੀ (95) ਤੋਂ ਰੀਬਨ ਕਟਵਾਇਆ | ਉਨ੍ਹਾਂ ਕਿਹਾ ਕਿ ਹਫ਼ਤੇ ਦੇ ਹਰ ਮੰਗਲਵਾਰ ਨੂੰ ਸਕੈਨ ਕਰਨ ਵਾਲਾ ਮਾਹਿਰ ਡਾਕਟਰ ਆਵੇਗਾ ਅਤੇ ਲੋਕਾਂ ਨੂੰ ਵੱਡਾ ਲਾਭ ਮਿਲੇਗਾ | ਉਨ੍ਹਾਂ ਦੱਸਿਆ ਕਿ ਹਸਪਤਾਲ 'ਚ ਜਲਦ ਹੀ ਹੋਰ ਨਵੀਆਂ ਮਸ਼ੀਨਾਂ ਵੀ ਆਉਣਗੀਆਂ | ਇਸ ਸਮੇਂ ਡਾ. ਕਪਿਲ ਡੋਗਰਾ, ਐੱਸ. ਐੱਮ. ਓ. ਡਾ. ਲਸ਼ਕਰ, ਡਾ. ਵਿਸਾਲ ਧਰਵਾਲ, ਡਾ. ਰਾਜਿੰਦਰ, ਡਾ. ਰਾਜੇਸ਼, ਪ੍ਰਧਾਨ ਪੁਸ਼ਪਿੰਦਰ ਜੋਗੀ, ਡਾ. ਸ਼ਿਵ ਦੱਤ, ਬਲਾਕ ਪ੍ਰਧਾਨ ਸ਼ੰਭੂ ਦੱਤ, ਜੱਸੀ ਭਵਨੌਰ, ਕੁਲਦੀਪ ਕੁਮਾਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਪ੍ਰਧਾਨ ਸੁਮਨ ਰਾਜਪੂਤ, ਰਾਮ ਕੁਮਾਰ ਸੰਮਤੀ ਮੈਂਬਰ, ਸਰਪੰਚ ਧਰਮਵੀਰ, ਸਰਪੰਚ ਵਿਨੋਦ, ਸਤੀਸ਼ ਕੁਮਾਰ, ਸਾਬਕਾ ਸਰਪੰਚ ਰੀਨਾ ਦੇਵੀ, ਨਿਖਿਲ ਭੋਲ, ਦਲੀਪ ਹਾਟਾ, ਸਰਪੰਚ ਗੁਰਦੀਪ ਮੰਗੂ ਮੈਰਾ, ਸਰਪੰਚ ਨੂਰ ਮੁਹੰਮਦ, ਅਜੈ ਕੁਮਾਰ ਸ਼ਰਮਾ ਆਦਿ ਤੋਂ ਇਲਾਵਾ ਹਸਪਤਾਲ ਦਾ ਸਮੂਹ ਸਟਾਫ਼ ਤੇ ਇਲਾਕਾ ਨਿਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਹੁਸ਼ਿਆਰਪੁਰ ਸੈਂਟਰਲ ਕੋਆਪ੍ਰੇਟਿਵ ਬੈਂਕ ਦੀ ਮੈਨੇਜਮੈਂਟ ਵਲੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਬ੍ਰਾਂਚ ਮੈਨੇਜਰਾਂ ਦਾ... ਅਗਲੀ ਖ਼ਬਰ ਵੁੱਡਬਰੀ ਵਰਲਡ ਸਕੂਲ ਵਿਖੇ ਅੰਤਰਰਾਸ਼ਟਰੀ ਡਾਂਸ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।